
ਖਡੂਰ ਸਾਹਿਬ ਦੇ ਪਿੰਡ ਬਾਣੀਆਂ ਦਾ ਰਹਿਣ ਵਾਲਾ ਸੀ ਮ੍ਰਿਤਕ ਗੁਰਪਿੰਦਰ ਸਿੰਘ
ਖਡੂਰ ਸਾਹਿਬ: ਅੱਜ ਕੱਲ ਬਿਮਾਰੀਆਂ ਇੰਨੀਆਂ ਵੱਧ ਗਈਆਂ ਹਨ ਕਿ ਸਾਹਾਂ ਦਾ ਇੱਕ ਪਲ ਦਾ ਵੀ ਭਰੋਸਾ ਨਹੀਂ ਰਹਿ ਗਿਆ। ਦਿਲ ਦੇ ਦੌਰੇ ਵਰਗੀ ਇਸ ਨਾਮੁਰਾਦ ਬਿਮਾਰੀ ਦੀ ਚਪੇਟ ਵਿਚ ਸਿਰਫ ਬਜ਼ੁਰਗ ਹੀ ਨਹੀਂ ਸਗੋਂ ਨੌਜਵਾਨ ਵੀ ਆ ਚੁੱਕੇ ਹਨ।
ਤਾਜ਼ਾ ਜਾਣਕਾਰੀ ਖਡੂਰ ਸਾਹਿਬ ਤੋਂ ਹੈ ਜਿਥੇ ਇੱਕ ਨੌਜਵਾਨ ਗੁਰਪਿੰਦਰ ਸਿੰਘ ਪੁੱਤਰ ਮਰਹੂਮ ਲਖਵਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਉਮਰ ਮਹਿਜ਼ 28 ਸਾਲ ਸੀ ਅਤੇ ਉਹ ਪਿੰਡ ਬਾਣੀਆਂ ਦਾ ਰਹਿਣ ਵਾਲਾ ਸੀ।
ਮਿਲੀ ਜਾਣਕਾਰੀ ਅਨੁਸਾਰ ਗੁਰਪਿੰਦਰ ਸਿੰਘ ਜਿਸ ਸਮੇਂ ਪਸ਼ੂਆਂ ਨੂੰ ਪੱਠੇ ਪਾ ਰਿਹਾ ਸੀ ਉਸ ਵਕਤ ਹੀ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਜਾਨ ਚਲੀ ਗਈ।