ਸੁਰਖ਼ੀਆਂ 'ਚ ਫ਼ਰੀਦਕੋਟ ਦੀ ਮਾਡਰਨ ਜੇਲ੍ਹ, ਤਲਾਸ਼ੀ ਦੌਰਾਨ ਨਸ਼ੀਲੇ ਪਦਾਰਥਾਂ ਸਮੇਤ ਮੋਬਾਈਲ ਫੋਨ ਬਰਾਮਦ

By : KOMALJEET

Published : Dec 27, 2022, 6:23 pm IST
Updated : Dec 27, 2022, 6:23 pm IST
SHARE ARTICLE
Punjab News
Punjab News

ਜੇਲ੍ਹ ਦੇ ਬਾਹਰੋਂ ਸੁੱਟੀ ਗਈ ਸੀ ਨਸ਼ੀਲੇ ਪਦਾਰਥਾਂ ਦੀ ਖੇਪ, 7 ਮੋਬਾਈਲ ਫੋਨ, ਬੈਟਰੀਆਂ, ਡਾਟਾ ਕੇਬਲ ਆਦਿ ਬਰਾਮਦ

ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
ਫਰੀਦਕੋਟ :
ਫਰੀਦਕੋਟ ਦੀ ਕੇਂਦਰੀ ਮਾਰਡਨ ਜੇਲ ਵਿੱਚੋਂ ਬਰਾਮਦ ਹੋਈਆਂ 11 ਥਰੋਆਂ ਵਿੱਚੋਂ ਮੋਬਾਇਲ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਣ ’ਤੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਦਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਨੂੰ ਭੇਜੀ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਜੇਲ੍ਹ ਦੇ ਟਾਵਰ ਨੰਬਰ 8 ਅਤੇ 9 ਦੇ ਵਿੱਚਕਾਰ ਬਾਹਰੋਂ ਕਿਸੇ ਵਿਅਕਤੀ ਵੱਲੋਂ ਅੰਦਰ ਸੁੱਟੀ ਗਈ ਥਰੋ ਵਿੱਚੋਂ 1 ਕੀਪੈਡ ਮੋਬਾਇਲ, ਬੈਟਰੀ ਅਤੇ ਜ਼ਰਦਾ ਬਰਾਮਦ ਹੋਇਆ ਜਦਕਿ ਦੂਸਰੀ ਥਰੋ ਵਿੱਚੋਂ 1 ਟੱਚ ਸਕਰੀਨ ਵਾਲਾ ਮੋਬਾਇਲ, 3 ਮੋਬਾਇਲ ਡਾਟਾ ਕੇਬਲਾਂ ਅਤੇ ਇੱਕ ਮੋਬਾਇਲ ਫੋਨ ਬੈਟਰੀ ਬਰਾਮਦ ਹੋਈ।

ਸਹਾਇਕ ਸੁਪਰਡੈਂਟ ਅਨੁਸਾਰ ਉਕਤ ਤੋਂ ਇਲਾਵਾ ਲਾਵਾਰਿਸ ਹਾਲਤ ਵਿੱਚ ਬਰਾਮਦ ਹੋਈਆਂ 9 ਹੋਰ ਗੇਂਦਾਂ ’ਚੋਂ 1 ਟੱਚ ਸਕਰੀਨ ਵਾਲਾ ਮੋਬਾਇਲ, 4 ਕੀਪੈਡ ਮੋਬਾਇਲ, 2 ਮੋਬਾਇਲ ਚਾਰਜਰ, 20 ਪੁੜੀਆਂ ਜ਼ਰਦਾ ਅਤੇ 4 ਬੀੜੀਆਂ ਦੇ ਬੰਡਲ ਬਰਾਮਦ ਹੋਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement