
, ਰੇਲ ਪੋਸਟ ਘਾਟੀ ਸ਼ਕਤੀ ਐਕਸਪ੍ਰੈਸ ਕਾਰਗੋ ਸਰਵਿਸ ਦੀ ਸ਼ੁਰੂਆਤ ਕਰੇਗਾ...
ਫਿਰੋਜ਼ਪੁਰ : ਪੰਜਾਬ ਵਿਚ ਡਾਕ ਵਿਭਾਗ ਤੇ ਰੇਲ ਵਿਭਾਗ ਨੇ ਇੱਕ ਸਾਂਝਾ ਉਪਰਾਲਾ ਕੀਤਾ ਹੈ ਜਿਸ ਦੇ ਤਹਿਤ ਹੁਣ ਲੋਕਾਂ ਦੇ ਪਾਰਸਲ ਹੋਰ ਤੇਜ਼ੀ ਨਾਲ ਅਤੇ ਸੁਰੱਖਿਅਤ ਢੰਗ ਨਾਲ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚ ਸਕਣਗੇ।
ਦਰਅਸਲ, ਰੇਲ ਪੋਸਟ ਘਾਟੀ ਸ਼ਕਤੀ ਐਕਸਪ੍ਰੈਸ ਕਾਰਗੋ ਸਰਵਿਸ ਦੀ ਸ਼ੁਰੂਆਤ ਕਰੇਗਾ। ਇਸ ਦਾ ਐਲਾਨ ਕੀਤਾ ਗਿਆ ਹੈ। ਇਹ ਮਹੱਤਵਪੂਰਨ ਫੈਸਲਾ ਇੱਥੇ ਭਾਰਤੀ ਪੋਸਟ ਅਤੇ ਰੇਲ ਵਿਭਾਗ ਦੇ ਅਧਿਕਾਰੀਆਂ ਦੀ ਲੁਧਿਆਣਾ ਦੇ ਹੈੱਡ ਪੋਸਟ ਆਫਿਸ ਵਿਚ ਸਾਂਝੇ ਤੌਰ ’ਤੇ ਹੋਈ ਮੀਟਿੰਗ ਵਿਚ ਲਿਆ ਗਿਆ।
ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮਨੀਸ਼ਾ ਬਾਂਸਲ ਪੋਸਟ ਮਾਸਟਰ ਜਨਰਲ, ਪੰਜਾਬ ਪੱਛਮੀ ਖੇਤਰੀ ਚੰਡੀਗੜ੍ਹ ਅਤੇ ਭੁਪਿੰਦਰਾ ਪ੍ਰਤਾਪ ਸਿੰਘ ਵਧੀਕ ਡਵੀਜ਼ਨਲ ਰੇਲਵੇ ਮੈਨੇਜਰ ਫਿਰੋਜ਼ਪੁਰ ਨੇ ਦੱਸਿਆ ਕਿ ਸੂਰਤ ਵਾਰਾਣਸੀ ਪ੍ਰਾਜੈਕਟ ਨੂੰ ਲਾਗੂ ਕਰਨ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਲੁਧਿਆਣਾ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਇਹ ਸਰਵਿਸ ਪ੍ਰਮੋਟ ਕਰਨ ਦਾ ਕੰਮ ਅੱਗੇ ਵਧਾਇਆ ਜਾਵੇਗਾ।