ਸਿਹਤ ਵਿੱਚ ਕਾਫ਼ੀ ਸੁਧਾਰ, ਪ੍ਰਸ਼ਾਸਨ ਵੱਲੋਂ ਹਸਪਤਾਲ ਵਿੱਚ ਹੋ ਸਕਦੇ ਨੇ ਪਹਿਲੇ ਬਿਆਨ
ਚੰਡੀਗੜ੍ਹ: ਸਾਬਕਾ ਆਈਜੀ ਅਮਰ ਸਿੰਘ ਚਾਹਲ ਜੋ ਕਿ ਭਾਰਤ ਹਸਪਤਾਲ ਦੇ ਵਿੱਚ ਭਰਤੀ ਨੇ, ਜਿਨਾਂ ਨੂੰ ਆਈਸੀਯੂ ਦੇ ਵਿੱਚ ਸ਼ਿਫਟ ਕਰ ਦਿੱਤਾ ਹੈ। ਉਨ੍ਹਾਂ ਨਾਲ ਪਹਿਲੀ ਮੁਲਾਕਾਤ ਕਰਨ ਵਾਸਤੇ ਉਹਨਾਂ ਦੇ ਕੁਲੀਗ ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਪਹੁੰਚੇ। ਉਨ੍ਹਾਂ ਕਿਹਾ ਕਿ ਹੁਣ ਸਿਹਤ ਵਿੱਚ ਕਾਫੀ ਸੁਧਾਰ ਦਿਖ ਰਿਹਾ ਹੈ। ਉਨ੍ਹਾਂ ਮੇਰੇ ਨਾਲ ਗੱਲਾਂ-ਬਾਤਾਂ ਵੀ ਕੀਤੀਆਂ ਅਤੇ ਉਹਨਾਂ ਕਿਹਾ ਕਿ ਐਤਵਾਰ ਨੂੰ ਪ੍ਰਸ਼ਾਸਨ ਦੇ ਪਹਿਲੇ ਬਿਆਨ ਹੋ ਸਕਦੇ ਹਨ। ਉਸ ਤੋਂ ਬਾਅਦ ਇਸ ਮਾਮਲੇ ਵਿੱਚ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਸਕਦੀ ਹੈ। ਹੁਣ ਤੱਕ ਦੀ ਜਾਂਚ ਦੇ ਮੁਤਾਬਕ ਜੋ ਪੈਰਵਾਈ ਪੁਲਿਸ ਨੇ ਇਸ ਕੇਸ ਦੇ ਉੱਪਰ ਕੀਤੀ ਹੈ, ਉਸ ਵਿੱਚ ਕਾਫੀ ਕੁਝ ਹਾਸਲ ਹੋਇਆ ਹੈ। ਕਰੋੜ ਦੀ ਰਾਸ਼ੀ ਨੂੰ ਫਰੀਜ਼ ਵੀ ਕੀਤਾ ਗਿਆ।
