
ਭਾਜਪਾ ਨੇ ਪੰਜਾਬ ਲਈ 30 ਹੋਰ ਉਮੀਦਵਾਰ ਐਲਾਨੇ
ਕਾਂਗਰਸ ਵਿਚੋਂ ਆਏ ਮੌਜੂਦਾ ਵਿਧਾਇਕਾਂ ਫ਼ਤਿਹਜੰਗ ਬਾਜਵਾ ਨੂੰ ਬਟਾਲਾ ਤੇ ਹਰਜੋਤ ਕਮਲ ਨੂੰ ਮੋਗਾ ਤੋਂ ਟਿਕਟ
ਚੰਡੀਗੜ੍ਹ, 27 ਜਨਵਰੀ (ਭੁੱਲਰ): ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਅੱਜ ਜਾਰੀ ਦੂਜੀ ਸੂਚੀ ਵਿਚ 30 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਗਿਆ ਹੈ | ਜ਼ਿਕਰਯੋਗ ਹੈ ਕਿ ਕਾਂਗਰਸ ਛੱਡ ਕੇ ਭਾਜਪਾ ਵਿਚ ਗਏ ਮੌਜੂਦਾ ਵਿਧਾਇਕ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫ਼ਤਿਹਜੰਗ ਬਾਜਵਾ ਨੂੰ ਬਟਾਲਾ ਤੋਂ ਟਿਕਟ ਦਿਤੀ ਗਹੀ ਹੈ, ਜਿਥੇ ਕਾਂਗਰਸ ਉਮੀਦਵਾਰ ਅਸ਼ਵਨੀ ਸੇਖੜੀ ਹਨ | ਕਾਂਗਰਸ ਵਿਚੋਂ ਹੀ ਗਏ ਹਰਜੋਤ ਕਮਲ ਨੂੰ ਉਸ ਦੇ ਹਲਕੇ ਮੋਗਾ ਤੋਂ ਹੀ ਭਾਜਪਾ ਨੇ ਟਿਕਟ ਦਿਤੀ ਹੈ |
ਭਾਜਪਾ ਦੇ ਵੱਡੇ ਆਗੂ ਹਰਜੀਤ ਗਰੇਵਾਲ ਨੂੰ ਰਾਜਪੁਰਾ ਤੋਂ ਟਿਕਟ ਨਹੀਂ ਦਿਤੀ ਗਈ ਅਤੇ ਉਥੇ ਬੀਤੇ ਦਿਨੀਂ ਪੰਜਾਬ ਲੋਕ ਕਾਂਗਰਸ ਛੱਡ ਕੇ ਆਏ ਜਗਦੀਸ਼ ਕੁਮਾਰ ਜੱਗਾ ਨੂੰ ਟਿਕਟ ਦਿਤੀ ਗਈ ਹੈ | ਐਸ.ਸੀ. ਕਮਿਸ਼ਨ ਦੇ ਕੌਮੀ ਚੇਅਰਮੈਨ ਵਿਜੈ ਸਾਂਪਲਾ ਨੂੰ ਫਗਵਾੜਾ ਤੋਂ ਉਮੀਦਵਾਰ ਬਣਾਇਆ ਗਿਆ ਹੈ | ਇਸੇ ਤਰ੍ਹਾਂ ਭੋਆ ਹਲਕੇ ਤੋਂ ਸੀਮਾ ਕੁਮਾਰੀ, ਗੁਰਦਾਸਪੁਰ ਤੋਂ ਪਰਮਿੰਦਰ ਸਿੰਘ ਗਿੱਲ, ਡੇਰਾ ਬਾਬਾ ਨਾਨਕ ਤੋਂ ਕੁਲਦੀਪ ਸਿੰਘ ਕਾਹਲੋਂ, ਮਜੀਠਾ ਤੋਂ ਪ੍ਰਦੀਪ ਸਿੰਘ ਭੁੱਲਰ, ਅੰਮਿ੍ਤਸਰ ਪਛਮੀ (ਐਸ.ਸੀ) ਤੋਂ ਕੁਮਾਰ ਅਮਿਤ, ਅਟਾਰੀ (ਐੱਸ) ਤੋਂ ਬਲਵਿੰਦਰ ਕੌਰ, ਫਗਵਾੜਾ ਤੋਂ ਵਿਜੇ ਸਾਂਪਲਾ, ਸ਼ਾਹਕੋਟ ਤੋਂ ਨਰਿੰਦਰ ਪਾਲ ਸਿੰਘ ਚੰਡੀ, ਕਰਤਾਰਪੁਰ (ਐਸ.ਸੀ) ਤੋਂ ਸੁਰਿੰਦਰ ਮਹੇ, ਜਲੰਧਰ ਕੈਂਟ ਤੋਂ ਸਰਬਜੀਤ ਸਿੰਘ ਮੱਕੜ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ |
ਇਸੇ ਤਰ੍ਹਾਂ ਰੂਪਨਗਰ ਹਲਕੇ ਤੋਂ ਇਕਬਾਲ ਸਿੰਘ ਲਾਲਪੁਰਾ, ਸ੍ਰੀ ਚਮਕੌਰ ਸਾਹਿਬ ਤੋਂ ਦਰਸ਼ਨ ਸਿੰਘ ਸ਼ਿਵਜੋਤ, ਐਸ.ਏ.ਐਸ. ਨਗਰ ਤੋਂ ਸੰਜੀਵ ਵਸ਼ਿਸ਼ਟ, ਸਮਰਾਲਾ ਤੋਂ ਰਣਜੀਤ ਸਿੰਘ ਗਹਿਲੇਵਾਲ, ਲੁਧਿਆਣਾ ਉੱਤਰ ਤੋਂ ਪ੍ਰਵੀਨ ਬਾਂਸਲ, ਮੋਗਾ ਤੋਂ ਹਰਜੋਤ ਸਿੰਘ ਕਮਲ ਮੋਗਾ, ਗੁਰੂ ਹਰਸਹਾਏ ਤੋਂ ਗੁਰਪਰਵੇਜ ਸਿੰਘ ਸੰਧੂ, ਬੱਲੁਆਣਾ ਤੋਂ ਵੰਦਨਾ ਸਾਗਵਾਨ, ਲੰਬੀ ਹਲਕੇ ਤੋਂ ਰਾਕੇਸ਼ ਢੀਂਗਰਾ, ਮੌੜ ਹਲਕੇ ਤੋਂ ਦਿਆਲ ਸਿੰਘ ਸੋਢੀ, ਬਰਨਾਲਾ ਤੋਂ ਧੀਰਜ ਕੁਮਾਰ, ਧੁਰੀ ਹਲਕੇ ਤੋਂ ਰਣਦੀਪ ਸਿੰਘ ਦਿਉਲ, ਨਾਭਾ (ਐਸ.ਸੀ) ਗੁਰਪ੍ਰੀਤ ਸਿੰਘ ਸ਼ਾਹਪੁਰ, ਰਾਜਪੁਰਾ ਤੋਂ ਜਗਦੀਸ਼ ਕੁਮਾਰ ਜੱਗਾ, ਘਨੌਰ ਤੋਂ ਵਿਕਾਸ ਸ਼ਰਮਾ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ |