ਕਾਂਗਰਸ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਦੂਜੀ ਸੂਚੀ ਵਿਚ 23 ਹੋਰ ਉਮੀਦਵਾਰਾਂ ਦਾ ਐਲਾਨ
Published : Jan 28, 2022, 12:06 am IST
Updated : Jan 28, 2022, 12:06 am IST
SHARE ARTICLE
image
image

ਕਾਂਗਰਸ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਦੂਜੀ ਸੂਚੀ ਵਿਚ 23 ਹੋਰ ਉਮੀਦਵਾਰਾਂ ਦਾ ਐਲਾਨ


ਤਿੰਨ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟੀ ਗਈ

ਚੰਡੀਗੜ੍ਹ, 27 ਜਨਵਰੀ (ਭੁੱਲਰ): ਪੰਜਾਬ ਕਾਂਗਰਸ ਨੇ 26 ਜਨਵਰੀ ਦੀ ਰਾਤ ਨੂੰ  ਦੂਜੀ ਸੂਚੀ ਵਿਚ 23 ਹੋਰ ਉਮੀਦਵਾਰ ਐਲਾਨੇ ਹਨ | 8 ਸੀਟਾਂ 'ਤੇ ਹਾਲੇ ਵੀ ਸਹਿਮਤੀ ਨਹੀਂ ਬਣੀ | ਇਨ੍ਹਾਂ ਵਿਚ ਪਟਿਆਲਾ ਸ਼ਹਿਰੀ ਤੋਂ ਕੈਪਟਨ ਮੁਕਾਬਲੇ ਅਤੇ ਜਲਾਲਾਬਾਦ ਤੋਂ ਸੁਖਬੀਰ ਬਾਦਲ ਮੁਕਾਬਲੇ ਉਮੀਦਵਾਰ ਨੂੰ  ਲੈ ਕੇ ਵੀ ਰੇੜਕਾ ਬਰਕਰਾਰ ਹੈ |
ਐਲਾਨੇ 23 ਉਮੀਦਵਾਰਾਂ ਵਿਚ ਨਵਜੋਤ ਸਿੱਧੂ ਦੇ ਨਜ਼ਦੀਕੀ ਸੁਮਿਤ ਸਿੰਘ ਨੂੰ  ਸੁਰਜੀਤ ਧੀਮਾਨ ਦੀ ਥਾਂ ਅਮਰਗੜ੍ਹ ਤੋਂ ਅਤੇ ਭੱਠਲ ਦੇ ਜਵਾਈ ਵਿਕਰਮ ਬਾਜਵਾ ਨੂੰ  ਸਾਹਨੇਵਾਲ ਤੋਂ ਟਿਕਟ ਦਿਤੀ ਗਈ ਹੈ | ਖਰੜ ਤੋਂ ਚੰਨੀ ਦੀ ਪਸੰਦ ਵਿਜੈ ਸ਼ਰਮਾ ਟਿੰਕੂ ਨੂੰ  ਟਿਕਟ ਮਿਲੀ ਹੈ | ਜਗਰਾਉਂ ਤੋਂ 'ਆਪ' ਦੇ ਮੌਜੂਦਾ ਵਿਧਾਇਕ ਜਗਤਾਰ ਜੱਗਾ ਨੂੰ  ਟਿਕਟ ਦਿਤੀ ਹੈ | ਭੋਆ ਤੋਂ ਜੋਗਿੰਦਰਪਾਲ ਤੇ ਫ਼ਾਜ਼ਿਲਕਾ ਤੋਂ ਮੌਜੂਦਾ ਵਿਧਾਇਕ ਦਵਿੰਦਰ ਘੁਬਾਇਆ ਟਿਕਟ ਬਚਾਉਣ ਵਿਚ ਸਫ਼ਲ ਰਹੇ | ਤਿੰਨ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟੀ ਗਈ ਹੈ | ਕਾਂਗਰਸ ਵਲੋਂ ਦੂਜੀ ਸੂਚੀ ਵਿਚ ਐਲਾਨੇ ਉਮੀਦਵਾਰਾਂ ਵਿਚ ਭੋਆ ਤੋਂ ਜੋਗਿੰਦਰਪਾਲ, ਬਟਾਲਾ ਤੋਂ ਅਸ਼ਵਨੀ ਸੇਖੜੀ, ਖਡੂਰ ਸਾਹਿਬ ਤੋਂ ਰਮਨਜੀਤ ਸਿੰਘ ਸਿੱਕੀ, ਨਕੋਦਰ ਤੋਂ ਡਾ. ਨਵਜੋਤ ਦਾਹਆ, ਬੰਗਾ ਤੋਂ ਤਰਲੋਚਨ ਸਿੰਘ ਸੂੰਡ, ਖਰੜ ਤੋਂ ਵਿਜੈ ਸ਼ਰਮਾ ਟਿੰਕੂ, ਸਮਰਾਲਾ ਤੋਂ ਰਾਜਾ ਗਿੱਲ, ਸਾਹਨੇਵਾਲ ਤੋਂ ਵਿਕਰਮ ਬਾਜਵਾ, ਗਿੱਲ ਤੋਂ ਕੁਲਦੀਪ ਵੈਦ, ਜਗਰਾਉ ਤੋਂ ਜਗਤਾਰ ਸਿੰਘ ਹਿੱਸੋਵਾਲ, ਫ਼ਿਰੋਜ਼ਪੁਰ ਦਿਹਾਤੀ ਤੋਂ ਆਸ਼ੂ ਬੰਗੜ, ਫ਼ਾਜ਼ਿਲਕਾ ਤੋਂ ਦਵਿੰਦਰ ਘੁਬਾਇਆ, ਸ੍ਰੀ ਮੁਕਤਸਰ ਸਾਹਿਬ ਤੋਂ ਕਰਨ ਕੌਰ ਬਰਾੜ, ਕੋਟਕਪੂਰਾ ਤੋਂ ਅਜੈਪਾਲ ਸੰਧੂ, ਗੁਰੂਹਰਸਹਾਏ ਤੋਂ ਵਿਜੈ ਕਾਲੜਾ, ਜੈਤੋ ਤੋਂ ਦਰਸ਼ਨ ਢਿਲਵਾਂ, ਸਰਦੂਲਗੜ੍ਹ ਤੋਂ ਵਿਕਰਮ ਮੋਫਰ, ਦਿੜਬਾ ਤੋਂ ਅਜੈਬ ਰਟੌਲ, ਸੁਨਾਮ ਤੋਂ ਜਸਵਿੰਦਰ ਧੀਮਾਨ, ਮਹਿਲ ਕਲਾਂ ਤੋਂ ਹਰਚੰਦ ਕੌਰ, ਅਮਰਗੜ੍ਹ ਤੋਂ ਸਮਿੱਤ ਸਿੰਘ, ਡੇਰਾਬੱਸੀ ਤੋਂ ਦੀਪਇੰਦਰ ਢਿੱਲੋਂ, ਸ਼ੁਤਰਾਣਾ ਤੋਂ ਦਰਬਾਰਾ ਸਿੰਘ ਨੂੰ  ਟਿਕਟ ਦਿਤੀ ਗਈ ਹੈ |

 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement