
ਪੰਜਾਬ ਦੇ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸ਼ੁੱਕਰਵਾਰ ਦੁਪਹਿਰ ਅੰਮ੍ਰਿਤਸਰ ਕੇਂਦਰੀ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ।
ਅੰਮ੍ਰਿਤਸਰ: ਪੰਜਾਬ ਦੇ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸ਼ੁੱਕਰਵਾਰ ਦੁਪਹਿਰ ਅੰਮ੍ਰਿਤਸਰ ਕੇਂਦਰੀ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਵਾਰ ਉਹਨਾਂ ਦਾ ਮੁਕਾਬਲਾ ਭਾਜਪਾ ਦੇ ਸਾਬਕਾ ਮੰਤਰੀ ਬਲਦੇਵ ਰਾਜ ਚਾਵਲਾ ਦੇ ਪੁੱਤਰ ਡਾ. ਰਾਮ ਚਾਵਲਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਅਜੇ ਗੁਪਤਾ ਨਾਲ ਹੈ। ਓਪੀ ਸੋਨੀ ਵੱਲੋਂ ਦਿੱਤੇ ਹਲਫਨਾਮੇ ਅਨੁਸਾਰ 2007 ਤੋਂ 2022 ਤੱਕ 15 ਸਾਲਾਂ 'ਚ ਉਹਨਾਂ ਦੀ ਚੱਲ ਅਤੇ ਅਚੱਲ ਜਾਇਦਾਦ 'ਚ 18 ਗੁਣਾ ਵਾਧਾ ਹੋਇਆ ਹੈ।
Deputy CM OP Soni Files Nomination
2007 'ਚ ਓਮ ਪ੍ਰਕਾਸ਼ ਸੋਨੀ ਨੇ ਹਲਫਨਾਮੇ 'ਚ ਆਪਣੀ 1 ਕਰੋੜ ਰੁਪਏ ਦੀ ਜਾਇਦਾਦ ਦਿਖਾਈ ਸੀ। 2017 ਵਿਚ ਉਹਨਾਂ ਦੀ ਚੱਲ ਜਾਇਦਾਦ 48.56 ਲੱਖ ਰੁਪਏ ਅਤੇ ਪਤਨੀ ਦੀ 56.09 ਲੱਖ ਰੁਪਏ ਦਿਖਾਈ ਗਈ ਸੀ। ਉੱਥੇ ਹੀ ਇਸ ਸਾਲ ਉਹਨਾਂ ਦੀ ਚੱਲ ਜਾਇਦਾਦ 72.50 ਲੱਖ ਅਤੇ ਪਤਨੀ ਦੀ ਚੱਲ ਜਾਇਦਾਦ 1.02 ਕਰੋੜ ਰੁਪਏ ਤੱਕ ਪਹੁੰਚ ਚੁੱਕੀ ਹੈ।
Deputy CM OP Soni Files Nomination
ਅਚੱਲ ਜਾਇਦਾਦ ਦੀ ਗੱਲ ਕਰੀਏ ਤਾਂ ਓਪੀ ਸੋਨੀ ਕੋਲ 2017 ਵਿਚ 11.74 ਕਰੋੜ ਰੁਪਏ ਅਤੇ ਪਤਨੀ ਕੋਲ 5.50 ਕਰੋੜ ਰੁਪਏ ਦੀ ਅਚੱਲ ਜਾਇਦਾਦ ਸੀ। ਇਸ ਸਾਲ ਉਹਨਾਂ ਦੀ ਅਚੱਲ ਜਾਇਦਾਦ 16.98 ਕਰੋੜ ਹੈ, ਜੋ ਕਿ ਜੱਦੀ ਹੈ ਅਤੇ ਪਤਨੀ ਦੀ ਅਚੱਲ ਜਾਇਦਾਦ 6 ਕਰੋੜ ਹੈ। ਪਤਨੀ ਕੋਲ ਆਪਣੀ ਜੱਦੀ ਜਾਇਦਾਦ ਵੀ ਹੈ, ਜਿਸ ਦੀ ਕੀਮਤ 2 ਕਰੋੜ ਰੁਪਏ ਹੈ।
2017 ਤੋਂ 2022 ਤੱਕ ਉਪ ਮੁੱਖ ਮੰਤਰੀ ਨੇ ਕੋਈ ਵੀ ਸੋਨਾ ਨਹੀਂ ਖਰੀਦਿਆ। ਜਦਕਿ ਉਹਨਾਂ ਦੀ ਪਤਨੀ ਕੋਲ ਵੀ 2017 ਜਿੰਨਾ ਹੀ 1.500 ਕਿਲੋ ਸੋਨਾ ਹੈ। ਓਪੀ ਸੋਨੀ ਕੋਲ 750 ਗ੍ਰਾਮ ਸੋਨਾ ਹੈ। ਇਸ ਤੋਂ ਇਲਾਵਾ ਉਹਨਾਂ ਦੀ ਪਤਨੀ ਕੋਲ ਦੋ ਕੈਰੇਟ ਦੇ ਹੀਰੇ ਵੀ ਹਨ। 2017 ਵਿਚ ਓਮ ਪ੍ਰਕਾਸ਼ ਸੋਨੀ ਕੋਲ ਇਕ ਟੋਇਟਾ ਕਰਾਊਨ ਲਗਜ਼ਰੀ ਕਾਰ ਅਤੇ ਇਕ ਹੌਂਡਾ ਅਕਾਰਡ ਵੀ ਸੀ ਪਰ ਇਸ ਸਾਲ ਉਹਨਾਂ ਕੋਲ ਸਿਰਫ਼ ਇਕ ਟੋਇਟਾ ਐਸਯੂਵੀ ਹੈ ਅਤੇ ਇਸ ਦੀ ਕੀਮਤ 7 ਲੱਖ ਰੁਪਏ ਹੈ।