ਪੰਜਾਬੀ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵੀ.ਸੀ. ਪ੍ਰੋ. ਇੰਦਰਜੀਤ ਕੌਰ ਨਹੀਂ ਰਹੇ
Published : Jan 28, 2022, 11:47 pm IST
Updated : Jan 28, 2022, 11:47 pm IST
SHARE ARTICLE
image
image

ਪੰਜਾਬੀ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵੀ.ਸੀ. ਪ੍ਰੋ. ਇੰਦਰਜੀਤ ਕੌਰ ਨਹੀਂ ਰਹੇ

ਚੰਡੀਗੜ੍ਹ, 28 ਜਨਵਰੀ (ਭੁੱਲਰ): ਪੰਜਾਬੀ ਯੂਨੀਵਰਸਿਟੀ ਦੀ ਪਹਿਲੀ ਵਾਈਸ-ਚਾਂਸਲਰ ਪ੍ਰੋ: ਇੰਦਰਜੀਤ ਕੌਰ ਸੰਧੂ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦਾ ਕੋਵਿਡ ਟੈਸਟ ਪਾਜ਼ੇਟਿਵ ਆਇਆ ਸੀ, ਪਰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਇਕ ਹਫ਼ਤੇ ਬਾਅਦ ਉਸ ਦੀ ਪਹਿਲਾਂ ਤੋਂ ਮੌਜੂਦ ਸਥਿਤੀਆਂ ਕਾਰਨ ਮੌਤ ਹੋ ਗਈ। ਉਹ ਪ੍ਰਸਿੱਧ ਲੇਖਕ ਗਿਆਨੀ ਗੁਰਦਿੱਤ ਸਿੰਘ ਦੇ ਪਤਨੀ ਸਨ। ਪ੍ਰੋਫ਼ੈਸਰ ਸੰਧੂ ਨਾ ਸਿਰਫ਼ ਪੰਜਾਬੀ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵੀਸੀ ਸੀ, ਸਗੋਂ ਯੂਨੀਵਰਸਿਟੀ ਦੀ ਸਥਾਪਨਾ ਤੋਂ ਲੈ ਕੇ ਹੁਣ ਤਕ ਇਸ ਦਾ ਬਾਕਾਇਦਾ ਚਾਰਜ ਸੰਭਾਲਣ ਵਾਲੀ ਉਹ ਇਕਲੌਤੀ ਔਰਤ ਵੀ ਸੀ। ਉਹ 1975 ਤੋਂ 1977 ਤਕ ਉੱਚ ਅਹੁਦੇ ’ਤੇ ਰਹੀ। ਉਨ੍ਹਾਂ ਨੇ ਪਟਿਆਲਾ ਦੇ ਵਿਕਟੋਰੀਆ ਗਰਲਜ਼ ਸਕੂਲ ਵਿਚ ਪੜ੍ਹਾਈ ਕੀਤੀ ਅਤੇ ਬਾਅਦ ਵਿਚ ਸਰਕਾਰੀ ਕਾਲਜ, ਲਾਹੌਰ ਤੋਂ ਦਰਸ਼ਨ ਵਿਚ ਪੋਸਟ ਗ੍ਰੈਜੂਏਸ਼ਨ ਕੀਤੀ। ਪ੍ਰੋ: ਸੰਧੂ ਨੇ ਵੰਡ ਵੇਲੇ ਮਾਤਾ ਸਾਹਿਬ ਕੌਰ ਦਲ ਦਾ ਗਠਨ ਕੀਤਾ ਸੀ ਜਦੋਂ ਲੋਕ ਪਾਕਿਸਤਾਨ ਤੋਂ ਹਿਜਰਤ ਕਰ ਰਹੇ ਸਨ। ਸੰਸਥਾ ਨੇ ਪਟਿਆਲਾ ਵਿਚ 400 ਤੋਂ ਵੱਧ ਪ੍ਰਵਾਰਾਂ ਦਾ ਮੁੜ ਵਸੇਬਾ ਕੀਤਾ।
ਬਾਅਦ ਵਿਚ, ਉਹ 1980 ਵਿਚ ਸਟਾਫ਼ ਸਿਲੈਕਸ਼ਨ ਕਮਿਸ਼ਨ, ਨਵੀਂ ਦਿੱਲੀ ਦੀ ਪਹਿਲੀ ਮਹਿਲਾ ਚੇਅਰਪਰਸਨ ਬਣੇ। ਯੂਨੀਵਰਸਿਟੀ ਅਧਿਕਾਰੀਆਂ ਨੇ ਦਸਿਆ ਕਿ ਪ੍ਰੋ: ਸੰਧੂ ਨੇ ਅਪਣੀ ਸਥਾਪਨਾ ਦੇ ਸ਼ੁਰੂਆਤੀ ਸਾਲਾਂ ਦੌਰਾਨ ਚਾਰਜ ਸੰਭਾਲਿਆ ਸੀ। ਵਾਈਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ ਨੇ ਇਕਮੁਠਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਪੰਜਾਬ ਅਤੇ ਪੰਜਾਬੀਆਂ ਲਈ ਵੱਡਾ ਘਾਟਾ ਹੈ। 
ਯੂਨੀਵਰਸਿਟੀ ਦੀ ਪ੍ਰੋਫ਼ੈਸਰ ਨਿਵੇਦਿਤਾ ਨੇ ਦਸਿਆ,“ਡਾ. ਸੰਧੂ ਨੇ ਪ੍ਰਸਿੱਧ ਨਾਟਕਕਾਰ ਡਾ: ਸੁਰਜੀਤ ਸੇਠੀ ਨੂੰ 1975 ਵਿਚ ਇਕ ਨਾਟਕ ‘ਮੈਂ ਵੀ ਨਾਟਕ ਦੀ ਇਕ ਪੱਤ’ ਲਿਖਣ ਲਈ ਕਿਹਾ ਸੀ। ਉਦੋਂ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਇਸ ਨਾਟਕ ਨੂੰ ਦੇਖਣ ਲਈ ਯੂਨੀਵਰਸਿਟੀ ਵਿਚ ਵਿਸ਼ੇਸ਼ ਤੌਰ ’ਤੇ ਆਏ ਸਨ।  ਕੇਂਦਰੀ ਸ੍ਰੀ ਸਿੰਘ ਸਭਾ ਦੇ ਪ੍ਰਧਾਨ ਪ੍ਰੋਫ਼ੈਸਰ ਸ਼ਾਮ ਸਿੰਘ, ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਪ੍ਰੋਫ਼ੈਸਰ ਹਰਪਾਲ  ਸਿੰਘ, ਰਾਜਵਿੰਦਰ ਸਿੰਘ ਰਾਹੀ, ਸੁਰਿੰਦਰ ਸਿੰਘ ਕਿਸ਼ਨਪੁਰਾ, ਖ਼ੁਸ਼ਹਾਲ ਸਿੰਘ ਨੇ ਪ੍ਰੋ. ਇੰਦਰਜੀਤ ਕੌਰ ਸੰਧੂ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। 

SHARE ARTICLE

ਏਜੰਸੀ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement