11 ਵਿਦੇਸ਼ੀ ਵੀ ਕੀਤੇ ਗ੍ਰਿਫਤਾਰ
ਮੁੰਬਈ : ਮੁੰਬਈ ਏਅਰਪੋਰਟ 'ਤੇ ਸੋਨੇ ਦੀ ਤਸਕਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮੁੰਬਈ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਸ਼ੁੱਕਰਵਾਰ ਨੂੰ ਸ਼ਾਰਜਾਹ ਤੋਂ ਮੁੰਬਈ ਆਏ 11 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ। ਜਿਨ੍ਹਾਂ ਕੋਲੋਂ ਕਥਿਤ ਤੌਰ 'ਤੇ 4.14 ਕਰੋੜ ਰੁਪਏ ਦੀ ਕੀਮਤ ਦਾ 8.3 ਕਿਲੋ ਸੋਨਾ ਬਰਾਮਦ ਹੋਇਆ ਹੈ। ਇਹ ਲੋਕ ਸੋਨਾ ਆਪਣੇ ਸਰੀਰ ਵਿੱਚ ਛੁਪਾ ਕੇ ਲੈ ਜਾ ਰਹੇ ਸਨ।
ਇਹ ਵੀ ਪੜ੍ਹੋ : ਪਾਬੰਦੀ ਤੋਂ ਬਾਵਜੂਦ ਵੀ ਵਰਤੀ ਗਈ ਚਾਈਨਾ ਡੋਰ, ਖੂਨੀ ਡੋਰ ਦੀ ਲਪੇਟ ਵਿਚ ਆਉਣ ਨਾਲ 15 ਲੋਕ ਹੋਏ ਲਹੂ-ਲੁਹਾਣ
ਇਸ ਸਬੰਧੀ ਕਸਟਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਯਾਤਰੀ ਸਵੇਰੇ ਸ਼ਾਰਜਾਹ ਤੋਂ ਮੁੰਬਈ ਪਹੁੰਚੇ ਸਨ ਅਤੇ ਇਕ ਖੁਫੀਆ ਸੂਚਨਾ ਮਿਲੀ ਸੀ। ਜਿਸ ਦੇ ਆਧਾਰ 'ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਆਪਣੇ ਸਰੀਰ ਵਿੱਚ ਮੋਮ ਦੇ ਰੂਪ ਵਿੱਚ ਸੋਨਾ ਛੁਪਾ ਲਿਆ ਸੀ।
ਇਹ ਵੀ ਪੜ੍ਹੋ :ਹੱਡੀਆਂ ਨੂੰ ਕਮਜ਼ੋਰ ਕਰ ਦੇਵੇਗੀ ਸੋਡੇ ਸਣੇ ਇਨ੍ਹਾਂ ਚੀਜ਼ਾਂ ਦੀ ਜ਼ਿਆਦਾ ਵਰਤੋਂ
ਅਜਿਹਾ ਹੀ ਇੱਕ ਮਾਮਲਾ 23 ਜਨਵਰੀ ਨੂੰ ਮੁੰਬਈ ਏਅਰਪੋਰਟ ਤੋਂ ਸਾਹਮਣੇ ਆਇਆ ਸੀ। ਉਦੋਂ ਕਸਟਮ ਵਿਭਾਗ ਨੇ ਮੁੰਬਈ ਹਵਾਈ ਅੱਡੇ 'ਤੇ ਦੋ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਵੱਖ-ਵੱਖ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਕ ਨੂੰ ਵਿਦੇਸ਼ੀ ਕਰੰਸੀ ਦੀ ਤਸਕਰੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਜਦ ਕਿ ਦੂਜੇ ਵਿਦੇਸ਼ੀ ਨਾਗਰਿਕ ਨੇ ਕਿਤਾਬਾਂ ਵਿੱਚ ਵੱਡੀ ਮਾਤਰਾ ਵਿੱਚ ਵਿਦੇਸ਼ੀ ਕਰੰਸੀ ਛੁਪਾ ਰੱਖੀ ਸੀ। ਮੁਦਰਾ ਦਾ ਮੁੱਲ 90,000 ਅਮਰੀਕੀ ਡਾਲਰ ਸੀ।