Jalandhar News: ਨਾਬਾਲਗ ਨਾਲ ਸਮੂਹਿਕ ਬਲਾਤਕਾਰ, ਇਕ ਨੇ ਫੜਿਆ ਹੱਥ, ਦੂਜਾ ਕਰਦਾ ਰਿਹਾ ਬਲਾਤਕਾਰ, ਤੀਜੇ ਨੇ ਬਣਾਈ ਵੀਡੀਓ

By : GAGANDEEP

Published : Jan 28, 2024, 11:38 am IST
Updated : Jan 28, 2024, 11:38 am IST
SHARE ARTICLE
Gang rape of a minor Jalandhar News in punjabi
Gang rape of a minor Jalandhar News in punjabi

Jalandhar News: ਦੋ ਨਾਬਾਲਗ ਗ੍ਰਿਫਤਾਰ

Gang rape of a minor Jalandhar News in punjabi : ਜਲੰਧਰ 'ਚ 17 ਸਾਲਾ ਨਾਬਾਲਗ ਨਾਲ ਸਮੂਹਿਕ ਬਲਾਤਕਾਰ ਦੀ ਵੀਡੀਓ ਵਾਇਰਲ ਹੋਈ ਹੈ। ਗੈਂਗਰੇਪ ਕਰਨ ਵਾਲੇ ਦੋਵੇਂ ਨੌਜਵਾਨ ਵੀ ਨਾਬਾਲਗ ਹਨ। ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਬਾਲ ਘਰ ਭੇਜ ਦਿਤਾ ਹੈ। ਇਸ ਮਾਮਲੇ 'ਚ ਵੀਡੀਓ ਤੋਂ ਨਵਾਂ ਖੁਲਾਸਾ ਹੋਇਆ ਹੈ ਕਿ ਇਸ ਵੀਡੀਓ ਨੂੰ ਬਣਾਉਣ ਵਾਲਾ ਤੀਜਾ ਦੋਸ਼ੀ ਵੀ ਸੀ। ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ। 35 ਸੈਕਿੰਡ ਦਾ ਵੀਡੀਓ ਵਾਇਰਲ ਹੁੰਦੇ ਹੀ ਪੁਲਿਸ ਨੇ ਹੁਣ ਤੀਜੇ ਦੋਸ਼ੀ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ: Harmohan Dhawan Death News: ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ  

ਗੈਂਗਰੇਪ ਦੀ ਵਾਇਰਲ ਹੋਈ ਵੀਡੀਓ ਵਿੱਚ ਦੋ ਨੌਜਵਾਨ ਇੱਕ ਨਾਬਾਲਗ ਨਾਲ ਨਜ਼ਰ ਆ ਰਹੇ ਹਨ। ਇਕ ਨੌਜਵਾਨ ਨੇ ਉਸ ਦੇ ਦੋਵੇਂ ਹੱਥ ਫੜੇ ਹੋਏ ਹਨ ਜਦਕਿ ਦੂਜਾ ਉਸ ਦੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਬਾਅਦ ਉਹ ਨਾਬਾਲਗ ਨਾਲ ਛੇੜਛਾੜ ਕਰਦਾ ਹੈ। ਇਸ ਦੌਰਾਨ ਨਾਬਾਲਗ ਉਨ੍ਹਾਂ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ। ਉਹ ਉਸ ਨਾਲ ਛੇੜਛਾੜ ਕਰ ਰਹੇ ਮੁਲਜ਼ਮ ਨੂੰ ਲੱਤਾਂ ਮਾਰ ਕੇ ਦੂਰ ਧੱਕਣ ਦੀ ਕੋਸ਼ਿਸ਼ ਕਰਦੀ ਰਹੀ। ਉਹ ਉਸ ਨੂੰ ਛੱਡਣ ਲਈ ਤਰਲੇ ਕਰਦੀ ਰਹੀ ਪਰ ਦੋਸ਼ੀ ਹੱਸਦੇ ਰਹੇ ਅਤੇ ਉਸ ਦੇ ਨਾਲ ਦੁਰਵਿਵਹਾਰ ਕਰਦੇ ਰਹੇ।

ਇਹ ਵੀ ਪੜ੍ਹੋ: Bhana Sidhu: ਅਬੋਹਰ 'ਚ ਭਾਨਾ ਸਿੱਧੂ ‘ਤੇ ਹੋਇਆ ਤੀਜਾ ਪਰਚਾ

ਜਦੋਂ ਨਾਬਾਲਗ ਲੜਕੀ ਭੱਜਣ ਲਈ ਉੱਚੀ-ਉੱਚੀ ਚੀਕਾਂ ਮਾਰਨ ਲੱਗੀ ਤਾਂ ਨਾਬਾਲਗ ਮੁਲਜ਼ਮਾਂ ਵਿਚੋਂ ਇਕ ਨੇ ਦੂਜੇ ਨੂੰ ਉੱਚੀ ਆਵਾਜ਼ ਵਿਚ ਗਾਣਾ ਵਜਾਉਣ ਲਈ ਕਿਹਾ ਤਾਂ ਜੋ ਆਵਾਜ਼ਾਂ ਬਾਹਰ ਨਾ ਜਾਣ। ਜਦੋਂ ਨਾਬਾਲਗ ਦੀ ਚੀਕਣ ਦੀ ਆਵਾਜ਼ ਨਾ ਰੁਕੀ ਤਾਂ ਮੁਲਜ਼ਮ ਨੇ ਹੱਥ ਦਬਾ ਕੇ ਉਸ ਦਾ ਮੂੰਹ ਬੰਦ ਕਰ ਲਿਆ। ਦੋਵੇਂ ਮੁਲਜ਼ਮ ਸਮੂਹਿਕ ਬਲਾਤਕਾਰ ਦੌਰਾਨ ਗਾਲ੍ਹਾਂ ਕੱਢਦੇ ਵੀ ਸੁਣੇ ਗਏ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਗੈਂਗਰੇਪ ਵਿੱਚ ਫੜੇ ਗਏ ਦੋਨਾਂ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ। ਜਿਸ ਵਿਚ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਹ ਵੀਡੀਓ ਉਸ ਦੇ ਕਿਸੇ ਸਾਥੀ ਨੇ ਨਹੀਂ ਬਣਾਈ। ਉਨ੍ਹਾਂ ਨੂੰ ਨਹੀਂ ਪਤਾ ਕਿ ਵੀਡੀਓ ਕਿਸ ਨੇ ਬਣਾਈ ਹੈ। ਪੀੜਤ ਲੜਕੀ ਦੇ ਪਿਤਾ ਵਲੋਂ ਪੁਲਿਸ ਨੂੰ ਦਿਤੀ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਮੁਲਜ਼ਮਾਂ ਨੇ ਉਪਰੋਕਤ ਵਾਰਦਾਤ ਨੂੰ ਥਾਣਾ ਸਦਰ-1 ਦੇ ਖੇਤਰ ਵਿਚ ਪੈਂਦੇ ਰਾਮ ਜਾਨਕੀ ਨਗਰ ਵਿਚ ਅੰਜਾਮ ਦਿਤਾ ਹੈ। ਪਿਤਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਕੁਝ ਦਿਨ ਪਹਿਲਾਂ ਉਸ ਦੀ ਬੇਟੀ ਘਰੋਂ ਆਪਣੀ ਭੂਆ ਦੇ ਘਰ ਖਾਣਾ ਦੇਣ ਗਈ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਦੋਂ ਉਹ ਖਾਣਾ ਦੇ ਕੇ ਵਾਪਸ ਆ ਰਹੀ ਸੀ ਤਾਂ ਰਸਤੇ ਵਿੱਚ ਦੋ ਨਾਬਾਲਗਾਂ ਨੇ ਉਸ ਨਾਲ ਛੇੜਛਾੜ ਕੀਤੀ। ਬੇਟੀ ਨੇ ਵਿਰੋਧ ਕੀਤਾ ਤਾਂ ਉਹ ਉਸ ਨੂੰ ਘੜੀਸ ਕੇ ਘਰ ਦੀ ਦੂਜੀ ਮੰਜ਼ਿਲ 'ਤੇ ਲੈ ਗਿਆ। ਜਿੱਥੇ ਦੋਵੇਂ ਨੌਜਵਾਨਾਂ ਨੇ ਵਾਰੀ-ਵਾਰੀ ਧੀ ਨਾਲ ਬਲਾਤਕਾਰ ਕੀਤਾ। ਜਿਸ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਿਆ।

 (For more Punjabi news apart from Gang rape of a minor Jalandhar News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement