
ਜਦੋਂ ਤੋਂ ਪਿਛਲੇ 3 ਸਾਲਾਂ ਤੋਂ ਮੈਂ ਆਇਆ ਹਾਂ ਉਦੋਂ ਤੋਂ ਮੈਂ ਦੇਖਿਆ ਕਿ ਪੰਜਾਬ ਦੇ ਪਿੰਡ-ਪਿੰਡ ਵਿਚ ਨਸ਼ਾ ਵੱਧ ਫੈਲ ਰਿਹਾ ਹੈ।
ਚੰਡੀਗੜ੍ਹ - ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅੱਜ ਲਾਲਾ ਲਾਜਪਤ ਰਾਏ ਦੇ ਜਨਮ ਦਿਹਾੜੇ ਨਾਲ ਸਬੰਧਤ ਕਿਸੇ ਪ੍ਰੋਗਰਾਮ ਵਿਚ ਗਏ ਸਨ ਜਿੱਥੇ ਉਹਨਾਂ ਨੇ ਪੰਜਾਬ ਵਿਚ ਨਸ਼ਿਆਂ ਦਾ ਮੁੱਦਾ ਚੁੱਕਿਆ। ਉਹਨਾਂ ਨੇ ਕਿਹਾ ਕਿ ਪੰਜਾਬ ਵਿਚ ਨਸ਼ਾ ਦਿਨੋਂ-ਦਿਨ ਵਧ ਰਿਹਾ ਹੈ। ਰਾਜਪਾਲ ਨੇ ਕਿਹਾ ਕਿ ਜਦੋਂ ਤੋਂ ਪਿਛਲੇ 3 ਸਾਲਾਂ ਤੋਂ ਮੈਂ ਆਇਆ ਹਾਂ ਉਦੋਂ ਤੋਂ ਮੈਂ ਦੇਖਿਆ ਕਿ ਪੰਜਾਬ ਦੇ ਪਿੰਡ-ਪਿੰਡ ਵਿਚ ਨਸ਼ਾ ਵੱਧ ਫੈਲ ਰਿਹਾ ਹੈ।
ਉਹਨਾਂ ਨੇ ਕਿਹਾ ਕਿ ਨਸ਼ੇ ਨੂੰ ਲੈ ਕੇ ਪੰਜਾਬ ਦੇ ਸਕੂਲਾਂ ਵਿਚ ਚਿੰਤਾ ਜਤਾਈ ਜਾਂਦੀ ਹੈ, ਇਸ ਨੂੰ ਰੋਕਣ ਲਈ ਪੰਜਾਬ ਦੇ ਹਰ ਇਕ ਨਾਗਰਿਕ ਨੂੰ ਸਾਥ ਦੇਣਾ ਪਵੇਗਾ। ਉਹਨਾਂ ਨੇ ਲੋਕਾਂ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਨਸ਼ਾ ਤਸਕਰਾਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਹਨਾਂ ਨੇ ਉਦਾਹਰਣ ਦਿੰਦਿਆਂ ਕਿਹਾ ਕਿ ਜਿਵੇਂ ਗ੍ਰਹਿਣੀ ਕਣਕ ਵਿਚੋਂ ਰੋੜ ਕੱਢ ਕੇ ਬਾਹਰ ਸੁੱਟਦੀ ਹੈ ਉਵੇਂ ਹੀ ਇਹਨਾਂ ਨਸ਼ਾਂ ਤਸਕਰਾਂ ਨੂੰ ਫੜ ਕੇ ਸਮਾਜ ਤੋਂ ਬਾਹਰ ਕੱਢਣਾ ਚਾਹੀਦਾ ਹੈ।