
Bhatinda News : ਬਠਿੰਡਾ ਦੀਆਂ ਜਥੇਬੰਦੀਆਂ ਨੇ ਕਿਹਾ ਕਿ ਜੇ ਉੱਚ ਪੱਧਰੀ ਜਾਂਚ ਨਾ ਹੋਈ ਤਾਂ ਰੋਕੀਆਂ ਜਾਣਗੀਆਂ ਸੜਕਾਂ ਅਤੇ ਰੇਲਾਂ
Bhatinda News in Punjabi : 26 ਜਨਵਰੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਤੋੜਭੰਨ ਕਰਨ ਮਾਮਲੇ ਵਿਚ ਜਿੱਥੇ ਪੂਰੇ ਦੇਸ਼ ਦੇ ਅੰਦਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹੈ, ਉੱਥੇ ਹੀ ਬਠਿੰਡਾ ਅੰਦਰ ਵੀ ਅੱਜ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਸਿਆਸੀ ਧਰਾਂ ਦੇ ਲੋਕਾਂ ਅਤੇ ਸਮਾਜ ਸੇਵੀਆਂ ਵੱਲੋਂ ਅੰਬੇਦਕਰ ਪਾਰਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਇਸ ਦੇ ਪਿੱਛੇ ਬਹੁਤ ਵੱਡੀ ਸਾਜਿਸ਼ ਹੈ। ਉਨ੍ਹਾਂ ਨੇ ਸੀਬੀਆਈ ਦੀ ਜਾਂਚ ਦੀ ਮੰਗ ਕੀਤੀ ਹੈ। ਜਥੇਬੰਦੀਆਂ ਨੇ ਕਿਹਾ ਜੇਕਰ ਸਹੀ ਜਾਂਚ ਨਾ ਹੋਈ ਤਾਂ ਉਹਨਾਂ ਵੱਲੋਂ ਸੜਕਾਂ ਅਤੇ ਰੇਲਾਂ ਤੱਕ ਰੋਕੀਆਂ ਜਾਣਗੀਆਂ।
(For more news apart from Dr. Amritsar Demand for CBI inquiry into broken statue Bhimrao Ambedkar News in Punjabi, stay tuned to Rozana Spokesman)