ਭਾਰਤ-ਪਾਕਿ ਵਿਚਾਲੇ ਸਥਿਤੀ ਤਣਾਅਪੂਰਨ ਹੋਣ ਦੇ ਬਾਵਜੂਦ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਜ਼ੋਰਾਂ 'ਤੇ
Published : Feb 28, 2019, 10:04 am IST
Updated : Feb 28, 2019, 10:04 am IST
SHARE ARTICLE
Gurdwara Darbar Sahib Kartarpur
Gurdwara Darbar Sahib Kartarpur

ਭਾਰਤ ਦੀ ਅਤਿਵਾਦੀ ਵਿਰੋਧੀ ਕਾਰਵਾਈ ਤੋਂ ਬਾਅਦ ਭਾਵੇਂ ਭਾਰਤ-ਪਾਕਿ ਵਿਚਾਲੇ ਤਣਾਅ ਦੀ ਸਥਿਤੀ ਹੈ ਪਰ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰਾਜੈਕਟ ਉਤੇ ਸਰਹੱਦ.......

ਡੇਰਾ ਬਾਬਾ ਨਾਨਕ  : ਭਾਰਤ ਦੀ ਅਤਿਵਾਦੀ ਵਿਰੋਧੀ ਕਾਰਵਾਈ ਤੋਂ ਬਾਅਦ ਭਾਵੇਂ ਭਾਰਤ-ਪਾਕਿ ਵਿਚਾਲੇ ਤਣਾਅ ਦੀ ਸਥਿਤੀ ਹੈ ਪਰ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰਾਜੈਕਟ ਉਤੇ ਸਰਹੱਦ ਦੇ ਦੋਵਾਂ ਪਾਸੇ ਕੰਮ ਲਗਾਤਾਰ ਜਾਰੀ ਹੈ। ਲਾਂਘੇ ਦੇ ਕੰਮ ਵਿਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਆਈ। ਪਾਕਿਸਤਾਨੀ ਅਧਿਕਾਰੀਆਂ ਵਲੋਂ ਇਸ ਪ੍ਰਾਜੈਕਟ ਉਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ, ਉਹ ਕਿਸੇ ਵੀ ਹਾਲਤ ਵਿਚ ਕੰਮ ਰੁਕਣ ਨਹੀਂ ਦੇ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿ ਸਰਕਾਰ ਵਲੋਂ ਇਹ ਕੰਮ ਰੋਕਣ ਬਾਰੇ ਹਾਲੇ ਤਕ ਕੁੱਝ ਨਹੀਂ ਕਿਹਾ ਗਿਆ।

ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਸਕੱਤਰ ਤਾਰਿਕ ਵਜ਼ੀਰ ਨੇ ਫ਼ੋਨ ਉਤੇ ਦੱਸਿਆ ਕਿ 'ਪਾਕਿਸਤਾਨ ਵਾਲੇ ਪਾਸੇ ਲਾਂਘੇ ਦੇ ਕੰਮ ਉਤੇ ਕੋਈ ਅਸਰ ਨਹੀਂ ਪਿਆ। ਹੁਣ ਵੇਖਣਾ ਇਹ ਹੈ ਕਿ ਭਾਰਤ ਕੀ ਕਰਦਾ ਹੈ। ਆਸ ਹੈ ਕਿ ਸੱਭ ਕੁੱਝ ਛੇਤੀ ਹੀ ਸੁਖਾਵਾਂ ਹੋ ਜਾਵੇਗਾ।' ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਨੇ ਦਸਿਆ ਕਿ ਉਨ੍ਹਾਂ ਵਾਲੇ ਪਾਸੇ 50 ਫ਼ੀ ਸਦੀ ਕੰਮ ਮੁਕੰਮਲ ਹੋ ਗਿਆ ਹੈ। ਉਨ੍ਹਾਂ ਕਿਹਾ 'ਮੈਨੂੰ ਯਕੀਨ ਹੈ ਕਿ ਇਹ ਕੰਮ ਜਾਰੀ ਰਹੇਗਾ ਤੇ ਛੇਤੀ ਹੀ ਮੁਕੰਮਲ ਹੋ ਜਾਵੇਗਾ।

ਪਾਕਿਸਤਾਨ ਸਰਕਾਰ ਤੇ ਪੀਐਸਜੀਪੀਸੀ ਬਹੁਤ ਹੀ ਸਪੱਸ਼ਟ ਹਨ ਕਿ ਇਹ ਪ੍ਰਾਜੈਕਟ ਜ਼ਰੂਰ ਨੇਪਰੇ ਚੜ੍ਹੇਗਾ। ਡੇਰਾ ਬਾਬਾ ਨਾਨਕ ਤੇ ਭਾਰਤ ਵਾਲੇ ਪਾਸੇ ਵੀ ਸਰਹੱਦ ਲਾਗੇ ਕੰਮ ਲਗਾਤਾਰ ਚੱਲ ਰਿਹਾ ਹੈ ਪਰ ਉਥੇ ਕੰਮ ਹਾਲੇ ਜ਼ਮੀਨ ਐਕਵਾਇਰ ਕਰਨ ਦੇ ਪੜਾਅ 'ਤੇ ਹੀ ਹੈ।' ਭਾਰਤ ਵਾਲੇ ਪਾਸੇ ਅੱਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਉਤੇ ਕੰਕਰੀਟ ਦੇ ਪੀਲੇ ਥੰਮ੍ਹ ਉਸਾਰ ਦਿਤੇ ਗਏ ਹਨ। ਇਹ ਸਭ ਭਾਰੀ ਸੁਰੱਖਿਆ ਹੇਠ ਚੱਲ ਰਿਹਾ ਹੈ। ਨਿਰਮਾਣ ਸਮੱਗਰੀ ਤੇ ਮਿੱਟੀ ਢੋਹਣ ਵਾਲੇ ਵਾਹਨ ਅਤੇ ਟਰੱਕ ਦਰਸ਼ਨ ਅਸਥਾਨ ਦੇ ਨੇੜੇ ਵੇਖੇ ਗਏ।

ਇਹ ਉਹ ਅਸਥਾਨ ਹੈ, ਜਿੱਥੇ ਦੂਰਬੀਨਾਂ ਦੀ ਮਦਦ ਨਾਲ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਨੂੰ ਵੇਖਿਆ ਜਾਂਦਾ ਹੈ। ਅੱਜ ਭਾਵੇਂ ਸਾਰਾ ਦਿਨ ਦੋਵੇਂ ਦੇਸ਼ਾਂ ਵਿਚਾਲੇ ਹਾਲਾਤ ਤਣਾਅਪੂਰਨ ਹੀ ਰਹੇ ਪਰ ਦਰਸ਼ਨ ਅਸਥਾਨ ਉਤੇ ਸ਼ਰਧਾਲੂਆਂ ਦੀਆਂ ਭੀੜਾਂ ਉਤੇ ਉਸ ਦਾ ਕਿਤੇ ਕੋਈ ਅਸਰ ਨਹੀਂ ਵੇਖਿਆ ਗਿਆ। ਬੀਐਸਐਫ਼ ਦੇ ਜਵਾਨਾਂ ਨੇ ਦਸਿਆ ਕਿ ਸ਼ਰਧਾਲੂਆਂ ਦੀ ਗਿਣਤੀ ਬਿਲਕੁਲ ਆਮ ਵਾਂਗ ਚੱਲ ਰਹੀ ਹੈ ਤੇ ਉੱਚ ਅਧਿਕਾਰੀਆਂ ਵਲੋਂ ਇਸ ਮਾਮਲੇ ਵਿਚ ਬਿਲਕੁਲ ਕੋਈ ਹਦਾਇਤ ਜਾਰੀ ਨਹੀਂ ਕੀਤੀ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement