ਪ੍ਰਸਿੱਧ ਹਸਤੀਆਂ ਨੂੰ  ਸੋਚ ਸਮਝ ਕੇ ਬੋਲਣਾ ਚਾਹੀਦੈ, ਤਾਂ ਜੋ ਉਨ੍ਹਾਂ
Published : Feb 28, 2021, 7:10 am IST
Updated : Feb 28, 2021, 7:10 am IST
SHARE ARTICLE
image
image

ਪ੍ਰਸਿੱਧ ਹਸਤੀਆਂ ਨੂੰ  ਸੋਚ ਸਮਝ ਕੇ ਬੋਲਣਾ ਚਾਹੀਦੈ, ਤਾਂ ਜੋ ਉਨ੍ਹਾਂ

ਦੇ ਕਥਨ ਨੂੰ  ਕੋਈ ਗ਼ਲਤ ਢੰਗ ਨਾਲ ਪੇਸ਼ ਨਾ ਕਰੇ : ਹਾਈ ਕੋਰਟ

ਚੰਡੀਗੜ੍ਹ, 27 ਫ਼ਰਵਰੀ (ਸੁਰਜੀਤ ਸਿੰਘ ਸੱਤੀ): ਕਿ੍ਕਟਰ ਯੁਵਰਾਜ ਸਿੰਘ ਵਲੋਂ ਇੰਸਟਾਗ੍ਰਾਮ 'ਤੇ ਅਪਣੇ ਜਾਣਕਾਰ ਕਿ੍ਕਟ ਦੋਸਤਾਂ ਨਾਲ ਕੀਤੀ ਗੱਲਬਾਤ ਨੂੰ  ਆਧਾਰ ਬਣਾ ਕੇ ਐਸਸੀਐਸਟੀ ਐਕਟ ਤਹਿਤ ਕੀਤੀ ਸ਼ਿਕਾਇਤ 'ਤੇ ਪੰਜਾਬ ਅਤੇ ਹਰਿਆਣਾ ਹਈ ਕੋਰਟ ਨੇ ਨਸੀਹਤ ਦਿੰਦਿਆਂ ਟਿਪਣੀ ਕੀਤੀ ਹੈ ਕਿ ਸੈਲੀਬਿ੍ਟੀਜ਼ (ਮਸ਼ਹੂਰ ਹਸਤੀਆਂ) ਨੂੰ  ਕੋਈ ਵੀ ਟਿਪਣੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ, ਤਾਂ ਜੋ ਉਸ ਟਿਪਣੀ ਨੂੰ  ਕਿਸੇ ਤਰ੍ਹਾਂ ਨਾਲ ਗ਼ਲਤ ਅਰਥਾਂ ਤਹਿਤ ਇਸਤੇਮਾਲ ਨਾ ਕੀਤਾ ਜਾ ਸਕੇ | 
ਯੁਵਰਾਜ ਵਿਰੁਧ ਹਾਂਸੀ (ਹਿਸਾਰ) ਥਾਣੇ 'ਚ ਦਰਜ ਐਸਸੀਐਸਟੀ ਐਕਟ ਦੇ ਮਾਮਲੇ 'ਚ ਹਾਈ ਕੋਰਟ ਨੇ ਉਂਜ ਵੱਡੀ ਰਾਹਤ ਦਿੰਦਿਆਂ ਕਾਰਵਾਈ 'ਤੇ ਰੋਕ ਲਗਾ ਦਿਤੀ ਹੈ | ਹਾਈ ਕੋਰਟ ਨੇ ਕਿਹਾ ਹੈ ਕਿ ਸਮਾਜ ਦੇ ਵਿਸ਼ੇਸ਼ ਵਰਗ ਦੇ ਹਿਤਾਂ ਦੀ ਰਾਖੀ ਲਈ ਬਣੇ ਕਾਨੂੰਨ ਦੀ ਉਲੰਘਣਾ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਹਰ ਇਕ ਵਿਅਕਤੀ ਖ਼ਾਸਕਰ ਸੈਲੀਬਿ੍ਟੀ ਨੂੰ  ਇਸ ਗੱਲ ਦਾ ਧਿਆਨ ਰਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਕਥਨ ਨੂੰ  ਗ਼ਲਤ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ | ਯੁਵਰਾਜ ਨੇ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਸੀ ਕਿ ਇਹ ਮਾਮਲਾ ਉਸ ਨੂੰ  ਬਲੈਕਮੇਲ ਕਰਨ ਤੇ ਪ੍ਰੇਸ਼ਾਨ ਕਰਨ ਲਈ ਦਰਜ ਕਰਵਾਇਆ ਗਿਆ ਹੈ  | ਯੁਵਰਾਜ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਪੁਨੀਤ ਬਾਲੀ ਨੇ ਪੈਰਵੀ ਕਰਦਿਆਂ ਹਾਈ ਕੋਰਟ ਦਾ ਧਿਆਨ ਦਿਵਾਇਆ ਕਿ ਯੁਵਰਾਜ ਅਪਣੇ ਕਿ੍ਕਟਰ ਸਾਥੀਆਂ ਨਾਲ ਇੰਸਟਾਗ੍ਰਾਮ 'ਤੇ ਗੱਲਬਾਤ ਕਰ ਰਿਹਾ ਸੀ ਤੇ ਮਜਾਕੀਆ ਲਹਿਜੇ 'ਚ ਇਕ ਦੂਜੇ ਬਾਰੇ ਕੁਮੈਂਟ ਕਰ ਰਹੇ ਸੀ | ਬਾਅਦ ਵਿਚ ਗੁੜਗਾਂਵ ਥਾਣੇ 'ਚੋਂ ਫ਼ੋਨ ਆਇਆ ਕਿ ਇਕ ਸ਼ਿਕਾਇਤ ਆਈ ਹੈ ਤੇ ਇਹ ਮਾਮਲਾ ਉਥੇ ਹੀ ਖ਼ਤਮ ਹੋ ਗਿਆ ਸੀ ਤੇ ਕਥਿਤ ਗ਼ਲਤ ਕੁਮੈਂਟ ਬਾਰੇ ਮਾਫ਼ੀ ਵੀ ਮੰਗ ਲਈ ਗਈ ਸੀ ਪਰ ਬਾਅਦ ਵਿਚ ਪਤਾ ਲੱਗਾ ਕਿ ਰਜਤ ਕਲਸਨ ਨਾਂ ਦੇ ਕਿਸੇ ਹੋਰ ਵਿਅਕਤੀ ਦੀ ਸ਼ਿਕਾਇਤ 'ਤੇ ਹਾਂਸੀ ਵਿਖੇ ਐਸਸੀਐਸਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | 
ਹਾਈ ਕੋਰਟ ਨੂੰ  ਦਸਿਆ ਗਿਆ ਕਿ ਸ਼ਿਕਾਇਤਕਰਤਾ ਨਾਲ ਇਸ ਗੱਲਬਾਤ ਦਾ ਕੋਈ ਸਬੰਧ ਨਹੀਂ ਤੇ ਨਾ ਹੀ ਉਹ ਪੀੜਤ ਹੈ ਅਤੇ ਨਾ ਹੀ ਉਹ ਸਬੰਧਤ ਵਰਗ ਨਾਲ ਸਬੰਧ ਰੱਖਦਾ ਹੈ | ਕਿਹਾ ਕਿ ਸ਼ਿਕਾਇਤਕਰਤਾ ਬਲੈਕਮੇਲ ਕਰਨਾ ਚਾਹੁੰਦਾ ਹੈ, ਲਿਹਾਜਾ ਐਫ਼ਆਈਆਰ ਰੱਦ ਕੀਤੀ ਜਾਣੀ ਚਾਹੀਦੀ ਹੈ ਤੇ ਮਾਮਲੇ ਦੀ ਸੁਣਵਾਈ ਤਕ ਕਾਰਵਾਈ 'ਤੇ ਰੋਕ ਲਗਾਈ ਜਾਣੀ ਚਾਹੀਦੀ ਹੈ | ਹਾਈ ਕੋਰਟ ਨੇ ਸਰਕਾਰ ਤੇ ਸ਼ਿਕਾਇਤਕਰਤਾ ਨੂੰ  ਨੋਟਿਸ ਜਾਰੀ ਕਰ ਕੇ ਕਾਰਵਾਈ 'ਤੇ ਰੋਕ ਲਗਾ ਦਿਤੀ ਹੈ |
 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement