
ਲੱਖਾ ਸਿਧਾਣਾ ਨੇ ਮਹਿਰਾਜ ਵਿਖੇ ਦਿੱਲੀ ਪੁਲਿਸ ਨੂੰ ਚੈਂਲਜ ਕਰਦਿਆਂ ਰੈਲੀ ਵੀ ਕੀਤੀ ਤੇ ਕਿਹਾ ਸੀ ਕਿ ਦਿੱਲੀ ਪੁਲਿਸ ਉਸ ਨੂੰ ਫੜ੍ਹ ਕੇ ਦਿਖਾਵੇ।
ਚੰਡੀਗੜ੍ਹ: ਗੈਂਗਸਟਰ ਤੋਂ ਸਿਆਸਤ ’ਚ ਪੈਰ ਧਰਨ ਵਾਲੇ ਲੱਖਾ ਸਿਧਾਣਾ ਦਾ ਭਾਰਤ ਵਿਚ ਫ਼ੇਸਬੁੱਕ ਪੇਜ ਹਟਾ ਦਿੱਤਾ ਗਿਆ ਹੈ। ਉਸ ਦੇ 3 ਲੱਖ ਤੋਂ ਵੱਧ ਫ਼ਾਲੋਅਰਜ਼ ਹਨ। ਦਰਅਸਲ ਦਿੱਲੀ ਵਿਚ 26 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ ’ਚ ਲੱਖਾ ਦਿੱਲੀ ਪੁਲਿਸ ਨੂੰ ਲੋੜੀਂਦਾ ਹੈ ਤੇ ਉਸ ਉਪਰ 1 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ। ਬੀਤੇ ਦਿਨੀਂ ਲੱਖਾ ਸਿਧਾਣਾ ਨੇ ਮਹਿਰਾਜ ਵਿਖੇ ਦਿੱਲੀ ਪੁਲਿਸ ਨੂੰ ਚੈਂਲਜ ਕਰਦਿਆਂ ਰੈਲੀ ਵੀ ਕੀਤੀ ਤੇ ਕਿਹਾ ਸੀ ਕਿ ਦਿੱਲੀ ਪੁਲਿਸ ਉਸ ਨੂੰ ਫੜ੍ਹ ਕੇ ਦਿਖਾਵੇ।
lakha sidhana
ਰੈਲੀ ਤੋਂ ਬਾਅਦ ਲੱਖਾ ਚੁੱਪਚਾਪ ਇਥੋਂ ਚਲਾ ਗਿਆ ਸੀ ਤੇ ਅੱਜ ਤਕ ਪੇਸ਼ ਨਹੀਂ ਹੋਇਆ। ਸਿੱਟੇ ਵਜੋਂ ਭਾਰਤ ਵਿਚ ਉਸ ਦੇ ਫ਼ੇਸਬੁੱਕ ਪੇਜ ’ਤੇ ਪਾਬੰਦੀ ਲਾ ਦਿਤੀ ਗਈ। ਦੂਜੇ ਪਾਸੇ ਉਸ ਦੇ ਪ੍ਰਸ਼ੰਸਕਾਂ ਦਾ ਦਾਅਵਾ ਹੈ ਕਿ ਅਮਰੀਕਾ ਅਤੇ ਇਟਲੀ ਤੋਂ ਲੋਕ ਫ਼ੇਸਬੁੱਕ ਪੇਜ ਦੇਖ ਸਕਦੇ ਹਨ।