ਠੱਗੀ ਦਾ ਨਵਾਂ ਢੰਗ: ਪੁਰਾਣੇ ਟੈਲੀਵਿਜ਼ਨ ਦੀ ਟਿਊਬ ਦੇ ਨਾਂ ਉਪਰ ਲੱਖਾਂ ਦੀ ਠੱਗੀ
Published : Feb 28, 2021, 6:35 am IST
Updated : Feb 28, 2021, 6:46 am IST
SHARE ARTICLE
image
image

ਠੱਗੀ ਦਾ ਨਵਾਂ ਢੰਗ: ਪੁਰਾਣੇ ਟੈਲੀਵਿਜ਼ਨ ਦੀ ਟਿਊਬ ਦੇ ਨਾਂ ਉਪਰ ਲੱਖਾਂ ਦੀ ਠੱਗੀ


ਕੀਤਾ ਦਾਅਵਾ ਰੈੱਡ ਮਰਕਰੀ ਦੀ ਵਰਤੋਂ ਹੁੰਦੀ ਹੈ ਕੋਰੋਨਾ ਦੀ ਦਵਾਈ ਵਿਚ


ਬਠਿੰਡਾ, 27 ਫ਼ਰਵਰੀ (ਸੁਖਜਿੰਦਰ ਮਾਨ): ਬਠਿੰਡਾ ਪੁਲਿਸ ਨੇ ਪੁਰਾਣੇ ਟੀ.ਵੀ. ਵਿਚ ਮੌਜੂਦ 'ਰੈੱਡ ਮਰਕਰੀ' ਟਿਊਬ ਦੇ ਨਾਂ 'ਤੇ ਸੋਸ਼ਲ ਮੀਡੀਆ ਰਾਹੀਂ ਲੱਖਾਂ ਦੀਆਂ ਠੱਗੀਆਂ ਮਾਰਨ ਵਾਲੇ ਗਰੋਹ ਨੂੰ  ਰੰਗੇ ਹੱਥੀ ਕਾਬੂ ਕਰਦਿਆਂ ਲੱਖਾਂ ਰੁਪਏ ਬਰਾਮਦ ਕੀਤੇ ਹਨ | 
ਅੱਜ ਸਥਾਨਕ ਕਾਨਫ਼ਰੰਸ ਹਾਲ 'ਚ ਮਾਮਲੇ ਦੀ ਜਾਣਕਾਰੀ ਪੱਤਰਕਾਰਾਂ ਨੂੰ  ਦਿੰਦਿਆਂ ਐਸ.ਐਸ.ਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦਸਿਆ ਕਿ ਇਸ ਗਰੋਹ ਦੇ ਕਾਬੂ ਕੀਤੇ ਦੋ ਮੈਂਬਰਾਂ ਤੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ | ਉਨ੍ਹਾਂ ਦਸਿਆ ਕਿ ਕਥਿਤ ਮੁਲਜ਼ਮ ਸੁਰਜੀਤ ਸਿੰਘ ਵਾਸੀ ਬੀੜ ਬਹਿਮਣ ਨੇ ਸੋਸ਼ਲ ਮੀਡੀਆ 'ਤੇ ਰੈੱਡ ਮਰਕਰੀ ਦੀ ਵਰਤੋਂ ਕੋਰੋਨਾ ਦੀ ਦਵਾਈ 'ਚ ਪਾਉਣ ਬਾਰੇ ਚੱਲ ਰਹੀ ਚਰਚਾ ਤੋਂ ਬਾਅਦ ਖ਼ੁਦ ਇਕ ਟਿਊਬ ਤਿਆਰ ਕੀਤੀ ਜਿਸ ਵਿਚ ਉਸ ਨੇ ਪੁਰਾਣੇ ਟੈਲੀਵਿਜ਼ਨ ਦੀ ਟਿਊਬ ਨੂੰ  ਕੱਢ ਕੇ ਉਸ ਨੂੰ  ਲਾਲ ਰੰਗ ਕਰ ਦਿਤਾ ਤੇ ਉਸ ਵਿਚ ਟੀਕੇ ਨਾਲ ਖੰਘ ਦੀ ਦਵਾਈ ਪਾ ਦਿਤੀ | 
ਇਸ ਤੋਂ ਬਾਅਦ ਉਸ ਨੇ ਇਸ ਟਿਊਬ ਦੀਆਂ ਵੀਡੀਉ ਬਣਾ ਕੇ ਦਾਅਵਾ ਕੀਤਾ ਕਿ ਇਹ ਲੱਸਣ ਦੀ ਗੰਢੀ ਕੋਲ ਕਰਨ ਤੇ ਟਿਊੁਬ ਅਪਣੇ ਆਪ ਦੂਰ ਭੱਜਦੀ ਹੈ ਤੇ ਸੋਨੇ ਨਾਲ ਨਜ਼ਦੀਕ ਆਉਂਦੀ ਹੈ | ਇਹ ਵੀਡੀਉ ਉਸ ਨੇ ਸੋਸ਼ਲ ਮੀਡੀਆ 'ਤੇ ਪਾ ਦਿਤੀਆਂ | ਇਸ ਦੌਰਾਨ ਉਸ ਦਾ ਸੰਪਰਕ ਬਲਰਾਜ ਸਿੰਘ ਵਾਸੀ ਮੰਡੀਕਲਾਂ ਦੇ ਨਾਲ ਹੋਇਆ | ਪੁਲਿਸ ਅਧਿਕਾਰੀਆਂ ਮੁਤਾਬਕ ਬਲਰਾਜ ਅਤੇ ਸੁਰਜੀਤ ਦੋਵੇਂ ਕਿਸੇ ਸਮੇਂ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਸਨ ਪ੍ਰੰਤੂ ਹੁਣ ਸੁਰਜੀਤ ਕਾਰਾਂ ਦੀ ਖਰੀਦ-ਵੇਚ ਕਰਦਾ ਸੀ ਤੇ ਬਲਰਾਜ ਸਿੰਘ ਦਰਜ਼ੀ ਦਾ ਕੰਮ ਕਰਦਾ ਸੀ | 

ਦੋਨਾਂ ਵਿਅਕਤੀਆਂ ਨੇ ਮਿਲ ਕੇ ਪਿੰਡ ਭਾਗੂ ਦੇ ਸਵਰਾਜ ਸਿੰਘ ਨਾਂ ਦੇ ਨੌਜਵਾਨ ਨੂੰ  ਅਪਣੇ ਝਾਂਸੇ ਵਿਚ ਫਸਾ ਲਿਆ ਅਤੇ ਰੈੱਡ ਮਰਕਰੀ ਟਿਊਬ ਦਾ ਸੌਦਾ ਪੰਜ ਲੱਖ ਰੁਪਏ ਵਿਚ ਕਰ ਲਿਆ ਪਰ ਜਦ ਉਕਤ ਵਿਅਕਤੀ ਇਹ ਟਿਊਬ ਖ਼ਰੀਦਣ ਲਈ ਪੁੱਜਿਆ ਤਾਂ ਕਥਿਤ ਮੁਲਜ਼ਮ ਉਸ ਨੂੰ  ਬਿਨਾਂ ਟਿਊਬ ਦਿਤਿਆਂ ਪੈਸੇ ਖੋਹ ਕੇ ਭੱਜ ਗਏ ਜਿਸ ਦੀ ਸੂਚਨਾ ਪੁਲਿਸ ਨੂੰ  ਵੀ ਮਿਲ ਗਈ | 
ਕੁੱਝ ਹੀ ਸਮੇਂ ਬਾਅਦ ਪੁਲਿਸ ਨੇ ਸੁਰਜੀਤ ਨੂੰ  ਗਿ੍ਫ਼ਤਾਰ ਕਰ ਲਿਆ ਤੇ ਬਾਅਦ ਵਿਚ ਬਲਰਾਜ ਸਿੰਘ ਨੂੰ  ਵੀ ਕਾਬੂ ਕਰ ਲਿਆ | ਜਦ ਦੋਨਾਂ ਤੋਂ ਡੂੰਘਾਈ ਨਾਲ ਪੁਛਗਿਛ ਕੀਤੀ ਤਾਂ ਸਾਰੀ ਕਹਾਣੀ ਦਾ ਭੇਦ ਖੁਲਿ੍ਹਆ ਕਿ ਸੋਸ਼ਲ ਮੀਡੀਆ ਉਪਰ ਰੈੱਡ ਮਰਕਰੀ ਟਿਊਬ ਦਾ ਘੁਟਾਲਾ ਚਲ ਰਿਹਾ ਹੈ | ਪੁਲਿਸ ਨੇ ਖੋਹੀ ਹੋਈ ਰਾਸ਼ੀ ਵਿਚੋਂ ਸਾਢੇ ਚਾਰ ਲੱਖ ਰੁਪਏ ਵੀ ਬਰਾਮਦ ਕਰ ਲਏ | ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਮੁਲਜ਼ਮਾਂ ਨੇ ਸੋਸ਼ਲ ਵੀਡੀਉ ਰਾਹੀਂ ਦਾਅਵਾ ਕੀਤਾ ਸੀ ਕਿ ਰੈੱਡ ਮਰਕਰੀ ਟਿਊਬ ਵਿਚ ਅimageimageਜਿਹੀਆਂ ਧਾਤੂਆਂ ਮੌਜੂਦ ਹਨ ਜਿੰਨ੍ਹਾਂ ਦੀ ਵਰਤੋਂ ਕੋਰੋਨਾ ਵਾਇਰਸ ਦੀ ਦਵਾਈ ਬਣਾਉਣ ਵਿਚ ਹੁੰਦੀ ਹੈ | ਜਿਸ ਦੇ ਚਲਦੇ ਇੰਨ੍ਹਾਂ ਦੀ ਜਰਮਨੀ ਅਤੇ ਹੋਰਨਾਂ ਦੇਸ਼ਾਂ ਵਿਚ ਕਾਫ਼ੀ ਮੰਗਾਂ ਹੈ | ਐਸ.ਐਸ.ਪੀ ਮੁਤਾਬਕ ਕਥਿਤ ਦੋਸ਼ੀਆਂ ਵਿਰੁਧ ਥਾਣਾ ਕੈਂਟ 'ਚ ਪਰਚਾ ਦਰਜ ਕਰ ਲਿਆ ਗਿਆ ਹੈ | ਇਸ ਮੌਕੇ ਡੀਐਸਪੀ ਸਿਟੀ ਆਸਵੰਤ ਸਿੰਘ ਧਾਲੀਵਾਲ ਤੇ ਥਾਣਾ ਕੈਂਟ ਮੁਖੀ ਗੁਰਮੀਤ ਸਿੰਘ ਆਦਿ ਹਾਜ਼ਰ ਸਨ |  
ਇਸ ਖ਼ਬਰ ਨਾਲ ਸਬੰਧਤ ਫੋਟੋ 27 ਬੀਟੀਆਈ 02 ਵਿਚ ਹੈ | 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement