
ਪੰਜਾਬ ਸਰਕਾਰ ਦੇ ਬਜਟ ਤੋਂ ਹੀ ਉਮੀਦ ਹੈ ਕਿ ਰਸੋਈ ਦਾ ਸਮਾਨ ਸਸਤੇ ਹੋਵੇ।
ਅੰਮ੍ਰਿਤਸਰ:-(ਰਾਜੇਸ਼ ਕੁਮਾਰ ਸੰਧੂ) ਪੰਜਾਬ ਵਿਚ ਮਹਿੰਗਾਈ ਦੀ ਮਾਰ ਚੇਲ ਰਹੇ ਹਰ ਵਰਗ ਦੇ ਲੋਕ ਹੁਣ 5 ਮਾਰਚ ਨੂੰ ਆਉਣ ਵਾਲੇ ਪੰਜਾਬ ਸਰਕਾਰ ਤੇ ਬਜਟ ਤੋਂ ਉਮੀਦਾਂ ਲਗਾਈ ਬੈਠੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਤਾਂ ਬਜਟ ਵਿਚ ਕੋਈ ਰਾਹਤ ਨਹੀ ਮਿਲੀ ਸੀ ਹੁਣ ਤੇ ਬਸ ਪੰਜਾਬ ਸਰਕਾਰ ਦੇ ਬਜਟ ਤੋਂ ਹੀ ਉਮੀਦ ਲਗਾਈ ਜਾ ਸਕਦੀ ਹੈ ਕਿ ਉਹ ਆਮ ਵਰਗ ਨੂੰ ਕੋਈ ਰਾਹਤ ਦੇਣ।
Dev raj
5 ਮਾਰਚ ਨੂੰ ਆਉਣ ਵਾਲੇ ਪੰਜਾਬ ਸਰਕਾਰ ਦੇ ਬਜਟ ਤੋਂ ਉਮੀਦਾਂ ਲਗਾਈ ਬੈਠੀਆਂ ਘਰੇਲੂ ਮਹਿਲਾਵਾਂ ਜੋ ਕਿ ਬੀਤੀ ਦਿਨੀਂ ਕੇਂਦਰ ਸਰਕਾਰ ਦੇ ਬਜਟ ਵਿਚ ਘਰੇਲੂ ਰਸੋਈ ਦੇ ਸਮਾਨ ਤੇ ਕੁਝ ਜਿਆਦਾ ਰਾਹਤ ਨਾ ਮਿਲਣ ਤੇ ਨਾਉਮੀਦ ਹੋਈਆਂ ਸਨ ਹੁਣ ਉਹਨਾ ਨੂੰ ਪੰਜਾਬ ਸਰਕਾਰ ਦੇ ਆਉਣ ਵਾਲੇ ਬਜਟ ਤੋਂ ਉਮੀਦਾਂ ਹਨ ਕਿ ਉਹ ਸ਼ਾਇਦ ਘਰੇਲੂ ਔਰਤਾਂ ਦੀ ਰਸੋਈ ਨੂੰ ਰਾਹਤ ਪ੍ਰਦਾਨ ਕਰਣਗੇ।
Satnam singh
ਇਸ ਸੰਬੰਧੀ ਗੱਲਬਾਤ ਕਰਦਿਆਂ ਅੱਜ ਅੰਮ੍ਰਿਤਸਰ ਦੀਆਂ ਮਧਿਅਮ ਵਰਗ ਦੀਆ ਘਰੇਲੂ ਔਰਤਾਂ ਵੱਲੋਂ ਬਜਟ ਸੰਬਧੀ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਤਾਂ ਆਮ ਵਰਗ ਨੂੰ ਨਿਰਾਸ਼ਾ ਹੀ ਹੱਥ ਲੱਗੀ ਸੀ। ਜੇਕਰ ਗੱਲ ਕਰੀਏ ਘਰੇਲੂ ਮੱਧਮ ਵਰਗ ਦੀਆ ਔਰਤਾਂ ਦੀ ਤਾਂ ਉਹਨਾ ਨੂੰ ਸਿਰਫ ਉਹਨਾਂ ਦੀ ਰਸੋਈ ਦੇ ਬਜਟ ਦੀ ਚਿੰਤਾ ਸਤਾ ਰਹੀ ਹੈ ਕਿਉਕਿ ਬੀਤੇ ਕੁਝ ਮਹੀਨਿਆਂ ਵਿਚ ਰਸੋਈ ਦੇ ਸਮਾਨ ਦੀਆ ਕੀਮਤਾਂ ਦੇ ਦਾਮ ਦੁਗਣੇ ਹੋ ਗਏ ਹਨ।
Satnam singh
ਸਿੰਲਡਰ 500 ਤੋਂ 900 ਤੇਲ ਘੀ 100 ਤੋਂ 150 ਅਤੇ ਪਿਆਜ਼ ਦੇ ਰੇਟ ਆਸਮਾਨ ਛੂ ਰਹੇ ਹਨ ਜਿਸਦੇ ਚਲਦੇ ਉਹਨਾਂ ਨੂੰ ਘਰ ਚਲਾਉਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਆਉਣ ਵਾਲੇ ਸਮੇ ਵਿਚ ਇਕ ਟਾਇਮ ਦਾ ਖਾਣਾ ਖਾ ਕੇ ਗੁਜਾਰਾ ਕਰਨਾ ਪਵੇਗਾ ਅਤੇ ਲੋਕਾਂ ਨੂੰ ਸਿਲੰਡਰ ਛੱਡ ਚੁੱਲੇ ਬਾਲਣ ਪੈਣਗੇ।Sheema Sharama
ਜਿਸਦੇ ਚੱਲਦੇ ਉਹ ਘਰੇਲੂ ਗ੍ਰਹਿਣੀਆ ਨੂੰ ਪੰਜਾਬ ਸਰਕਾਰ ਦੇ 5 ਮਾਰਚ ਨੂੰ ਆਉਣ ਵਾਲੇ ਬਜਟ ਤੋਂ ਹੀ ਉਮੀਦਾਂ ਹਨ ਕਿ ਬਜਟ ਵਿਚ ਆਮ ਆਦਮੀ ਦੀ ਰਸੋਈ ਦਾ ਵੀ ਧਿਆਨ ਰੱਖਣ।