
ਸੱਸ-ਸਹੁਰੇ ਨੂੰ ਵੀ ਕਿਰਪਾਨਾਂ ਮਾਰ ਮਾਰ ਕੇ ਕੀਤਾ ਗੰਭੀਰ ਜ਼ਖ਼ਮੀ
ਹੁਸ਼ਿਆਰਪੁਰ: (ਕੁਲਵਿੰਦਰ ਹੈਪੀ) ਹੁਸ਼ਿਆਰਪੁਰ ਦੇ ਪਿੰਡ ਬਘੌਰਾ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਫੈਲ ਗਿਆ ਜਦੋਂ ਦਿਨ ਦਿਹਾੜੇ ਇਕ ਜਵਾਈ ਹਰਦੀਪ ਕੁਮਾਰ ਨੇ ਅਪਣੇ ਸਹੁਰੇ ਘਰ ਵਿਚ ਦਾਖ਼ਲ ਹੋ ਕੇ ਅਪਣੀ ਪਤਨੀ ਆਸ਼ਾ ਰਾਣੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਦਿੱਤਾ ਅਤੇ ਅਪਣੀ ਸੱਸ ਸੁਦਰਸ਼ਨਾ ਅਤੇ ਸਹੁਰੇ ਬਿਸ਼ਨਪਾਲ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।
PHOTO
ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਜਦੋਂ ਮੁਲਜ਼ਮ ਘਰ ਤੋਂ ਬਾਹਰ ਨਿਕਲਿਆ ਤਾਂ ਪਿੰਡ ਵਾਸੀਆਂ ਨੇ ਉਸ ਨੂੰ ਫੜ ਕੇ ਉਸਤੇ ਕੁਟਾਪਾ ਚਾੜਿਆ ਅਤੇ ਮਾਹਿਲਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਬਜ਼ੁਰਗ ਜੋੜੇ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
Sarnjit
ਇਸ ਮੌਕੇ ਮ੍ਰਿਤਕ ਲੜਕੀ ਆਸ਼ਾ ਰਾਣੀ ਦੇ ਭਰਾ ਵਿਜੇ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਦਾ ਹਰਦੀਪ ਕੁਮਾਰ ਨਾਲ ਵਿਆਹ ਹੋਏ ਨੂੰ 35 ਸਾਲ ਹੋ ਗਏ, ਇਸ ਦੌਰਾਨ ਕਈ ਵਾਰ ਮਾਮੂਲੀ ਝਗੜਾ ਹੋਇਆ ਅਤੇ ਰਾਜ਼ੀਨਾਮੇ ਹੁੰਦੇ ਰਹੇ ਪਰ ਹੁਣ ਉਸ ਨੇ ਘਰ ਵਿਚ ਦਾਖ਼ਲ ਹੋ ਕੇ ਉਸ ਦੀ ਭੈਣ ਦਾ ਕਤਲ ਕਰ ਦਿੱਤਾ ਅਤੇ ਉਸ ਦੇ ਮਾਤਾ ਪਿਤਾ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।
vijay kumar
ਇਸੇ ਤਰ੍ਹਾਂ ਮ੍ਰਿਤਕ ਆਸ਼ਾ ਰਾਣੀ ਦੀ ਭੈਣ ਸਰਬਜੀਤ ਨੇ ਦੱਸਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਉਹ ਘਰ ਵਿਚ ਨਹੀਂ ਸੀ ਪਰ ਉਸ ਦੇ ਬੱਚੇ ਨੇ ਉਸ ਨੂੰ ਆ ਕੇ ਦੱਸਿਆ ਅਤੇ ਉਹ ਭੱਜੀ ਹੋਈ ਆਈ ਤਾਂ ਦੇਖਿਆ ਉਸ ਦੀ ਮਾਂ ਬੁਰੀ ਤਰ੍ਹਾਂ ਜ਼ਖ਼ਮੀ ਸੀ।
Sarnjit
ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਦੋਵੇਂ ਜ਼ਖ਼ਮੀਆਂ ਦੀ ਹਾਲਤ ਕਾਫ਼ੀ ਗੰਭੀਰ ਸੀ, ਜਿਨ੍ਹਾਂ ਨੂੰ ਮੁਢਲੀ ਸਹਾਇਤਾ ਕੇ ਹੱਡੀਆਂ ਵਾਲੇ ਡਾਕਟਰ ਕੋਲ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ
vijay kumar
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਨੂੰ ਲੈ ਕੇ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹੈ ਅਤੇ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।