
ਉਤਰ ਪ੍ਰਦੇਸ਼ ’ਚ 5ਵੇਂ ਗੇੜ ਦੌਰਾਨ 54
ਲਖਨਊ, 27 ਫ਼ਰਵਰੀ : ਉਤਰ ਪ੍ਰਦੇਸ਼ ਵਿਚ ਐਤਵਾਰ ਨੂੰ 5ਵੇਂ ਗੇੜ ਦੀਆਂ ਚੋਣਾਂ ਦੌਰਾਨ 12 ਜ਼ਿਲ੍ਹਿਆਂ ਦੀਆਂ 61 ਸੀਟਾਂ ’ਤੇ ਵੋਟਾਂ ਪਈਆਂ। ਸ਼ਾਮ 5 ਵਜੇ ਤਕ 53.93 ਫ਼ੀ ਸਦੀ ਵੋਟਾਂ ਪਈਆਂ। ਸੱਭ ਤੋਂ ਜ਼ਿਆਦਾ ਵੋਟਾਂ 59.96 ਫ਼ੀ ਸਦੀ ਚਿਤਰਕੁਟ ਵਿਚ ਪਈਆਂ। ਅਯੁਧਿਆ 58.01 ਫ਼ੀ ਸਦੀ ਵੋਟਿੰਗ ਨਾਲ ਦੂਜੇ ਨੰਬਰ ’ਤੇ ਹੈ। ਇਸ ਤੋਂ ਪਹਿਲਾਂ ਪ੍ਰਯਾਗਰਾਜ ਵਿਚ ਵੋਟਾਂ ਵਿਚਾਲੇ ਕਰੇਲੀ ਇਲਾਕੇ ਵਿਚ ਧਮਾਕਾ ਹੋਇਆ। ਇਹ ਧਮਾਕਾ ਪੋÇਲੰਗ ਬੂਥ ਤੋਂ ਮਹਿਜ਼ 10 ਮੀਟਰ ਦੀ ਦੂਰੀ ’ਤੇ ਹੋਇਆ। ਘਟਨਾ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪੁਲਿਸ ਨੇ ਇਲਾਕਾ ਸੀਲ ਕਰ ਦਿਤਾ ਹੈ। ਪ੍ਰਤਾਪਗੜ੍ਹ ਜ਼ਿਲ੍ਹੇ ਦੇ ਥਾਣਾ ਕੋਤਵਾਲੀ ਕੁੰਡਾ ਦੇ ਪਹਾੜਪੁਰ ਬਨੋਹੀ ਵਿਚ ਐਤਵਾਰ ਦੁਪਹਿਰ 11 ਵਜੇ ਸਮਾਜਵਾਦੀ ਪਾਰਟੀ (ਸਪਾ) ਦੇ ਕੁੰਡਾ ਵਿਧਾਨ ਸਭਾ ਖੇਤਰ ਤੋਂ ਉਮੀਦਵਾਰ ਗੁਲਸ਼ਨ ਯਾਦਵ ਦੇ ਕਾਫ਼ਲੇ ’ਤੇ ਕੁੱਝ ਲੋਕਾਂ ਨੇ ਹਮਲਾ ਕਰ ਦਿਤਾ, ਜਿਸ ਨਾਲ ਉਨ੍ਹਾਂ ਦੇ ਵਾਹਨ ਨੁਕਸਾਨੇ ਗਏ ਤੇ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਧਮਾਕੇ ਬਾਰੇ ਦਸਿਆ ਜਾ ਰਿਹਾ ਹੈ ਕਿ ਦੋ ਚਚੇਰੇ ਭਰਾ ਸਾਈਕਲ ’ਤੇ ਬਾਜ਼ਾਰ ਜਾ ਰਹੇ ਸਨ। ਸਾਈਕਲ ਦੇ ਹੈਂਡਲ ਉਤੇ ਇਕ ਝੋਲਾ ਟੰਗਿਆ ਹੋਇਆ ਸੀ। ਰਸਤੇ ਵਿਚ ਅਚਾਨਕ ਸਾਈਕਲ ਅੱਗੇ ਮੋਟਰਸਾਈਕਲ ਆ ਗਿਆ ਤੇ ਸਾਈਕਲ ਡਿੱਗ ਗਿਆ। ਇਸ ਵਿਚਾਲੇ ਝੋਲੇ ਵਿਚ ਧਮਾਕਾ ਹੋ ਗਿਆ ਅਤੇ ਇਕ ਸਾਈਕਲ ਸਵਾਰ ਦੀ ਮੌਤ ਹੋ ਗਈ। ਪੁਲਿਸ ਦੂਜੇ ਸਾਈਕਲ ਸਵਾਰ ਤੋਂ ਪੁੱਛਗਿਛ ਕਰ ਰਹੀ ਹੈ। ਪੰਜਵੇ ਗੇੜ ਦੀਆਂ ਚੋਣਾਂ ’ਚ ਕੁਲ 61 ਵਿਧਾਨ ਸਭਾ ਖੇਤਰਾਂ ਵਿਚ 693 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ’ਚੋਂ 90 ਮਹਿਲਾ ਉਮੀਦਵਾਰ ਹਨ। ਵੋਟਿੰਗ ਵਿਚ 2.25 ਕਰੋੜ ਵੋਟਰਾਂ ਨੇ ਅਪਣੀ ਵੋਟ ਦੀ ਵਰਤੋਂ ਕੀਤੀ, ਜਿਨ੍ਹਾਂ ਵਿਚ 1.20 ਕਰੋੜ ਪੁਰਸ਼, 1.05 ਕਰੋੜ ਔਰਤਾਂ ਅਤੇ 1727 ਟ੍ਰਾਂਸਜੈਂਡਰ ਵੋਟਰ ਹਨ। (ਪੀਟੀਆਈ)