ਜੇਕਰ ਰਫ਼ਤਾਰ ਇਹੀ ਰਹੀ ਤਾਂ 2025 ਤਕ ਭਾਰਤ ਆਬਾਦੀ ਪੱਖੋਂ ਦੁਨੀਆਂ ਦਾ ਸੱਭ ਤੋਂ ਮੋਹਰੀ ਦੇਸ਼ ਬਣੇਗਾ
Published : Feb 28, 2022, 12:13 am IST
Updated : Feb 28, 2022, 12:13 am IST
SHARE ARTICLE
image
image

ਜੇਕਰ ਰਫ਼ਤਾਰ ਇਹੀ ਰਹੀ ਤਾਂ 2025 ਤਕ ਭਾਰਤ ਆਬਾਦੀ ਪੱਖੋਂ ਦੁਨੀਆਂ ਦਾ ਸੱਭ ਤੋਂ ਮੋਹਰੀ ਦੇਸ਼ ਬਣੇਗਾ

ਕੋਟਕਪੂਰਾ, 27 ਫ਼ਰਵਰੀ (ਗੁਰਿੰਦਰ ਸਿੰਘ) : ਭਾਰਤ ’ਚ ਦਿਨੋ-ਦਿਨ ਵੱਧ ਰਹੀ ਆਬਾਦੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਤੇ ਜੇਕਰ ਇਸ ’ਤੇ ਕੰਟਰੋਲ ਨਾ ਕੀਤਾ ਗਿਆ ਤਾਂ ਆਉਣ ਵਾਲਾ ਸਮਾਂ ਭਿਆਨਕ ਹੋਵੇਗਾ। ਸਾਲ 1901 ’ਚ ਭਾਰਤ ਦੀ ਆਬਾਦੀ 23.84 ਕਰੋੜ ਸੀ। ਇਸੇ ਤਰ੍ਹਾਂ ਸੰਨ 1911 ’ਚ 25.209 ਕਰੋੜ, ਸੰਨ 1921 ’ਚ 25.132 ਕਰੋੜ, ਸੰਨ 1931 ’ਚ 27.898 ਕਰੋੜ, ਸੰਨ 1991 ’ਚ 84.642 ਕਰੋੜ, ਸੰਨ 2001 ’ਚ 102.874 ਕਰੋੜ ਅਤੇ ਸੰਨ 2011 ’ਚ 121.019 ਕਰੋੜ ਤਕ ਅੱਪੜ ਚੁੱਕੀ ਸੀ। ਇਹ ਬਹੁਤ ਗੰਭੀਰ ਚਿੰਤਾਜਨਕ ਰੁਝਾਨ ਹੈ। ਭਾਰਤ ਦਾ ਉੱਤਰ ਪ੍ਰਦੇਸ਼ ਸੂਬਾ ਸੱਭ ਤੋਂ ਵੱਧ ਆਬਾਦੀ ਵਾਲਾ (19.95 ਕਰੋੜ ਲੋਕਾਂ ਦਾ) ਸੂਬਾ ਹੈ। ਦੂਜੇ ਨੰਬਰ ’ਤੇ ਮਹਾਂਰਾਸ਼ਟਰ (11.23 ਕਰੋੜ ਲੋਕਾਂ ਦਾ) ਦਾ ਨੰਬਰ ਆਉਂਦਾ ਹੈ। ਉੱਤਰ ਪ੍ਰਦੇਸ਼ ਅਤੇ ਮਹਾਂਰਾਸ਼ਟਰ ਦੀ ਆਬਾਦੀ ਨੂੰ ਜੇਕਰ ਇਕੱਠਾ ਕਰ ਦਿਤਾ ਜਾਵੇ ਤਾਂ ਸਿਰਫ਼ ਦੋ ਸੂਬਿਆਂ ਦੀ ਆਬਾਦੀ ਹੀ ਅਮਰੀਕਾ ਤੋਂ ਜ਼ਿਆਦਾ ਹੋ ਜਾਵੇਗੀ।
ਵੱਡਾ ਹਿੱਸਾ ਭਾਰਤ ਦੀ ਆਬਾਦੀ ਦਾ : ਸਮੁੱਚੇ ਸੰਸਾਰ ਦੀ ਕੁੱਲ ਆਬਾਦੀ ’ਚੋਂ 17.5 ਫ਼ੀ ਸਦੀ ਆਬਾਦੀ ਦਾ ਹਿੱਸਾ ਭਾਰਤ ਦਾ ਹੈ। ਭਾਰਤ ਤੋਂ ਸਿਰਫ਼ ਇਕ ਹੀ ਮੁਲਕ ਅੱਗੇ ਹੈ ਅਤੇ ਉਹ ਹੈ ਚੀਨ, ਸਾਰੀ ਦੁਨੀਆਂ ਦੀ ਕੁਲ ਆਬਾਦੀ ਦਾ ਚੀਨ ਦਾ 19.4 ਫ਼ੀ ਸਦੀ ਹਿੱਸਾ ਚੀਨ ਦੇ ਹਿੱਸੇ ਆਉਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਮੁੱਚੀ ਦੁਨੀਆਂ ਦੀ ਕੁਲ ਧਰਤੀ ਦਾ 2.4% ਖੇਤਰ ਹੀ ਭਾਰਤ ਦੇ ਹਿੱਸੇ ਆਉਂਦਾ ਹੈ ਪਰ ਆਬਾਦੀ ਪੱਖੋਂ 17.5 ਫ਼ੀ ਸਦੀ ਲੋਕ ਵਸਦੇ ਹਨ। ਇਸ ਗੱਲ ਤੋਂ ਆਬਾਦੀ ਦੀ ਰਫ਼ਤਾਰ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਭਾਰਤ ਦੀ 50% ਆਬਾਦੀ 25 ਸਾਲ ਤੋਂ ਘੱਟ ਉਮਰ ਦੀ ਹੈ ਅਤੇ 65 ਫ਼ੀ ਸਦੀ 35 ਸਾਲ ਤੋਂ ਘੱਟ ਉਮਰ ਦੇ ਲੋਕ ਭਾਰਤ ਅੰਦਰ ਰਹਿੰਦੇ ਹਨ। ਇਕ ਸਰਵੇਖਣ ਮੁਤਾਬਕ ਜੇਕਰ ਇਸੇ ਰਫ਼ਤਾਰ ਨਾਲ ਆਬਾਦੀ ਦਾ ਵਧਣਾ ਜਾਰੀ ਰਿਹਾ ਤਾਂ ਸੰਨ 2025 ਦੇ ਅਖ਼ੀਰ ਤਕ ਭਾਰਤ ਦੁਨੀਆਂ ਦੀ ਸੱਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਇਹ ਬਹੁਤ ਮੰਦਭਾਗਾ ਅਤੇ ਖ਼ਤਰਨਾਕ ਰੁਝਾਨ ਹੈ ਪਰ ਸਮੇਂ ਦੀਆਂ ਸਰਕਾਰਾਂ ਵਲੋਂ ਇਸ ਪਾਸੇ ਧਿਆਨ ਨਹੀਂ ਦਿਤਾ ਜਾ ਰਿਹਾ।
ਹਰ ਥਾਂ ਨਜ਼ਰ ਆਉਂਦੀ ਹੈ ਭੀੜ : ਹਰ ਥਾਂ ’ਤੇ ਮਨੁੱਖਾਂ ਦੀ ਭੀੜ ਨਜ਼ਰ ਆਉਂਦੀ ਹੈ। ਸਕੂਲਾਂ-ਕਾਲਜਾਂ ਤੋਂ ਲੈ ਕੇ ਹਸਪਤਾਲਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਸੜਕਾਂ ਅਤੇ ਧਾਰਮਕ ਸਥਾਨਾਂ ’ਤੇ ਲੋਕਾਂ ਦੀ ਭੀੜ ਹੀ ਨਜ਼ਰ ਆਉਂਦੀ ਹੈ। ਅੱਜ ਸੱਭ ਤੋਂ ਜ਼ਿਆਦਾ ਜ਼ਰੂਰੀ ਮੁੱਦਾ ਹੈ ਆਬਾਦੀ ਦੇ ਬੇਹਿਸਾਬੇ ਵਾਧੇ ਨੂੰ ਕਾਬੂ ਕਰਨਾ। ਉਕਤ ਮੁੱਦੇ ਨੂੰ ਜਦੋਂ ਤਕ ਜਨਤਕ ਮੁੱਦਾ ਨਹੀਂ ਬਣਾਇਆ ਜਾਵੇਗਾ, ਉਦੋਂ ਤਕ ਆਬਾਦੀ ਦਾ ਵਧਣਾ ਕਾਬੂ ਨਹੀਂ ਕੀਤਾ ਜਾ ਸਕਦਾ।
ਲੋੜ ਹੈ ਜਾਗਰੂਕਤਾ ਦੀ : ਲੋੜ ਹੈ ਔਰਤਾਂ ਨੂੰ ਸਿਖਿਅਤ ਕਰਨਾ, ਸਿਹਤ ਸਹੂਲਤਾਂ ’ਚ ਸੁਧਾਰ ਕਰਨਾ, ਲੜਕੇ ਨੂੰ ਵੱਡਾ ਸਮਝਣ ਵਾਲੀ ਪੁਰਾਤਨ ਸੋਚ ਨੂੰ ਬਦਲਣਾ, ਬੱਚਿਆਂ ਦੇ ਜਨਮ ’ਚ ਅੰਤਰ ਰਖਣਾ, ਨਸਬੰਦੀ ਨੂੰ ਵਧਾਉਣ ਦੇ ਉਪਰਾਲੇ ਕਰਨਾ, ਸਿਖਿਆ ਦਾ ਪ੍ਰਸਾਰ ਕਰਨਾ, ਲੜਕੀਆਂ ਦੀ ਸਿਖਿਆ ਨੂੰ ਯਕੀਨੀ ਬਣਾਉਣਾ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਹੇਠਲੇ ਪੱਧਰ ਤਕ ਸਾਰਥਕ ਯਤਨ ਕਰਨਾ ਬਹੁਤ ਜ਼ਰੂਰੀ ਕੰਮ ਹਨ, ਕਿਉਂਕਿ ਸਮੇਂ ਦੀਆਂ ਸਰਕਾਰਾਂ ’ਤੇ ਆਸ ਰਖਣੀ ਮੂਰਖ਼ਤਾ ਹੋਵੇਗੀ। ਆਬਾਦੀ ਦੇ ਵਾਧੇ ਨੂੰ ਕਾਬੂ ਕਰਨ ਲਈ ਆਮ ਬੰਦੇ ਨੂੰ ਅਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਹੋਣਾ ਪਵੇਗਾ। 
ਕਿੰਨੀ ਵਧਦੀ ਹੈ ਅਬਾਦੀ : ਸੰਸਾਰ ’ਚ ਹਰ ਸਾਲ 8 ਕਰੋੜ ਦੀ ਆਬਾਦੀ ਦਾ ਵਾਧਾ ਹੁੰਦਾ ਹੈ, ਇਸ ’ਚ ਦੋ ਕਰੋੜ ਦਾ ਵਾਧਾ ਇਕੱਲਾ ਭਾਰਤ ਕਰਦਾ ਹੈ, ਭਾਵ ਪੂਰੀ ਦੁਨੀਆਂ ਦੀ ਕੁਲ ਆਬਾਦੀ ਦੇ ਵਾਧੇ ਦਾ ਇਕ ਚੌਥਾਈ ਹਿੱਸਾ ਇਕੱਲੇ ਭਾਰਤ ਦੇ ਹਿੱਸੇ ਆਉਂਦਾ ਹੈ। ਭਾਰਤ ’ਚ ਪ੍ਰਤੀ ਮਿੰਟ 52 ਬੱਚੇ ਪੈਦਾ ਹੁੰਦੇ ਹਨ। ਆਬਾਦੀ ਦੇ ਨਜ਼ਰੀਏ ਤੋਂ ਭਾਰਤ ਵਿਸ਼ਵ ਦਾ ਦੂਜਾ ਸੱਭ ਤੋਂ ਵੱਡਾ ਦੇਸ਼ ਹੈ ਪਰ ਖੇਤਰਫ਼ਲ ਦੇ ਨਜ਼ਰੀਏ ਤੋਂ ਭਾਰਤ ਦਾ ਸਥਾਨ ਸੰਸਾਰ ’ਚ 7ਵਾਂ ਹੈ। 
ਸੰਯੁਕਤ ਰਾਸ਼ਟਰ ਜਨਸੰਖਿਆ ਫ਼ੰਡ ਦੀ ਰੀਪੋਰਟ ਮੁਤਾਬਕ ਭਾਰਤ ਦੀ ਆਬਾਦੀ ਸਾਲ 2010 ਤੋਂ 2019 ਵਿਚਕਾਰ 1.2 ਫ਼ੀ ਸਦੀ ਦੀ ਸਾਲਾਨਾ ਔਸਤ ਨਾਲ ਵਧਦੇ ਹੋਏ 1 ਅਰਬ 36 ਕਰੋੜ ਹੋ ਗਈ ਹੈ। ਜਦਕਿ ਪੰਜਾਬ ਦੀ ਆਬਾਦੀ ਤਿੰਨ ਕਰੋੜ ਦੇ ਲਗਭਗ ਹੈ। ਵਧਦੀ ਅਬਾਦੀ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਵਧਣਾ ਸੁਭਾਵਿਕ ਹੈ, ਕਿਉਂਕਿ ਲੋੜ ਤੋਂ ਜ਼ਿਆਦਾ ਆਬਾਦੀ ਨਾਲ ਮਨੁੱਖਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ।
ਫੋਟੋ :- ਕੇ.ਕੇ.ਪੀ.-ਗੁਰਿੰਦਰ-27-3ਸੀ

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement