
ਸੀਸੀਟੀਵੀ ਵਿਚ ਕੈਦ ਹੋਈ ਵਾਰਦਾਤ
ਮੋਗਾ : ਜ਼ਿਲ੍ਹ ਮੋਗਾ ਦੇ ਪਿੰਡ ਮਲੇਆਨਾ 'ਚ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਇਥੇ ਬਾਈਕ ਸਵਾਰ ਲੁਟੇਰੇ ਬੈਂਕ ਤੋਂ 3 ਲੱਖ 66 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ।
Photo
ਜਾਣਕਾਰੀ ਅਨੁਸਾਰ ਤਿੰਨ ਨਕਾਬਪੋਸ਼ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤੇ ਪਿੰਡ ਮੱਲੇਆਣਾ ਥਾਣਾ ਬੱਧਣੀ ਕਲਾਂ ਜ਼ਿਲ੍ਹਾ ਮੋਗਾ ਦੀ ਇਕ ਬੈਂਕ 'ਚੋਂ 3,66,000 ਰੁਪਏ ਲੁੱਟ ਕੇ ਫਰਾਰ ਹੋ ਗਏ। ਇੰਨਾ ਹੀ ਨਹੀਂ ਲੁਟੇਰੇ ਬੈਂਕ ਦੇ ਗਾਰਡ ਤੋਂ ਰਾਈਫਲ ਸਮੇਤ 4 ਕਾਰਤੂਸ ਵੀ ਖੋਹ ਕੇ ਲੈ ਗਏ। ਫਿਲਹਾਲ ਪੁਲਿਸ ਸੀ. ਸੀ. ਟੀ. ਵੀ. ਖੰਗਾਲ ਰਹੀ ਹੈ।
Photo
ਜ਼ਿਕਰਯੋਗ ਹੈ ਕਿ ਪੰਜਾਬ 'ਚ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੀ ਸਖਤ ਸੁਰੱਖਿਆ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ। ਇਨ੍ਹਾਂ ਵਾਰਦਾਤਾਂ ਕਾਰਨ ਲੋਕਾਂ 'ਚ ਸਹਿਮ ਦਾ ਮਾਹੋਲ ਬਣਿਆ ਹੋਇਆ ਹੈ। ਹਰ ਰੋਜ਼ ਅਜਿਹੀਆਂ ਘਟਨਾਵਾਂ ਪੜ੍ਹਨ-ਸੁਣਨ ਨੂੰ ਮਿਲ ਰਹੀਆਂ ਹਨ, ਜੋ ਕਿ ਅੱਤ ਚਿੰਤਾ ਦਾ ਵਿਸ਼ਾ ਹੈ।
Photo