
ਪਿੰਡ ਬਰਾਂਡਾ ਦੀ ਰਵਨੀਤ ਕÏਰ ਯੂਕਰੇਨ ਵਿਖੇ ਬੰਕਰ ਵਿਚ ਰਹਿਣ ਲਈ ਮਜਬੂਰ
ਗੜ੍ਹਦੀਵਾਲਾ, 27 ਫ਼ਰਵਰੀ (ਹਰਪਾਲ ਸਿੰਘ) : ਰੂਸ ਤੇ ਯੂਕਰੇਨ ਵਿਚਾਲੇ ਜੰਗ ਛਿੜਨ ਨਾਲ ਭਾਰਤੀ ਵਿਦਿਆਰਥੀ ਵੀ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ ਜਿਨ੍ਹਾਂ ਵਿਚ ਪੰਜਾਬ ਦੇ ਵਿਦਿਆਰਥੀ ਵੀ ਸ਼ਾਮਲ ਹਨ¢ ਜਿਨ੍ਹਾਂ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਦੇ ਪਿੰਡ ਬਰਾਂਡਾ ਦੀ 25 ਸਾਲਾਂ ਦੀ ਲੜਕੀ ਰਵਨੀਤ ਕÏਰ ਪੁੱਤਰੀ ਬਲਵਿੰਦਰ ਸਿੰਘ ਖ਼Ïਫ਼ਨਾਕ ਮਾਹੌਲ 'ਚ ਖਾਰਕੀਵ ਸ਼ਹਿਰ ਅੰਦਰ ਸੁਰੱਖਿਅਤ ਰਹਿਣ ਲਈ ਬੰਕਰ ਵਿਚ ਰਹਿ ਕੇ ਅਪਣਾ ਟਾਈਮ ਬਤੀਤ ਕਰ ਰਹੀ ਹੈ¢
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਵਨੀਤ ਕÏਰ ਦੀ ਮਾਤਾ ਗੁਰਮੀਤ ਕÏਰ ਨੇ ਦਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਮੈਡੀਕਲ ਦੀ ਪੜ੍ਹਾਈ ਕਰਨ ਲਈ ਗਈ ਹੈ ਅਤੇ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਟੀ ਵਿਚ ਐਮਬੀਬੀਐਸ ਦੇ ਆਖਰੀ ਸਾਲ ਦੀ ਪੜ੍ਹਾਈ ਪੂਰੀ ਕਰਨ 'ਚ ਸਿਰਫ਼ ਦੋ ਮਹੀਨੇ ਰਹਿ ਗਏ ਹਨ¢ ਇਸ ਵੇਲੇ ਜਿਥੇ ਰਵਨੀਤ ਕÏਰ ਦੀ ਸਲਾਮਤੀ ਜ਼ਰੂਰੀ ਹੈ ਉਥੇ ਐਮਬੀਬੀਐਸ ਦੇ ਆਖਰੀ ਸਾਲ ਦੀ ਪੜ੍ਹਾਈ ਪੂਰੀ ਕਰਨ ਲਈ ਕੀਤੀ ਮਿਹਨਤ ਅਜਾਈਾ ਨਾ ਜਾਵੇ ਜਿਸ ਦੀ ਚਿੰਤਾ ਵੀ ਸਤਾ ਰਹੀ ਹੈ¢ ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਮੇਤ ਭਾਰਤ ਦੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਯੁਕਰੇਨ ਸਰਕਾਰ ਨਾਲ ਰਾਬਤਾ ਕਾਇਮ ਕਰ ਕੇ ਪੁਖ਼ਤਾ ਪ੍ਰਬੰਧ ਕਰਵਾਏ ਜਾਣ¢