Punjab News: CBI ਵਲੋਂ ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਦੇ ਅਧਿਕਾਰੀਆਂ ਅਤੇ ਏਜੰਟਾਂ ਵਿਚਕਾਰ ‘ਗਠਜੋੜ’ ਦਾ ਖੁਲਾਸਾ!
Published : Feb 28, 2024, 2:08 pm IST
Updated : Feb 28, 2024, 2:08 pm IST
SHARE ARTICLE
CBI FIR reveals nexus between Jalandhar passport officers, agents
CBI FIR reveals nexus between Jalandhar passport officers, agents

ਸੀਬੀਆਈ ਨੇ ਖੇਤਰੀ ਪਾਸਪੋਰਟ ਅਧਿਕਾਰੀ ਅਨੂਪ ਸਿੰਘ, ਦੋ ਸਹਾਇਕ ਪਾਸਪੋਰਟ ਅਧਿਕਾਰੀਆਂ ਹਰੀ ਓਮ ਅਤੇ ਸੰਜੇ ਸ਼੍ਰੀਵਾਸਤਵ ਨੂੰ ਗ੍ਰਿਫਤਾਰ ਕੀਤਾ ਸੀ।

Punjab News: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਜਲੰਧਰ ਦੇ ਖੇਤਰੀ ਪਾਸਪੋਰਟ ਦਫਤਰ ਦੇ ਤਿੰਨ ਉੱਚ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੇ 12 ਦਿਨ ਬਾਅਦ ਐਫਆਈਆਰ ਵਿਚ ਉੱਚ ਅਧਿਕਾਰੀਆਂ ਵਲੋਂ ਭੋਲੇ-ਭਾਲੇ ਬਿਨੈਕਾਰਾਂ ਤੋਂ ਪੈਸੇ ਲੁੱਟਣ ਲਈ ਅਪਣਾਏ ਜਾ ਰਹੇ ਹੱਥਕੰਡਿਆਂ ਵੱਲ ਇਸ਼ਾਰਾ ਕੀਤਾ ਗਿਆ ਹੈ। ਐਫਆਈਆਰ ਵਿਚ ਸਥਾਨਕ ਬੱਸ ਸਟੈਂਡ ਨੇੜੇ ਜਲੰਧਰ ਦੇ ਪਾਸਪੋਰਟ ਦਫਤਰ ਦੇ ਬਾਹਰ ਕੰਮ ਕਰ ਰਹੇ ਅਧਿਕਾਰੀਆਂ ਅਤੇ ਏਜੰਟਾਂ ਵਿਚਕਾਰ "ਨਾਪਾਕ" ਗਠਜੋੜ ਦਾ ਵੀ ਪਰਦਾਫਾਸ਼ ਹੋਇਆ ਹੈ।

ਸੀਬੀਆਈ ਨੇ 16 ਫਰਵਰੀ ਨੂੰ ਪਾਸਪੋਰਟ ਦਫਤਰ 'ਤੇ ਛਾਪਾ ਮਾਰਿਆ ਸੀ ਅਤੇ ਖੇਤਰੀ ਪਾਸਪੋਰਟ ਅਧਿਕਾਰੀ ਅਨੂਪ ਸਿੰਘ, ਦੋ ਸਹਾਇਕ ਪਾਸਪੋਰਟ ਅਧਿਕਾਰੀਆਂ ਹਰੀ ਓਮ ਅਤੇ ਸੰਜੇ ਸ਼੍ਰੀਵਾਸਤਵ ਨੂੰ ਗ੍ਰਿਫਤਾਰ ਕੀਤਾ ਸੀ। ਸੀਬੀਆਈ ਨੇ ਅਧਿਕਾਰੀਆਂ ਦੇ ਘਰਾਂ 'ਤੇ ਵੀ ਛਾਪਾ ਮਾਰਿਆ ਅਤੇ 20 ਲੱਖ ਰੁਪਏ ਅਤੇ ਕਈ ਅਪਰਾਧਿਕ ਦਸਤਾਵੇਜ਼ ਬਰਾਮਦ ਕੀਤੇ। ਇਹ ਕਾਰਵਾਈ ਹੁਸ਼ਿਆਰਪੁਰ ਦੇ ਇਕ ਵਸਨੀਕ ਦੀ 14 ਫਰਵਰੀ ਦੀ ਸ਼ਿਕਾਇਤ 'ਤੇ ਕੀਤੀ ਗਈ ਸੀ, ਜਿਸ ਨੇ ਕਿਹਾ ਸੀ ਕਿ ਪਾਸਪੋਰਟ ਅਧਿਕਾਰੀਆਂ ਨੇ ਉਸ ਦੇ ਨਾਬਾਲਗ ਪੋਤੇ ਅਤੇ ਪੋਤੀ ਨੂੰ ਪਾਸਪੋਰਟ ਜਾਰੀ ਕਰਨ ਬਦਲੇ 25,000 ਰੁਪਏ ਦੀ ਰਿਸ਼ਵਤ ਮੰਗੀ ਸੀ।

ਸ਼ਿਕਾਇਤਕਰਤਾ ਨੇ ਇਲਜ਼ਾਮ ਲਾਇਆ ਕਿ ਮੁਲਜ਼ਮ ਨੇ ਉਸ ਨੂੰ ਦਸਿਆ ਕਿ ਰਿਸ਼ਵਤ ਦੀ ਰਕਮ ਆਰਪੀਓ ਅਤੇ ਇਕ ਹੋਰ ਏਪੀਓ ਦੇ ਨਿਰਦੇਸ਼ਾਂ 'ਤੇ ਸਵੀਕਾਰ ਕੀਤੀ ਗਈ ਸੀ। ਸੀਬੀਆਈ ਕੋਲ ਮੁਲਜ਼ਮ ਏਪੀਓ ਹਰੀ ਓਮ ਅਤੇ ਸ਼ਿਕਾਇਤਕਰਤਾ ਵਿਚਕਾਰ ਗੱਲਬਾਤ ਦੀ ਰਿਕਾਰਡਿੰਗ  ਵੀ ਹੈ, ਜਿਸ ਵਿਚ ਉਸ ਨੂੰ ਰਿਸ਼ਵਤ ਦੀ ਮੰਗ ਕਰਦੇ ਸੁਣਿਆ ਜਾ ਸਕਦਾ ਹੈ। ਐਫਆਈਆਰ ਅਨੁਸਾਰ ਜਦੋਂ ਸੀਬੀਆਈ ਦੀ ਟੀਮ ਜਲੰਧਰ ਪਹੁੰਚੀ ਅਤੇ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਸ਼ਿਕਾਇਤਕਰਤਾ ਨਾਲ ਸੰਪਰਕ ਕੀਤਾ। ਬਾਅਦ ਵਿਚ ਸੀਬੀਆਈ ਨੇ ਇਕ ਡਿਜੀਟਲ ਵੌਇਸ ਰਿਕਾਰਡਰ ਅਤੇ ਇਕ ਜਾਸੂਸੀ ਕੈਮਰਾ ਸੌਂਪਿਆ ਤਾਂ ਜੋ ਦੋਸ਼ੀ ਨਾਲ ਉਸ ਦੀ ਗੱਲਬਾਤ ਨੂੰ ਤਸਦੀਕ ਦੇ ਉਦੇਸ਼ਾਂ ਲਈ ਰਿਕਾਰਡ 'ਤੇ ਲਿਆਂਦਾ ਜਾ ਸਕੇ।

ਐਫਆਈਆਰ ਅਨੁਸਾਰ ਗੱਲਬਾਤ ਵਿਚ, ਮੁਲਜ਼ਮ ਨੂੰ ਪਾਸਪੋਰਟ ਜਾਰੀ ਕਰਨ ਬਦਲੇ 25,000 ਰੁਪਏ ਦੀ ਰਿਸ਼ਵਤ ਮੰਗਦੇ ਸੁਣਿਆ ਜਾ ਸਕਦਾ ਹੈ। ਐਫਆਈਆਰ ਵਿਚ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾ ਨੇ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਦੋਸ਼ੀ ਅਧਿਕਾਰੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਇਸ ਨਾਲ ਸਬੰਧਤ ਰਕਮ ਹੋਰ ਦੋ ਅਧਿਕਾਰੀਆਂ ਨਾਲ ਸਾਂਝੀ ਕੀਤੀ ਜਾਣੀ ਸੀ। ਦੋਸ਼ੀ ਨੇ ਸ਼ਿਕਾਇਤਕਰਤਾ ਨੂੰ ਦਸਿਆ ਕਿ ਪਾਸਪੋਰਟ ਦਫਤਰ ਦੇ ਬਾਹਰ ਕੰਮ ਕਰਨ ਵਾਲੇ ਏਜੰਟ ਉਸੇ ਕੰਮ ਲਈ 40,000 ਰੁਪਏ ਲੈਂਦੇ ਹਨ।

ਜ਼ਿਕਰਯੋਗ ਹੈ ਕਿ ਖੇਤਰੀ ਪਾਸਪੋਰਟ ਦਫਤਰ ਵਿਚ ਤਾਇਨਾਤ ਅਧਿਕਾਰੀ ਪਿਛਲੇ ਛੇ ਮਹੀਨਿਆਂ ਤੋਂ ਰਾਡਾਰ 'ਤੇ ਸਨ ਕਿਉਂਕਿ ਉਨ੍ਹਾਂ ਵਿਰੁਧ ਵਿਦੇਸ਼ ਮੰਤਰਾਲੇ ਕੋਲ ਕਥਿਤ ਲਾਪਰਵਾਹੀ ਅਤੇ ਭ੍ਰਿਸ਼ਟਾਚਾਰ ਦੀਆਂ ਕਈ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ। ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਇਸ ਤੋਂ ਪਹਿਲਾਂ 8 ਫਰਵਰੀ ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਪਾਸਪੋਰਟ ਅਧਿਕਾਰੀਆਂ ਵਲੋਂ ਪਾਸਪੋਰਟ ਜਾਰੀ ਕਰਨ ਲਈ ਲੋਕਾਂ ਨੂੰ ਪਰੇਸ਼ਾਨ ਕਰਨ ਦੀਆਂ ਕਈ ਸ਼ਿਕਾਇਤਾਂ ਸੌਂਪੀਆਂ ਸਨ।

 (For more Punjabi news apart from Punjab news: CBI FIR reveals nexus between Jalandhar passport officers, agents, stay tuned to Rozana Spokesman)

Tags: jalandhar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement