
ਐਡਵੋਕੇਟ ਨੀਲੇਸ਼ ਭਾਰਦਵਾਜ ਨੂੰ ਪੀ.ਐਚ.ਸੀ.ਬੀ.ਏ. ਦਾ ਉਪ ਪ੍ਰਧਾਨ ਚੁਣਿਆ ਗਿਆ
ਚੰਡੀਗੜ੍ਹ : ਐਡਵੋਕੇਟ ਸਰਤੇਜ ਸਿੰਘ ਨਰੂਲਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ (ਪੀ.ਐਚ.ਸੀ.ਬੀ.ਏ.) ਦਾ ਪ੍ਰਧਾਨ ਚੁਣਿਆ ਗਿਆ ਹੈ। ਨਰੂਲਾ ਨੇ 1,781 ਵੋਟਾਂ ਹਾਸਲ ਕਰ ਕੇ ਅਪਣੇ ਨੇੜਲੇ ਵਿਰੋਧੀ ਨੂੰ 377 ਵੋਟਾਂ ਨਾਲ ਹਰਾਇਆ। ਨਰੂਲਾ 1989 ਤੋਂ ਵਕੀਲ ਵਜੋਂ ਪ੍ਰੈਕਟਿਸ ਕਰ ਰਿਹਾ ਹੈ।
ਨਰੂਲਾ ਨੇ ਮੌਜੂਦਾ ਪ੍ਰਧਾਨ ਵਿਕਾਸ ਮਲਿਕ ਨੂੰ ਹਰਾਇਆ, ਜੋ 816 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ। ਦੂਜੇ ਨੰਬਰ ’ਤੇ ਰਹੇ ਐਡਵੋਕੇਟ ਰਵਿੰਦਰ ਸਿੰਘ ਰੰਧਾਵਾ ਨੂੰ 1404 ਵੋਟਾਂ ਮਿਲੀਆਂ। ਪ੍ਰਧਾਨ ਦੇ ਅਹੁਦੇ ਲਈ ਕੁਲ ਸੱਤ ਉਮੀਦਵਾਰ ਮੈਦਾਨ ’ਚ ਸਨ। ਵੋਟਿੰਗ ਦਿਨ ਦੇ ਸਮੇਂ ਹੋਈ।
ਇਸ ਦੌਰਾਨ ਐਡਵੋਕੇਟ ਨੀਲੇਸ਼ ਭਾਰਦਵਾਜ ਨੂੰ ਪੀ.ਐਚ.ਸੀ.ਬੀ.ਏ. ਦਾ ਉਪ ਪ੍ਰਧਾਨ ਚੁਣਿਆ ਗਿਆ। ਐਡਵੋਕੇਟ ਗੰਗਨਦੀਪ ਜੰਮੂ, ਭਾਗਿਆਸ਼੍ਰੀ ਸੇਤੀਆ ਅਤੇ ਹਰਵਿੰਦਰ ਸਿੰਘ ਮਾਨ ਨੂੰ ਕ੍ਰਮਵਾਰ ਸਕੱਤਰ, ਸੰਯੁਕਤ ਸਕੱਤਰ ਅਤੇ ਖਜ਼ਾਨਚੀ ਚੁਣਿਆ ਗਿਆ।