
Faridkot News : ਕਰੀਬ ਤਿੰਨ ਘੰਟੇ ਕੈਂਟਰ ’ਚ ਫ਼ਸਿਆ ਰਿਹਾ ਚਾਲਕ, ਜੱਗਾ ਸਿੰਘ ਡਰਾਈਵਰ ਨੂੰ ਸੁਰੱਖਿਅਤ ਕੱਢਿਆ ਬਾਹਰ
Faridkot News in Punjabi : ਫ਼ਰੀਦਕੋਟ ਦੇ ਤਲਵੰਡੀ ਰੋਡ ’ਤੇ ਜੋੜੀਆ ਨਹਿਰ ਉਪਰ ਬਣ ਰਹੇ ਨਵੇਂ ਪੁਲ ’ਤੇ ਅੱਜ ਤੜਕਸਾਰ ਕਰੀਬ 4 ਵਜ਼ੇ ਇੱਕ ਚੋਕਰ ਨਾਲ ਭਰਿਆ ਕੈਂਟਰ ਪਲਟ ਗਿਆ ਜੋ ਨਹਿਰ ਦੀ ਪਟੜੀ ਨਾਲ ਲਮਕ ਗਿਆ। ਇਸ ਹਾਦਸੇ ਦੇ ਦੌਰਾਨ ਕੈਂਟਰ ਦਾ ਡਰਾਈਵਰ ਅੰਦਰ ਹੀ ਫਸਿਆ ਰਿਹਾ। ਨਿਰਮਾਣ ਅਧੀਨ ਪੁਲ ’ਤੇ ਕੰਮ ਕਰ ਰਹੀ ਲੇਬਰ ਅਤੇ ਟ੍ਰੈਫ਼ਿਕ ਪੁਲਿਸ ਵੱਲੋਂ ਜੇਸੀਬੀ ਦੀ ਮਦਦ ਨਾਲ ਅਤੇ ਲੋਹੇ ਦੀਆਂ ਰਾੜਾ ਨਾਲ ਕੈਂਟਰ ਦੇ ਦਰਵਾਜੇ ਨੂੰ ਤੋੜ ਕੇ ਕਰੀਬ ਤਿੰਨ ਘੰਟਿਆਂ ਬਾਅਦ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
ਜੇਸੀਬੀ ਡਰਾਈਵਰ ਵੱਲੋਂ ਬਹੁਤ ਹੀ ਸੁਝਬੂਝ ਦਿਖਾਉਂਦੇ ਹੋਏ ਕੈਂਟਰ ਨੂੰ ਨਹਿਰ ’ਚ ਡਿੱਗਣ ਤੋਂ ਬਚਾ ਲਿਆ । ਗੌਰਤਲਬ ਹੈ ਕੇ ਸ਼ਹਿਰ ਅੰਦਰ ਇੱਕੋਂ ਸਮੇਂ ਸ਼ਹਿਰ ਦੀ ਦੋ ਐਂਟਰੀ ਪੁਆਇੰਟ ’ਤੇ ਨਹਿਰਾਂ ’ਤੇ ਨਵੇਂ ਪੁਲਾਂ ਦਾ ਨਿਰਮਾਣ ਚੱਲ ਰਿਹਾ ਹੈ। ਦੂਜੇ ਪਾਸੇ ਨਹਿਰਾਂ ਨੂੰ ਕੰਕਰੀਟ ਨਾਲ ਪੱਕੇ ਕਰਨ ਦਾ ਕੰਮ ਚੱਲਣ ਕਾਰਨ ਟ੍ਰੈਫ਼ਿਕ ਦੀ ਬਹੁਤ ਵੱਡੀ ਸਮੱਸਿਆ ਖੜੀ ਹੋਣ ਕਾਰਨ ਇਸ ਅੱਧੇ ਅਧੂਰੇ ਬਣੇ ਪੁਲ ਨੂੰ ਆਵਾਜਾਈ ਲਈ ਖੋਲਿਆ ਗਿਆ ਸੀ, ਪਰ ਕੱਲ ਦੀ ਹੋ ਰਹੀ ਬਾਰਿਸ਼ ਕਾਰਨ ਇਸ ਪੁਲ ਤੋਂ ਲੰਘਣਾ ਮੁਸ਼ਕਿਲ ਹੋ ਚੁੱਕਾ ਹੈ। ਹਾਲਾਂਕਿ ਹਾਦਸੇ ਦੀ ਵਜ੍ਹਾ ਡਰਾਈਵਰ ਨੂੰ ਨੀਂਦ ਆਉਣਾ ਦੱਸਿਆ ਜਾ ਰਿਹਾ ਪਰ ਕਿਤੇ ਨਾ ਕਿਤੇ ਖ਼ਰਾਬ ਰਸਤਾ ਵੀ ਹਾਦਸਿਆਂ ਦੀ ਵਜ੍ਹਾ ਬਣ ਰਿਹਾ ਹੈ।
ਇਸ ਮੌਕੇ ਜ਼ਿਲ੍ਹਾਂ ਟ੍ਰੈਫ਼ਿਕ ਇੰਚਾਰਜ ਵਕੀਲ ਸਿੰਘ ਨੇ ਦੱਸਿਆ ਕਿ ਸ਼ਹਿਰ ’ਚ ਟ੍ਰੈਫ਼ਿਕ ਸਮੱਸਿਆ ਨੂੰ ਦੇਖਦੇ ਹੋਏ ਛੋਟੇ ਵਾਹਨਾਂ ਲਈ ਇਹ ਰਸਤਾ ਆਰਜੀ ਤੌਰ ’ਤੇ ਚਲਾਇਆ ਗਿਆ ਸੀ ਪਰ ਦੇਰ ਸਵੇਰ ਹੈਵੀ ਵਹੀਕਲ ਵੀ ਇਥੋਂ ਲੰਘ ਰਹੇ ਹਨ। ਉਨ੍ਹਾਂ ਦੱਸਿਆ ਕਿ ਖ਼ਾਰਬ ਹੋਣ ਕਾਰਨ ਇਸ ਰਸਤੇ ਨੂੰ ਫ਼ਿਲਹਾਲ ਬੰਦ ਕਰਨ ਜਾ ਰਹੇ ਹਾਂ ਤਾਂ ਜੋ ਕੋਈ ਹੋਰ ਹਾਦਸਾ ਨਾ ਵਾਪਰੇ।
(For more news apart from canter filled with choker overturned on bridge under construction over canals on Talwandi Road News in Punjabi, stay tuned to Rozana Spokesman