
ਨਾਬਾਰਡ ਨੇ ਪੰਜਾਬ ਲਈ ਸਟੇਟ ਫੋਕਸ ਪੇਪਰ ਜਾਰੀ ਕੀਤਾ
ਚੰਡੀਗੜ੍ਹ : ਰਾਸ਼ਟਰੀ ਖੇਤੀਬਾੜੀ ਅਤੇ ਵਿਕਾਸ ਬੈਂਕ (ਨਾਬਾਰਡ) ਨੇ ਅਨੁਮਾਨ ਲਗਾਇਆ ਹੈ ਕਿ ਆਉਣ ਵਾਲੇ ਵਿੱਤੀ ਸਾਲ, ਯਾਨੀ 2025-26 ਵਿੱਚ ਪੰਜਾਬ ਰਾਜ ਵਿੱਚ ਤਰਜੀਹੀ ਖੇਤਰਾਂ ਲਈ ਕੁੱਲ 2.79 ਲੱਖ ਕਰੋੜ ਦੀ ਰਕਮ ਕਰਜ਼ੇ ਵਜੋਂ ਦਿੱਤੀ ਜਾ ਸਕਦੀ ਹੈ। ਖੇਤੀਬਾੜੀ, ਐੱਮਐੱਸਐੱਮਈ ਖੇਤਰ, ਸਿੱਖਿਆ, ਨਿਰਯਾਤ, ਆਵਾਸ, ਅਖੁੱਟ ਊਰਜਾ ਅਤੇ ਹੋਰ ਵੱਖ-ਵੱਖ ਤਰਜੀਹੀ ਖੇਤਰਾਂ ਵਿੱਚੋਂ ਖੇਤੀਬਾੜੀ ਖੇਤਰ ਲਈ ਕਰਜ਼ਾ ਦੇਣ ਦੀ ਸੰਭਾਵਨਾ ਕੁੱਲ ਕ੍ਰੈਡਿਟ ਸੰਭਾਵਨਾ ਦੇ ਲਗਭਗ 43% ਜਾਂ ? 1.20 ਲੱਖ ਕਰੋੜ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।
ਦੇਸ਼ ਦੇ ਸਿਖਰਲੇ ਵਿਕਾਸ ਬੈਂਕ ਨੇ ਇਸ ਕਰਜ਼ਾ ਸੰਭਾਵਨਾ ਦਾ ਐਲਾਨ ਸਾਲ 2025-2026 ਲਈ ਪੰਜਾਬ ਲਈ ਆਪਣੇ ਸਟੇਟ ਫੋਕਸ ਪੇਪਰ ਵਿੱਚ ਕੀਤਾ ਹੈ, ਜੋ ਅੱਜ ਚੰਡੀਗੜ੍ਹ ਵਿੱਚ ਆਯੋਜਿਤ ਇੱਕ ਸਟੇਟ ਕ੍ਰੈਡਿਟ ਸੈਮੀਨਾਰ ਦੇ ਹਿੱਸੇ ਵਜੋਂ ਜਾਰੀ ਕੀਤਾ ਗਿਆ ਹੈ। ਰਾਜ ਸਰਕਾਰ ਦੇ ਅਧਿਕਾਰੀਆਂ ਅਤੇ ਬੈਂਕਿੰਗ ਭਾਈਚਾਰੇ ਸਮੇਤ ਸੈਮੀਨਾਰ ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ, ਨਾਬਾਰਡ ਪੰਜਾਬ ਖੇਤਰੀ ਦਫ਼ਤਰ ਦੇ ਮੁੱਖ ਜਨਰਲ ਮੈਨੇਜਰ, ਰਘੂਨਾਥ ਬੀ ਨੇ ਕਿਹਾ ਕਿ ਕਰਜ਼ਾ ਵਿਕਾਸ ਦਾ ਇੰਜਣ ਹੈ ਅਤੇ ਇੱਕ ਵਿਕਾਸ ਵਿੱਤ ਸੰਸਥਾ ਵਜੋਂ, ਨਾਬਾਰਡ ਵਿਕਾਸ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।