Punjab News : ਪੰਜਾਬ ਨੇ ਨਸ਼ਿਆਂ ’ਚ ਗਲਤਾਨਾਂ ਲਈ OOAT ਇਲਾਜ ਦੀ ਉਮਰ ਘਟਾ ਕੇ ਕੀਤੀ 16 ਸਾਲ 
Published : Feb 28, 2025, 11:58 am IST
Updated : Feb 28, 2025, 12:01 pm IST
SHARE ARTICLE
Punjab reduces OOAT treatment age for drug addicts to 16 years Latest News in Punjabi
Punjab reduces OOAT treatment age for drug addicts to 16 years Latest News in Punjabi

Punjab News : ਹੁਣ ਨੌਜਵਾਨਾਂ ਮੁੜ ਵਸੇਬਾ ਕੇਂਦਰਾਂ ਵਿਚ ਦਾਖ਼ਲ ਹੋਣ ਦੀ ਲੋੜ ਨਹੀਂ ਹੋਵੇਗੀ 

Punjab reduces OOAT treatment age for drug addicts to 16 years Latest News in Punjabi : ਇਸ ਦਾ ਮਤਲਬ ਹੈ ਕਿ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਨਸ਼ਿਆਂ ’ਚ ਫਸੇ ਨੌਜਵਾਨਾਂ ਨੂੰ ਹੁਣ ਮੁੜ ਵਸੇਬਾ ਕੇਂਦਰਾਂ ਵਿਚ ਦਾਖ਼ਲ ਹੋਣ ਦੀ ਲੋੜ ਨਹੀਂ ਹੋਵੇਗੀ ਅਤੇ ਉਹ ਅਪਣੇ ਘਰ ਵਿਚ ਰਹਿੰਦਿਆਂ ਅਤੇ ਆਮ ਵਾਂਗ ਸਕੂਲ ਜਾਂਦੇ ਹੋਏ ਇਲਾਜ ਕਰਵਾ ਸਕਦੇ ਹਨ। ਹੁਣ ਤਕ, OOAT ਇਲਾਜ ਸਿਰਫ਼ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਲਈ ਕਰਵਾਉਣ ਦੀ ਹੀ ਆਗਿਆ ਸੀ ਜਦੋਂ ਕਿ ਨਾਬਾਲਗ਼ ਨਸ਼ੇੜੀਆਂ ਨੂੰ ਅਪਣੇ ਇਲਾਜ ਦੌਰਾਨ ਇਕ ਸਹਾਇਕ ਦੀ ਮੌਜੂਦਗੀ ਵਿਚ ਮੁੜ ਵਸੇਬਾ ਕੇਂਦਰਾਂ ਵਿਚ ਦਾਖ਼ਲ ਹੋਣਾ ਪੈਂਦਾ ਸੀ।

ਪੰਜਾਬ ਸਰਕਾਰ ਨੇ ਸਰਕਾਰੀ ਤੌਰ 'ਤੇ ਚਲਾਏ ਜਾ ਰਹੇ ਆਊਟਪੇਸ਼ੈਂਟ ਓਪੀਓਇਡ ਅਸਿਸਟਡ ਟ੍ਰੀਟਮੈਂਟ (OOAT) ਕੇਂਦਰਾਂ ਵਿਚ ਇਲਾਜ ਕਰਵਾਉਣ ਲਈ ਘੱਟੋ-ਘੱਟ ਉਮਰ 18 ਤੋਂ ਘਟਾ ਕੇ 16 ਸਾਲ ਕਰਨ ਦਾ ਫ਼ੈਸਲਾ ਕੀਤਾ ਹੈ।

ਇਸ ਦਾ ਮਤਲਬ ਹੈ ਕਿ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਨਸ਼ਿਆਂ ’ਚ ਫਸੇ ਨੌਜਵਾਨਾਂ ਨੂੰ ਹੁਣ ਮੁੜ ਵਸੇਬਾ ਕੇਂਦਰਾਂ ਵਿਚ ਦਾਖ਼ਲ ਹੋਣ ਦੀ ਲੋੜ ਨਹੀਂ ਹੋਵੇਗੀ ਅਤੇ ਉਹ ਅਪਣੇ ਘਰ ਵਿਚ ਰਹਿੰਦਿਆਂ ਅਤੇ ਆਮ ਵਾਂਗ ਸਕੂਲ ਜਾਂਦੇ ਹੋਏ ਇਲਾਜ ਕਰਵਾ ਸਕਦੇ ਹਨ। ਹੁਣ ਤਕ, OOAT ਇਲਾਜ ਸਿਰਫ਼ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਹੀ ਆਗਿਆ ਸੀ ਜਦੋਂ ਕਿ ਨਾਬਾਲਗ਼ ਨਸ਼ਿਆਂ ’ਚ ਫਸੇ ਨੌਜਵਾਨਾਂ ਨੂੰ ਅਪਣੇ ਇਲਾਜ ਦੌਰਾਨ ਮੁੜ ਵਸੇਬਾ ਕੇਂਦਰਾਂ ਵਿਚ ਦਾਖ਼ਲ ਹੋਣਾ ਪੈਂਦਾ ਸੀ, ਇਕ ਸਹਾਇਕ ਦੀ ਮੌਜੂਦਗੀ ਵਿਚ।

ਇਹ ਨਵਾਂ ਕਦਮ ਸੂਬੇ ਭਰ ਵਿਚ ਨਸ਼ਿਆਂ ਦੀ ਦੁਰਵਰਤੋਂ ਨਾਲ ਜੂਝ ਰਹੇ ਬੱਚਿਆਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਜ਼ਰੂਰੀ ਸੀ। ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਬਾਰੇ ਸੰਸਦੀ ਸਥਾਈ ਕਮੇਟੀ ਦੀ ਰਿਪੋਰਟ ਜਿਸ ਦਾ ਵਿਸ਼ਾ ‘ਨੌਜਵਾਨਾਂ ਵਿਚ ਨਸ਼ਿਆਂ ਦੀ ਦੁਰਵਰਤੋਂ: ਸਮੱਸਿਆਵਾਂ ਅਤੇ ਹੱਲ’ 2023 ਵਿਚ ਸੰਸਦ ਵਿਚ ਪੇਸ਼ ਕੀਤਾ ਗਿਆ ਸੀ। ਇਸ ਰਿਪੋਰਟ ਦੇ ਅਨੁਸਾਰ, ਪੰਜਾਬ ਵਿਚ 10 ਤੋਂ 17 ਸਾਲ ਦੀ ਉਮਰ ਦੇ 6.97 ਲੱਖ ਬੱਚੇ ਨਸ਼ਿਆਂ ਦੇ ਆਦੀ ਹਨ। ਇਨ੍ਹਾਂ ਵਿਚੋਂ 18,100 ਬੱਚੇ ਕੋਕੀਨ ਦਾ ਸੇਵਨ ਕਰ ਰਹੇ ਹਨ। ਲਗਭਗ 3.43 ਲੱਖ ਬੱਚੇ ਓਪੀਔਡ ਡਰੱਗਜ਼ ਲੈ ਰਹੇ ਹਨ, ਜਿਸ ਵਿਚ ਹੈਰੋਇਨ ਵੀ ਸ਼ਾਮਲ ਹੈ। ਰਿਪੋਰਟ ਵਿਚ ਅੱਗੇ ਦਸਿਆ ਗਿਆ ਹੈ ਕਿ ਸੂਬੇ ਵਿਚ 72,000 ਬੱਚੇ 'ਇਨਹੇਲੈਂਟ' ਲੈ ਰਹੇ ਹਨ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement