
ਕਿਹਾ, ਸਾਡਾ ਪੁੱਤ ਤਾਂ ਘਰੋਂ ਕੰਮ ’ਤੇ ਗਿਆ ਸੀ ਪਰ ਉਸ ਨੂੰ ਮਾਰ ਦਿਤਾ
ਬਟਾਲਾ : ਬੀਤੇ ਕੱਲ੍ਹ ਪੁਲਿਸ ਐਨਕਾਊਂਟਰ ਵਿਚ ਬਟਾਲਾ ਦੇ ਮਾਰੇ ਗਏ ਗੈਂਗਸਟਰ ਨੌਜਵਾਨ ਦੇ ਘਰ ਰੋਜ਼ਾਨਾ ਸਪੋਕਸਮੈਨ ਦੀ ਟੀਮ ਪਹੁੰਚੀ ਜਿਸ ਦੌਰਾਨ ਨੌਜਵਾਨ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤ ਬੇਕਸੂਰ ਸੀ। ਨੌਜਵਾਨ ਦੇ ਪਿਤਾ ਨੇ ਕਿਹਾ ਕਿ ਮੇਰੇ ਦੋ ਪੁੱਤਰ ਹਨ। ਉਨ੍ਹਾਂ ਕਿਹਾ ਕਿ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਹ ਮੇਰਾ ਛੋਟਾ ਪੁੱਤਰ ਸੀ। ਉਨ੍ਹਾਂ ਕਿਹਾ ਕਿ ਉਹ ਟਰੱਕ ਡਰਾਈਵਰੀ ਸਿੱਖਣ ਜਾਂਦਾ ਸੀ।
ਉਨ੍ਹਾਂ ਕਿਹਾ ਕਿ ਉਹ ਪਠਾਣਕੋਟ, ਹਿਮਾਚਲ ਜਾਂ ਫਿਰ ਹਾਜੀਪੁਰ ਜ਼ਿਆਦਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਮੇਰੇ ਪੁੱਤਰ ਨੇ ਸਾਨੂੰ ਕੰਮ ਬਾਰੇ ਕਦੇ ਨਹੀਂ ਦਸਿਆ ਤੇ ਨਾ ਹੀ ਕਦੇ ਕੋਈ ਰਾਏ ਲਈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਜਦੋਂ ਸਾਡਾ ਮੁੰਡਾ ਫੜਿਆ ਤਾਂ ਉਨ੍ਹਾਂ ਦਾ ਫ਼ਰਜ਼ ਬਣਦਾ ਸੀ ਕਿ ਉਹ ਸਾਨੂੰ ਦਸਦੇ ਤਾਂ ਅਸੀਂ ਵੀ ਕੋਈ ਕਾਰਵਾਈ ਕਰਦੇ। ਉਨ੍ਹਾਂ ਕਿਹਾ ਕਿ ਮੇਰੇ ਮੁੰਡੇ ਨੇ 27 ਜਨਵਰੀ ਤੋਂ ਗੱਡੀ ’ਤੇ ਜਾਣਾ ਸ਼ੁਰੂ ਕੀਤਾ ਸੀ।
ਉਨ੍ਹਾਂ ਕਿਹਾ ਕਿ 25-26 ਤਰੀਕ ਨੂੰ ਉਹ ਘਰ ਆਇਆ ਸੀ ਤੇ ਮੇਰੀ ਬੇਟੀ ਹਾਜੀਪੁਰ ਵਿਆਹੀ ਹੈ ਜਿਸ ਨੂੰ ਗੱਡੀ ਰਾਹੀਂ ਉਸ ਦੇ ਘਰ ਛੱਡ ਕੇ ਆਇਆ ਸੀ। ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਸੀ ਕਿ ਸਾਡੇ ਮੁੰਡੇ ਦਾ ਪੁਲਿਸ ਨੇ ਐਨਕਾਊਂਟਰ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਬੱਚਿਆਂ ’ਤੇ ਪੂਰਾ ਭਰੋਸਾ ਹੈ ਕਿ ਉਹ ਅਜਿਹਾ ਕੋਈ ਕੰਮ ਨਹੀਂ ਕਰਦੇ ਜਿਸ ਨਾਲ ਸਾਨੂੰ ਸਿਰ ਝੁਕਾਉਣਾ ਪਵੇ।
photo
ਉਨ੍ਹਾਂ ਕਿਹਾ ਕਿ ਮੇਰੇ ਮੁੰਡੇ ਨੂੰ ਕੁੱਟਿਆ ਮਾਰਿਆ ਗਿਆ ਤੇ ਬਾਅਦ ਵਿਚ ਗੋਲੀ ਮਾਰ ਦਿਤੀ ਜਿਸ ਨੂੰ ਐਨਕਾਊਂਟਰ ਦਾ ਰੂਪ ਦਿਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ 10 ਵਜੇ ਦਾ ਮੇਰੇ ਮੁੰਡੇ ਨੂੰ ਪੁਲਿਸ ਗ੍ਰਿਫ਼ਤਾਰ ਕੀਤਾ ਹੋਇਆ ਸੀ। ਮ੍ਰਿਤਕ ਨੌਜਵਾਨ ਦੀ ਮਾਤਾ ਨੇ ਕਿਹਾ ਕਿ ਮੇਰਾ ਪੁੱਤਰ ਗੱਡੀ ’ਤੇ ਡਰਾਈਵਰੀ ਸਿੱਖਣ ਜਾਂਦਾ ਸੀ ਜਿਸ ਨੂੰ ਮਾਰ ਦਿਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰ ਤਾਂ ਦਿਹਾੜੀਆਂ ਕਰਦਾ ਹੈ ਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦਿਹਾੜੀਆਂ ਕਰ ਕਰ ਕੇ ਆਪਣੇ ਬੱਚੇ ਪਾਲੇ ਹਨ। ਉਨ੍ਹਾਂ ਕਿਹਾ ਕਿ ਮੇਰਾ ਬੱਚਾ ਬੇਕਸੂਰ ਸੀ। ਉਨ੍ਹਾਂ ਕਿਹਾ ਕਿ ਸਾਨੂੰ ਤਾਂ ਫ਼ੋਨ ’ਤੇ ਪਾਈ ਇਕ ਖ਼ਬਰ ਰਾਹੀਂ ਪਤਾ ਲੱਗਾ ਕਿ ਸਾਡੇ ਬੱਚੇ ਦਾ ਐਨਕਾਊਂਟਰ ਕਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਕੋਈ ਨਸ਼ਾ ਨਹੀਂ ਕਰਦੇ।