
ਬੀਜੇਪੀ ਲੀਡਰਾਂ ਦਾ ਅੱਠ ਮੈਂਬਰੀ ਵਫ਼ਦ ਪੰਜਾਬ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲਣ ਪਹੁੰਚਿਆ ਸੀ।
ਚੰਡੀਗੜ੍ਹ: ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਦਿੱਲੀ ਦੀਆਂ ਬਰੂਹਾਂ ਤੇ ਵਿਰੋਧ ਕਰਦੇ ਕਿਸਾਨਾਂ ਦਾ ਗੁੱਸਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਬੀਤੇ ਦਿਨੀ ਇਸ ਗੁੱਸੇ ਦਾ ਸ਼ਿਕਾਰ ਪੰਜਾਬ ਬੀਜੇਪੀ ਦੇ ਮਲੋਟ ਤੋਂ ਵਿਧਾਇਕ ਅਰੁਣ ਨਾਰੰਗ ਹੋ ਗਏ। ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਦੀ ਭੀੜ ਵਿਧਾਇਕ ਤੇ ਟੁੱਟ ਪਈ ਤੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਦੇ ਕੱਪੜੇ ਵੀ ਪਾੜ ਸੁੱਟੇ। ਇਸ ਵਿਚਕਾਰ ਅੱਜ ਬੀਜੇਪੀ ਲੀਡਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿਦੰਰ ਸਿੰਘ ਦੇ ਨਿਵਾਸ ਦੇ ਬਾਹਰ ਧਰਨਾ ਮੱਲ ਲਿਆ ਹੈ।
captain amarinder singh
ਬੀਜੇਪੀ ਲੀਡਰ ਕੱਪੜੇ ਉਤਾਰ ਕੇ ਨੰਗੇ ਧੜ ਰੋਸ ਪ੍ਰਦਰਸ਼ਨ ਕਰ ਰਹੇ ਹਨ। ਬੀਜੇਪੀ ਲੀਡਰਾਂ ਨੇ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਇਹ ਧਰਨਾ ਲਾਇਆ ਹੈ। ਬੀਜੇਪੀ ਲੀਡਰਾਂ ਦਾ ਅੱਠ ਮੈਂਬਰੀ ਵਫ਼ਦ ਪੰਜਾਬ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲਣ ਪਹੁੰਚਿਆ ਸੀ। ਇਸ ਮਾਮਲੇ ਵਿੱਚ 7 ਲੋਕਾਂ ਖਿਲਾਫ ਬਾਈ ਨੇਮ ਪਰਚਾ ਦਰਜ ਕੀਤਾ ਜਾ ਚੁੱਕਾ ਹੈ।
bjp
ਬੀਜੇਪੀ ਲੀਡਰ ਅਸ਼ਵਨੀ ਸ਼ਰਮਾ, ਸੋਮ ਪ੍ਰਕਾਸ਼ , ਸ਼ਵੇਤ ਮਲਿਕ, ਦਿਨੇਸ਼ ਕੁਮਾਰ, ਮਦਨ ਮੋਹਨ ਮਿੱਤਲ, ਤਿੱਕਸ਼ਨ ਸੂਦ ਸਣੇ ਹੋਰ ਬੀਜੇਪੀ ਲੀਡਰ ਧਰਨਾ ਦੇ ਰਹੇ ਹਨ।