
ਬਲੈਰੋ ਗੱਡੀ ਨੰਬਰ ਪੀਬੀ.02.ਡੀ.ਸੀ.0278 ਆਈ, ਜਿਸ ਵਿੱਚ 6 ਵਿਅਕਤੀ ਸਵਾਰ ਸਨ।
ਗੁਰਦਾਸਪੁਰ : ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ 6 ਵਿਅਕਤੀਆਂ ਨੂੰ 40 ਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐਸ.ਆਈ ਕੰਵਲਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਕਾਹਨੂੰਵਾਨ ਚੌਂਕ ਗੁਰਦਾਸਪੁਰ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਧਾਰੀਵਾਲ ਸਾਇਡ ਤੋਂ ਇੱਕ ਚਿੱਟੇ ਰੰਗ ਦੀ ਬਲੈਰੋ ਗੱਡੀ ਨੰਬਰ ਪੀਬੀ.02.ਡੀ.ਸੀ.0278 ਆਈ, ਜਿਸ ਵਿੱਚ 6 ਵਿਅਕਤੀ ਸਵਾਰ ਸਨ।
ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਗੱਡੀ ਨੂੰ ਰੋਕਿਆ ਅਤੇ ਥਾਣੇ ਸੂਚਿਤ ਕੀਤਾ, ਜਿਸ 'ਤੇ ਤਫਤੀਸ਼ੀ ਅਫ਼ਸਰ ਨੇ ਮੌਕੇ 'ਤੇ ਪਹੁੰਚ ਕੇ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ਦੇ ਡੈਸ਼ ਬੋਰਡ ਵਿੱਚ 40 ਗ੍ਰਾਮ ਅਫੀਮ ਬਰਾਮਦ ਹੋਈ, ਜਿਸ ਤਹਿਤ ਪੁਲਸ ਨੇ ਗੱਡੀ ਵਿਚ ਸਵਾਰ ਸਾਜਨ ਪੁੱਤਰ ਬਿੱਟੂ, ਰਿਤਿਕ ਪੁੱਤਰ ਸੁਨੀਲ ਕੁਮਾਰ, ਪਿਊਸ਼ ਪੁੱਤਰ ਭੋਲਾ, ਪਿਆਂਸ਼ੂ ਪੁੱਤਰ ਸੁਨੀਲ ਕੁਮਾਰ ਵਾਸੀ ਲਾਹੌਰ ਗੇਟ ਅੰਮ੍ਰਿਤਸਰ, ਸਾਹਿਬ ਪੁੱਤਰ ਰਾਜ ਕੁਮਾਰ, ਅੰਸ਼ੁ ਪੁੱਤਰ ਹਰਦੀਪ ਸਿੰਘ ਵਾਸੀ ਹਕੀਮਾ ਗੇਟ ਅੰਮ੍ਰਿਤਸਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।