ਐਨ.ਆਈ.ਏ ਵਲੋਂ ਜੰਮੂ ਦੇ ਇਕ ਅੰਮਿ੍ਤਧਾਰੀ ਨੌਜਵਾਨ 'ਤੇ ਢਾਹਿਆ ਗਿਆ ਤਸ਼ੱਦਦ
Published : Mar 28, 2021, 1:55 am IST
Updated : Mar 28, 2021, 1:55 am IST
SHARE ARTICLE
image
image

ਐਨ.ਆਈ.ਏ ਵਲੋਂ ਜੰਮੂ ਦੇ ਇਕ ਅੰਮਿ੍ਤਧਾਰੀ ਨੌਜਵਾਨ 'ਤੇ ਢਾਹਿਆ ਗਿਆ ਤਸ਼ੱਦਦ

ਜੰਮੂ, 27 ਮਾਰਚ (ਸਰਬਜੀਤ ਸਿੰਘ): ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ) ਵਲੋ ਜੰਮੂ ਦੇ ਇਕ ਅੰਮਿ੍ਤਧਾਰੀ ਨੌਜਵਾਨ ਨੂੰ  ਗ਼ੈਰ-ਕਾਨੂੰਨੀ ਢੰਗ ਨਾਲ ਅਪਣੀ ਹਿਰਾਸਤ ਵਿਚ ਰੱਖ ਕੇ ਤਸ਼ੱਦਦ ਢਾਏ ਜਾਣ ਦੀ ਖ਼ਬਰ ਹੈ | ਜੰਮੂ ਵਿਖੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ) ਦੀ ਜੰਮੂ ਟੀਮ ਨੇ ਪੁਲਿਸ ਥਾਣਾ ਮੀਰਾਂ ਸਾਹਿਬ ਦੇ ਅਧੀਨ ਪੈਂਦੇ ਪਿੰਡ ਮੱਖਣਪੁਰ ਗੁਜਰਾਂ (ਸਿੰਬਲ ਕੈਂਪ) ਨਿਵਾਸੀ ਜੁਗਰਾਜ ਸਿੰਘ ਨੂੰ  ਦਫ਼ਤਰ ਬੁਲਾ ਕੇ ਉਸ ਉਪਰ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ | ਪੀੜਤ ਨੂੰ  ਮੁਢਲੀ ਸਹਾਇਤਾ ਦੇਣ ਦੀ ਬਜਾਏ ਉਸ ਨੂੰ  ਸਾਰਾ ਦਿਨ ਐਨ.ਆਈ.ਏ ਦੇ ਦਫ਼ਤਰ ਅੰਦਰ ਬਣੇ ਇੰਟੈਰੋਗੇਸ਼ਨ ਸੈਂਟਰ ਵਿਚ ਬਿਠਾ ਕੇ ਰਖਿਆ ਗਿਆ ਅਤੇ ਸ਼ਾਮ ਨੂੰ  ਵਾਪਸ ਘਰ ਭੇਜ ਦਿਤਾ | 
ਘਰ ਪਹੁੰਚਣ ਤੋਂ ਬਾਅਦ ਜੁਗਰਾਜ ਵਲੋਂ ਐਨ.ਆਈ.ਏ ਵਲੋਂ ਕੀਤੇ ਗਏ ਤਸ਼ੱਦਦ ਦੀ ਪੂਰੀ ਵੀਡੀਉ ਬਣਾ ਕੇ ਸੋਸ਼ਲ ਮੀਡੀਆ ਉਪਰ ਵਾਇਰਲ ਕਰ ਦਿਤੀ | ਵੀਡੀਉ ਵਾਇਰਲ ਹੁੰਦੀ ਹੀ ਇਲਾਕੇ ਦੇ ਲੋਕ ਜੁਗਰਾਜ ਦੇ ਘਰ ਪਹੁੰਚਣੇ ਸ਼ੁਰੁੂ ਹੋ ਗਏ ਅਤੇ ਉਨ੍ਹਾਂ ਪੀੜਤ ਜੁਗਰਾਜ ਨੂੰ  ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ | ਜੁਗਰਾਜ ਨੇ ਦਸਿਆ ਕਿ ਕੱੁਝ ਦਿਨ ਪਹਿਲਾਂ ਵੀ ਐਨ.ਆਈ.ਏ ਦੀ ਟੀਮ ਉਸ ਨੂੰ  ਜੰਮੂ ਸ਼ਹਿਰ ਤੋਂ ਚੁਕਿਆ ਸੀ | ਐਨ.ਆਈ.ਏ ਦੀ ਟੀਮ ਉਸ ਦਿਨ ਉਸ ਕੋਲੋਂ ਤਰਨਤਾਰਨ (ਪੰਜਾਬ) ਦੇ ਨਜ਼ਦੀਕ ਪੈਂਦੇ ਪਿੰਡ ਠੱਠਗੜ ਦੇ ਗੁਰਪ੍ਰਤਾਪ ਸਿੰਘ ਦੀ ਜਾਣਕਾਰੀ ਮੰਗਦੀ ਰਹੀ | ਜੁਗਰਾਜ ਨੇ ਦਸਿਆ ਉਸ ਨੇ ਐਨ.ਆਈ.ਏ ਦੀ ਟੀਮ ਨੂੰ  ਦਸਿਆ ਕਿ ਉਹ ਗੁਰਪ੍ਰਤਾਪ ਸਿੰਘ ਨੂੰ  ਨਹੀਂ ਜਾਣਦਾ ਪਰ ਗੁਰਪ੍ਰਤਾਪ ਸਿਘ ਦੇ ਜੀਜੇ  ਕਰਮਜੀਤ ਸਿੰਘ ਨਾਲ ਉਸ ਦੀ ਜਾਣ-ਪਛਾਣ ਜ਼ਰੂਰ ਹੈ ਕਿਉਂਕਿ ਕਰਮਜੀਤ ਨਾਲ ਉਸ ਦਾ ਕੁੱਤਿਆਂ ਸਬੰਧੀ  ਲੈਣ-ਦੇਣ ਦਾ ਵਪਾਰ ਹੈ |
ਇਸ ਤੋਂ ਇਲਾਵਾ ਉਸ ਦਾ ਹੋਰ ਕਿਸੇ ਨਾਲ ਕੋਈ ਸਬੰਧ ਨਹੀਂ ਸੀ | ਐਨ.ਆਈ.ਏ ਦੀ ਟੀਮ ਵਲੋਂ ਅਪਣੀ ਤਸੱਲੀ 
ਕਰਨ ਤੋਂ ਬਾਅਦ ਜੁਗਰਾਜ ਨੂੰ  ਛੱਡ ਦਿਤਾ ਗਿਆ ਸੀ | ਪਰ ਫਿਰ ਅਚਾਨਕ ਐਨ.ਆਈ.ਏ ਦਾ ਇਕ ਅਧਿਕਾਰੀ ਉਸ ਨੂੰ  ਤਿ੍ਕੁਟਾ ਮਾਰਕੀਟ ਵਿਚ ਮਿਲਿਆ ਅਤੇ 26 ਤਰੀਕ ਦਫ਼ਤਰ ਹਾਜ਼ਰ ਹੋਣ ਲਈ ਕਿਹਾ | ਜੁਗਰਾਜ ਨੇ ਐਨ.ਆਈ.ਏ ਦੇ ਇਕ ਅਧਿਕਾਰੀ ਉਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਐਨ.ਆਈ.ਏ ਨੇ ਉਸ ਕੋਲੋਂ ਦੁਬਾਰਾ ਪੁਛਗਿੱਛ ਸ਼ੁਰੂ ਕਰਦੇ ਹੋਏ ਕਿਹਾ ਕਿ ਐਨ.ਆਈ.ਏ ਵਲੋਂ ਪਹਿਲਾਂ ਤੋਂ ਗਿ੍ਫ਼ਤਾਰ ਕੀਤੇ ਗਏ ਗੁਰਪ੍ਰਤਾਪ ਸਿੰਘ ਦੇ ਪੁੱਤਰ ਕੰਵਰਪਾਲ ਸਿੰਘ ਦਾ ਉਸ ਨੂੰ  ਫ਼ੋਨ ਆਇਆ ਹੈ | ਜੁਗਰਾਜ ਨੇ ਦਸਿਆ ਕਿ ਜਦੋਂ ਉਸ ਨੇ ਅਧਿਕਾਰੀਆਂ ਨੂੰ  ਕਿਹਾ ਕਿ ਉਹ ਤਾਂ ਸਿਰਫ਼ ਕਰਮਜੀਤ ਨੂੰ  ਹੀ ਜਾਣਦਾ ਹੈ ਪਰ ਕੰਵਰਪਾਲ ਸਿੰਘ ਨੂੰ  ਨਹੀਂ | ਇਸ ਤੋਂ ਬਾਅਦ  ਐਨ.ਆਈ.ਏ ਟੀਮ ਨੇ ਉਸ ਦੀ ਮਾਰ ਕੁਟਾਈ ਸ਼ੁਰੂ ਕਰ ਦਿਤੀ ਅਤੇ ਉਨੀ ਦੇਰ ਤਕ ਮਾਰਕੁਟ ਕਰਦੇ ਰਹੇ ਜਿੰਨੀ ਦੇਰ ਤਕ ਉਹ ਬੇਹੋਸ਼ ਨਹੀਂ ਹੋ ਗਿਆ | 
ਜੁਗਰਾਜ ਨੇ ਦਸਿਆ ਕਿ 26 ਤਰੀਕ ਸਾਰਾ ਦਿਨ ਉਸ ਨੂੰ  ਜ਼ਖ਼ਮੀ ਹਾਲਤ ਵਿਚ ਐਨ.ਆਈ.ਏ ਦੇ ਇੰਟੈਰੋਗੇਸ਼ਨ ਸੈਂਟਰ (ਤਿ੍ਕੂਟਾ ਨਗਰ) ਵਿਚ ਬਿਠਾ ਕੇ ਰਖਿਆ ਗਿਆ ਜਦ ਕਿ ਉਸ ਦੀ ਬਜ਼ੁਰਗ ਮਾਤਾ ਜਸਬੀਰ ਕੌਰ ਇੰਟੈਰੋਗੇਸ਼ਨ ਸੈਂਟਰ ਦੇ ਬਾਹਰ ਸਾਰਾ ਦਿਨ ਬੈਠੀ ਰਹੀ | ਜੁਗਰਾਜ  ਨੇ ਦਸਿਆ ਅੰਤ 6.30 ਦੇ ਕਰੀਬ ਉਸ ਨੂੰ  ਇਹ ਆਖ ਕੇ ਭੇਜ ਦਿਤਾ ਗਿਆ ਕੇ ਜਲਦੀ ਹੀ ਦੁਬਾਰਾ ਅੱਨ.ਆਈ.ਏ  ਦੇ ਦਫ਼ਤਰ ਆਉਣਾ ਪਵੇਗਾ |  ਜੁਗਰਾਜ ਸਿੰਘ ਨੇ ਦਸਿਆ ਉਹ ਅਪਣੀ ਮਾਤਾ ਨਾਲ  ਬੜੀ ਮੁਸ਼ਕਲ ਨਾਲ ਰਾਤ ਪਿੰਡ ਪਹੁੰਚਿਆ | ਜਿੱਥੇ ਉਸ ਦੇ ਅਪਣੇ ਨਾਲ ਹੋਏ ਤਸ਼ੱਦਦ ਦੀ ਵੀਡੀਉ ਬਣਾ ਕੇ ਸੋਸ਼ਲ ਮੀਡੀਆ ਉਪਰ ਅਪਲੋਡ ਕਰ ਦਿਤੀ | 
ਵੀਡੀਉ ਵਾਇਰਲ ਹੁੰਦੇ ਹੀ ਜੁਗਰਾਜ ਸਿੰਘ ਦੇ ਜਾਣ-ਪਛਾਣ ਦੇ ਲੋਕ ਉਸ ਦੇ ਘਰ ਪਹੁੰਚਣੇ ਸ਼ੁਰੂ ਹੋ ਗਏ | ਜਿਨ੍ਹਾਂ ਜੁਗਰਾਜ ਨੂੰ  ਪਹਿਲਾਂ ਸਰਕਾਰੀ ਹਸਪਤਾਲ ਸਰਵਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਦੇਖਦੇ ਹੋਏ ਜੰਮੂ ਦੇ ਸੱਭ ਤੋਂ ਵੱਡੇ ਹਸਪਤਾਲ ਬਖਸ਼ੀ ਨਗਰ ਰੈਫ਼ਰ ਕਰ ਦਿਤਾ | ਇਸ ਘਟਨਾ ਦੀ ਜਾਣਕਾਰੀ ਜਿਵੇਂ ਕਿ ਸਿੱਖ ਭਾਈਚਾਰੇ ਤਕ ਪਹੁੰਚੀ | ਲੋਕ ਵੱਡੀ ਗਿਣਤੀ ਵਿਚ ਜੰਮੂ ਮੈਡੀਕਲ ਕਾਲਜ ਹਸਪਤਾਲ ਪਹੁੰਚ ਗਏ | ਜਿੱਥੇ ਲੋਕਾਂ ਨੇ  ਐਨ.ਆਈ.ਏ ਦੀ ਟੀਮ ਦੇ ਵਿਰੁਧ ਜੰਮ ਕੇ ਕਿ ਨਾਹਰੇਬਾਜ਼ੀ ਕੀਤੀ ਅਤੇ ਦੋਸ਼ੀ ਅਧਿਕਾਰੀਆਂ ਵਿਰੁਧ ਕਾਰਵਾਈ ਕਰਨ ਦੀ ਮੰਗ ਕੀਤੀ |    

ਡੱਬੀ
ਸਿੱਖਾਂ ਨੇ ਕੀਤਾ ਰੋਸ ਪ੍ਰਦਰਸ਼ਨ
ਐਨ.ਆਈ.ਏ ਦੀ ਟੀਮ ਵਲੋਂ ਜੁਗਰਾਜ ਸਿੰਘ 'ਤੇ ਤਸ਼ੱਦਦ ਕੀਤੇ ਜਾਣ ਤੋਂ ਬਾਅਦ ਜੰਮੂ ਦੇ ਗਾਡੀਗੜ ਇਲਾਕੇ ਵਿਚ ਸਿੱਖ ਭਾਈਚਾਰੇ ਦੇ ਲੋਕਾਂ ਨੇ ਸਤਵਾਰੀ- ਆਰ.ਐਸਪੁਰਾ  ਸੜਕ ਉਤੇ ਧਰਨਾ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਸਰਕਾਰ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ | ਲੋਕਾਂ ਨੇ ਐਨ.ਆਈ.ਏ  ਅਧਿਕਾਰੀਆਂ ਵਿਰੁਧ ਕਾਰਵਾਈ ਦੀ ਮੰਗ ਕਰਦੇ ਹੋਏ ਕਿਹਾ ਕਿ ਜੁਗਰਾਜ ਸਿੰਘ ਨੂੰ  ਪਹਿਲਾਂ ਤਾਂ ਗ਼ੈਰ-ਕਨੂੰਨੀ ਢੰਗ ਨਾਲ ਅਪਣੇ ਇੰਟੈਰੋਗੇਸ਼ਨ ਸੈਂਟਰ ਵਿਚ ਰਖਿਆ ਅਤੇ ਉਸ ਤੋਂ ਬਾਅਦ ਉਸ ਉੱਪਰ ਅਣਮਨੁੱਖੀ ਤਸ਼ੱਦਦ ਢਾਇਆ ਗਿਆ | ਲੋਕਾਂ ਦਾ ਕਹਿਣਾ ਸੀ ਜਦੋਂ ਦੀ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ, ਉਸ ਸਮੇਂ ਤੋਂ ਹੀ ਘੱਟ ਗਿਣਤੀਆਂ ਨੂੰ  ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਕੇਂਦਰ ਵਲੋਂ ਜਿਸ ਤਰ੍ਹਾਂ ਐਨ.ਆਈ.ਏ ਨੂੰ  ਲੋਕਾਂ ਉਪਰ ਤਸ਼ੱਦਦ ਕਰਨ ਦੀ ਖੁਲ੍ਹੀ ਛੁੱਟੀ ਦਿਤੀ ਗਈ ਹੈ, ਉਸ ਨਾਲ ਹਾਲਾਤ ਸੁਧਰਨ ਦੀ ਬਜਾਏ ਹੋਰ ਖ਼ਰਾਬ ਹੋ ਸਕਦੇ ਹਨ | ਇਸ  ਦੌਰਾਨ ਡੀਐਸਪੀ ਸ਼ਬੀਰ ਖ਼ਾਨ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ  ਵਿਸ਼ਵਾਸ ਦਿਵਾਇਆ ਕਿ ਕਾਨੂੰਨ ਸੱਭ ਲਈ ਬਰਾਬਰ ਹਨ ਅਤੇ ਪੀੜਤ ਜੁਗਰਾਜ ਸਿੰਘ ਨੂੰ  ਪੂਰਾ ਇਨਸਾਫ਼ ਮਿਲੇਗਾ | ਇਸ ਮੌਕੇ ਸਾਬਕਾ ਐਸਪੀ ਸੇਵਕ ਸਿੰਘ, ਹਰਜੀਤ ਸਿੰਘ, ਜਤਿੰਦਰ ਸਿੰਘ ਲੱਕੀ ਕੌਸਲਰ, ਸਾਬਕਾ ਸਰਪੰਚ ਗੁਰਮੀਤ ਕੌਰ, ਨਰਿੰਦਰ ਸਿੰਘ ਖਾਲਸਾ, ਜਗਪਾਲ ਸਿੰਘ, ਗੁਰਮੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ |

ਫੋਟੋ  27 ਜੰਮੂ 1, 2,3

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement