
ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਲਲਿਤ ਨੂੰ ਵੀ ਕਾਬੂ ਕਰ ਲਿਆ ਜਾਵੇਗਾ ।
ਅੰਮ੍ਰਿਤਸਰ (ਜਗਜੀਤ ਸਿੰਘ ਜੱਗਾ): ਕੁੱਝ ਦਿਨ ਪਹਿਲਾਂ ਲਾਪਤਾ ਚੱਲ ਰਹੇ ਇਕ ਵਿਅਕਤੀ ਸ਼ਿਵਮ ਮਹਾਜਨ ਦੀ ਟੁਕੜੇ-ਟੁਕੜੇ ਕਰ ਕੇ ਗਟਰ ਵਿਚ ਸੁੱਟੀ ਲਾਸ਼ ਬਰਾਮਦ ਕਰ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੰਜੇ ਅਤੇ ਉਸ ਦੀ ਮਹਿਲਾ ਮਿੱਤਰ ਮੰਜੂ ਨੂੰ ਹਿਰਾਸਤ ਵਿਚ ਲਏ ਜਾਣ ਉਪਰੰਤ ਇਕ ਪੱਤਰਕਾਰ ਸੰਮੇਲਨ ਦੌਰਾਨ ਏ.ਸੀ.ਪੀ ਪੱਛਮੀ ਦੇਵਦੱਤ ਅਤੇ ਇੰਚਾਰਜ ਥਾਣਾ ਛੇਹਰਟਾ ਸੁਖਬੀਰ ਸਿੰਘ ਨੇ ਦੱਸਿਆਕਿ ਇਹ ਮਾਮਲਾ ਪ੍ਰੇਮ ਪ੍ਰਸੰਗ ਦਾ ਪਾਇਆ ਗਿਆ ਹੈ ਜਦੋਂ ਸੰਜੇ ਨੂੰ ਹਿਰਾਸਤ ਵਿਚ ਲੈ ਕੇ ਪੁਛਗਿੱਛ ਕੀਤੀ ਤਾਂ ਉਸ ਨੇ ਅਪਣਾ ਜ਼ੁਰਮ ਕਬੂਲ ਕਰ ਲਿਆ। ਪੁਲਿਸ ਨੇ ਉਸ ਦੀ ਨਿਸ਼ਾਨਦੇਹੀ ਉੱਤੇ ਕਤਲ ਤੋਂ ਦਸ ਦਿਨ ਮਗਰੋਂ ਸ਼ਿਵਮ ਦੀ ਲਾਸ਼ ਨਿਊ ਅੰਮ੍ਰਿਤਸਰ ਲਾਗੇ ਉਜਾਗਰ ਨਗਰ ਦੇ ਗਟਰ ਵਿਚੋਂ ਤਹਿਸੀਲਦਾਰ ਰਤਨਜੀਤ ਸਿੰਘ ਦੀ ਹਾਜ਼ਰੀ ਵਿਚ ਬਰਾਮਦ ਕੀਤੀ ਗਈ।
police
ਉਨ੍ਹਾਂ ਦੱਸਿਆ ਕਿ ਨਿਊ-ਗੋਲਡਨ ਐਵੀਨਿਊ ਸਥਿਤ ਗਲੀ ਦੇ ਵਸਨੀਕ ਸੰਜੇ ਅਤੇ 40 ਖੂਹ ਲਾਗੇ ਰਹਿੰਦੇ ਵਿਪਨ ਕੁਾਮਰ ਦੀ ਪਤਨੀ ਮੰਜੂ ਨੂੰ ਹਿਰਾਸਤ ਵਿਚ ਲਿਆ। ਇਸ ਮੌਕੇ ਉਤੇ ਏ.ਸੀ.ਪੀ ਪੱਛਮੀ ਦੇਵਦੱਤ ਅਤੇ ਇੰਸ. ਸੁਖਬੀਰ ਸਿੰਘ ਥਾਣਾ ਛੇਹਰਟਾ ਨੇ ਦਸਿਆ ਕਿ ਨਰੈਣਗੜ੍ਹ ਵਾਸੀ ਸ਼ਿਵਮ ਮਹਾਜਨ (24) ਕਪੜਿਆਂ ਦੀ ਦੁਕਾਨ ਤੇ ਕੰਮ ਕਰਦਾ ਸੀ। ਉਸ ਦਾ ਗੋਲਡਨ ਐਵੀਨਿਊ ਵਾਸੀ ਸੰਜੇ ਦੀ ਪਤਨੀ ਪੂਜਾ ਨਾਲ ਪ੍ਰੇਮ ਪ੍ਰਸੰਗ ਸ਼ੁਰੂ ਹੋ ਗਿਆ। ਪੂਜਾ ਅਤੇ ਸੰਜੇ ਦੇ ਰਿਸ਼ਤੇ ਕੁੱਝ ਸਾਲਾਂ ਤੋਂ ਖ਼ਰਾਬ ਚੱਲ ਰਹੇ ਸਨ । ਸੰਜੇ ਨੂੰ ਪਤਾ ਲੱਗ ਚੁੱਕਾ ਸੀ ਕਿ ਸ਼ਿਵਮ ਨਾਲ ਉਸ ਦੀ ਪਤਨੀ ਦੇ ਨਾਜਾਇਜ਼ ਸਬੰਧ ਹਨ ਅਤੇ ਉਹ ਇਨ੍ਹਾਂ ਸਬੰਧਾਂ ਦਾ ਬਦਲਾ ਲੈਣਾ ਚਾਹੁੰਦਾ ਸੀ। ਪੂਜਾ ਨੇ ਸ਼ਿਵਮ ਨਾਲ ਰਹਿਣ ਲਈ ਕਰੀਬ 1 ਸਾਲ ਪਹਿਲਾਂ ਸੰਜੇ ਤੋਂ ਤਲਾਕ ਲੈਣ ਲਈ ਅਰਜ਼ੀ ਪਾਈ ਸੀ।
ਸ਼ਿਵਮ ਦੇ ਲਾਪਤਾ ਹੋਣ ਉਤੇ ਉਸ ਦੇ ਪਰਵਾਰ ਨੇ 22 ਮਾਰਚ ਨੂੰ ਥਾਣਾ ਛੇਹਰਟਾ ਵਿਖੇ ਸ਼ਕਾਇਤ ਦਰਜ ਕਰਵਾਈ ਸੀ। ਪਲਿਸ ਨੇ ਜਦੋਂ ਸ਼ਿਵਮ ਦੇ ਮੋਬਾਈਲ ਦੀ ਲੋਕੇਸ਼ਨ ਦੀ ਜਾਂਚ ਕਰਵਾਈ ਤਾਂ ਆਖ਼ਰੀ ਲੋਕੇਸ਼ਨ ਨਿਊ ਅੰਮ੍ਰਿਤਸਰ ਦੀ ਦਸੀ। ਇਸੇ ਦੌਰਾਨ ਪਹਿਲਾਂ ਸੰਜੇ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਅਤੇ ਉੁਸ ਦੀ ਨਿਸ਼ਾਨਦੇਹੀ ਉਤੇ ਗਟਰ ਵਿਚੋਂ ਲਾਸ਼ ਬਰਾਮਦ ਕੀਤੀ ਅਤੇ ਫਿਰ ਮੰਜੂ ਨੂੰ ਗ੍ਰਿਫ਼ਤਾਰ ਕੀਤਾ ਅਤੇ ਲਲਿਤ ਦੀ ਗ੍ਰਿਫ਼ਤਾਰੀ ਲਈ ਪੁਲਿਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਲਲਿਤ ਨੂੰ ਵੀ ਕਾਬੂ ਕਰ ਲਿਆਂ ਜਾਵੇਗਾ ।