ਪਹਿਲੇ ਪੜਾਅ ਦੀ ਵੋਟਿੰਗ ਖ਼ਤਮ  
Published : Mar 28, 2021, 1:54 am IST
Updated : Mar 28, 2021, 1:54 am IST
SHARE ARTICLE
image
image

ਪਹਿਲੇ ਪੜਾਅ ਦੀ ਵੋਟਿੰਗ ਖ਼ਤਮ  

ਬੰਗਾਲ 'ਚ 79 ਫ਼ੀ ਸਦੀ ਤੇ ਅਸਾਮ ਵਿਚ 72 ਫ਼ੀ ਸਦੀ ਪਈਆਂ ਵੋਟਾਂ
ਕੋਲਕਾਤਾ, 27 ਮਾਰਚ : ਪਹਿਲੇ ਪੜਾਅ ਲਈ ਸਨਿਚਰਵਾਰ ਨੂੰ  ਪਛਮੀ ਬੰਗਾਲ ਅਤੇ ਅਸਾਮ ਦੀਆਂ ਕੁਲ 77 ਸੀਟਾਂ 'ਤੇ ਵੋਟ ਪਈਆਂ | ਇਨ੍ਹਾਂ ਵਿਚ ਬੰਗਾਲ ਦੀਆਂ 30 ਅਤੇ ਆਸਾਮ ਵਿਚ 47 ਸੀਟਾਂ ਸ਼ਾਮਲ ਹਨ | ਚੋਣ ਕਮਿਸ਼ਨ ਅਨੁਸਾਰ ਸਾਮ 6 ਵਜੇ ਤਕ 11 ਘੰਟਿਆਂ ਵਿਚ ਬੰਗਾਲ 'ਚ 79.79 ਫ਼ੀ ਸਦੀ ਅਤੇ ਅਸਾਮ ਵਿਚ 72.14 ਫ਼ੀ ਸਦੀ ਵੋਟਿੰਗ ਹੋਈ | ਵੋਟਾਂ ਪਾਉਣ ਦਾ ਸਮਾਂ ਸਾਮ 6 ਵਜੇ ਤਕ ਨਿਰਧਾਰਤ ਕੀਤਾ ਗਿਆ ਸੀ | 
ਕੋਰੋਨਾ ਦੇ ਕਾਰਨ ਇਸ ਨੂੰ  1 ਘੰਟਾ ਵਧਾਇਆ ਗਿਆ ਸੀ | ਬੰਗਾਲ ਦੇ 60 ਪੋਲਿੰਗ ਬੂਥਾਂ ਤੇ ਈਵੀਐਮ ਨਾਲ ਛੇੜਛਾੜ ਦੀਆਂ ਸਕਿਾਇਤਾਂ ਮਿਲੀਆਂ ਹਨ | ਕੁੱਝ ਥਾਵਾਂ 'ਤੇ ਈਵੀਐਮ ਵਿਚ ਤਕਨੀਕੀ ਸਮੱਸਿਆ ਕਾਰਨ ਵੋਟਰਾਂ ਨੂੰ  2 ਘੰਟੇ ਇੰਤਜ਼ਾਰ ਕਰਨਾ ਪਿਆ |
ਇਸ ਦੌਰਾਨ ਪਛਮੀ ਬੰਗਾਲ ਦੀ ਸੀਐੱਮ ਅਤੇ ਟੀਐਮਸੀ ਨੇਤਾ ਮਮਤਾ ਬੈਨਰਜੀ ਨੇ ਖੜਗਪੁਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਹੈ | ਮਮਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਚੋਣਾਂ ਦੌਰਾਨ ਬੰਗਲਾਦੇਸ਼ ਗਏ ਹਨ ਅਤੇ ਉਥੇ ਬੰਗਾਲ 'ਤੇ ਭਾਸਣ ਦੇ ਰਹੇ ਹਨ | ਇਹ ਚੋਣ ਜ਼ਾਬਤੇ ਦੀ ਖੁਲ੍ਹੀ ਉਲੰਘਣਾ ਹੈ | ਅਸੀਂ ਇਸ ਬਾਰੇ ਸ਼ਿਕਾਇਤ ਚੋਣ ਕਮਿਸ਼ਨ ਵਿਚ ਕਰਾਂਗੇ |    ਸੁਵੇਂਦੂ ਅਧਿਕਾਰੀ ਦੇ ਭਰਾ 'ਤੇ ਹਮਲਾ, ਵੋਟਾਂ ਵਿਚ ਗੜਬੜ ਸਬੰਧੀ ਟੀ.ਐਮ.ਸੀ ਨੇ ਚੋਣ ਕਮਿਸ਼ਨ ਨੂੰ  ਕੀਤੀ ਸ਼ਿਕਾਇਤ
ਪਛਮੀ ਬੰਗਾਲ 'ਚ ਵੋਟਿੰਗ ਦੌਰਾਨ ਕਈ ਥਾਵਾਂ 'ਤੋਂ ਹਿੰਸਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ | ਕਾਂਥੀ ਵਿਚ ਭਾਜਪਾ ਆਗੂ ਤੇ ਸੁਵੇਂਦੂ ਅਧਿਕਾਰੀ ਦੇ ਭਰਾ ਸੌਮੇਂਦੂ ਅਧਿਕਾਰੀ ਦੀ ਗੱਡੀ 'ਤੇ ਹਮਲਾ ਹੋਇਆ | ਗੱਡੀ ਵਿਚ ਭੰਨਤੋੜ ਕੀਤੀ ਗਈ ਹੈ ਤੇ ਡਰਾਈਵਰ ਜ਼ਖ਼ਮੀ ਦਸਿਆ ਜਾ ਰਿਹਾ ਹੈ | ਸੁਵੇਂਦੂ ਅਧਿਕਾਰੀ ਨੇ ਦੋਸ਼ ਲਗਾਇਆ ਹੈ ਕਿ ਟੀਐਮਸੀ ਬਲਾਕ ਦੇ ਪ੍ਰਧਾਨ ਰਾਮ ਗੋਵਿੰਦ ਦਾਸ ਦੀ ਮਦਦ ਨਾਲ ਇਹ ਹਮਲਾ ਹੋਇਆ ਹੈ | ਉਨ੍ਹਾਂ ਜਾਣਕਾਰੀ ਦਿਤੀ ਹੈ ਕਿ ਸੌਮੇਂਦੂ ਨੂੰ  ਸੱਟ ਨਹੀਂ ਲੱਗੀ | ਡਰਾਈਵਰ ਦੀ ਕੁੱਟਮਾਰ ਹੋਈ ਹੈ | ਪੁਲਿਸ ਨੂੰ  ਇਸ ਦੀ ਜਾਣਕਾਰੀ ਦਿਤੀ ਗਈ ਹੈ | 
ਸੌਮੇਂਦੂ ਨੇ ਕਿਹਾ ਕਿ ਟੀਐਮਸੀ ਬਲਾਕ ਪ੍ਰਧਾਨ ਰਾਮ ਗੋਵਿੰਦ ਦਾਸ ਤੇ ਉਨ੍ਹਾਂ ਦੀ ਪਤਨੀ ਦੀ ਅਗਵਾਈ 'ਚ ਤਿੰਨ ਪੋਲਿੰਗ ਬੂਥਾਂ 'ਤੇ ਵੋਟਾਂ 'ਚ ਹੇਰਾ-ਫੇਰੀ ਚੱਲ ਰਹੀ ਸੀ | ਇਥੇ ਮੇਰੇ ਆਉਣ ਨਾਲ ਉਨ੍ਹਾਂ ਲਈ ਸਮੱਸਿਆ ਖੜੀ ਹੋ ਗਈ ਸੀ | ਇਸ ਲਈ ਉਨ੍ਹਾਂ ਮੇਰੀ ਕਾਰ 'ਤੇ ਹਮਲਾ ਕੀਤਾ ਤੇ ਮੇਰੇ ਡਰਾਈਵਰ ਦੀ ਕੁੱਟਮਾਰ ਕੀਤੀ | ਉੱਥੇ ਹੀ ਵੋਟਿੰਗ ਫ਼ੀ ਸਦੀ 'ਚ ਗੜਬੜ ਨੂੰ  ਲੈ ਕੇ ਸੱਤਾਧਿਰ ਤਿ੍ਣਮੂਲ ਕਾਂਗਰਸ ਨੇ ਚੋਣ ਕਮਿਸ਼ਨ ਨੂੰ  ਸ਼ਿਕਾਇਤ ਕੀਤੀ ਹੈ |    (ਏਜੰਸੀ)

SHARE ARTICLE

ਏਜੰਸੀ

Advertisement

ਹੁਸ਼ਿਆਰਪੁਰ ਲੋਕਸਭਾ ਸੀਟ 'ਤੇ ਕੌਣ ਮਾਰੇਗਾ ਬਾਜ਼ੀ? ਚੱਬੇਵਾਲ, ਠੰਢਲ, ਗੋਮਰ ਜਾਂ ਅਨੀਤਾ, ਕੌਣ ਹੈ ਮਜ਼ਬੂਤ ਉਮੀਦਵਾਰ?

29 Apr 2024 11:38 AM

ਕਰਮਜੀਤ ਅਨਮੋਲ ਦੇ ਹੱਕ 'ਚ CM ਮਾਨ ਦੀ ਸਟੇਜ ਤੋਂ ਜ਼ਬਰਦਸਤ ਸਪੀਚ, ਤਾੜੀਆਂ ਨਾਲ ਗੂੰਜਿਆ ਪੰਡਾਲ

29 Apr 2024 11:13 AM

ਰੱਬਾ ਆਹ ਕੀ ਕਰ ‘ਤਾ, ਖੇਡਦਾ ਖੇਡਦਾ ਬਾਥਰੂਮ ਚ ਬਾਲਟੀ ਚ ਡੁੱਬ ਗਿਆ ਮਾਸੂਮ ਪੁੱਤ, ਹੋਈ ਮੌ.ਤ, ਦਾਦੀ ਦਾ ਹਾਲ ਨਹੀਂ ਦੇਖ

29 Apr 2024 10:39 AM

ਟੱਕਰ ਮਗਰੋਂ ਮੋਟਰਸਾਈਕਲ ਸਵਾਰ ਦਾ ਕਾਰ ਚਾਲਕ ਨਾਲ ਪੈ ਗਿਆ ਪੰਗਾ.. ਬਹਿਸਬਾਜ਼ੀ ਮਗਰੋਂ ਹੱਥੋਪਾਈ ਤੱਕ ਪੁੱਜੀ ਗੱਲ.......

29 Apr 2024 10:09 AM

Punjab Congress 'ਚ ਹੋਵੇਗਾ ਇੱਕ ਹੋਰ ਧਮਾਕਾ ! ਪਾਰਟੀ ਛੱਡਣ ਦੀ ਤਿਆਰੀ 'ਚ Dalvir Singh Goldy , Social Media..

29 Apr 2024 9:57 AM
Advertisement