
ਕੀ ਲੈਕਮੇ ਨਾਲ ਮਾਡਲਿੰਗ ਜ਼ਰੂਰੀ ਹੈ ਜਾਂ ਅਧਿਕਾਰਾਂ ਦੀ ਰਾਖੀ, ਜੋ ਭਾਜਪਾ ਸਾਡੇ ਤੋਂ ਖੋਹ ਰਹੀ ਹੈ - ਸੁਖਪਾਲ ਖਹਿਰਾ
ਚੰਡੀਗੜ੍ਹ - ਆਮ ਆਦਮੀ ਪਾਰਟੀ ਦੇ ਆਗੂ ਤੇ ਰਾਜ ਸਭਾ ਮੈਂਰ ਰਾਘਵ ਚੱਡਾ ਦੀ ਮਾਡਲਿੰਗ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਲੈ ਕੇ ਰਾਘਵ ਚੱਡਾ ਵਿਰੋਧੀ ਕਾਂਗਰਸੀ ਆਗੂਆਂ ਦੇ ਨਿਸਾਨੇ 'ਤੇ ਆ ਗਏ ਹਨ। ਕਈ ਆਗੂਆਂ ਨੇ ਰਾਘਵ ਚੱਡਾ ਦੀ ਮਾਡਲਿੰਗ ਨੂੰ ਲੈ ਕੇ ਟਵੀਟ ਕੀਤੇ ਹਨ। ਲੀਡਰ ਰਾਘਵ ਚੱਡਾ ਨੂੰ ਕਹਿ ਰਹੇ ਹਨ ਕਿ ਮਾਡਲਿੰਗ ਨਾਲੋਂ ਪੰਜਾਬ ਦੇ ਹਿੱਤ ਜ਼ਿਆਦਾ ਜ਼ਰੂਰੀ ਹਨ।
ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਰਾਘਵ ਚੱਢਾ ਨੂੰ ਸਵਾਲ ਕੀਤਾ ਕਿ ਕੀ ਲੈਕਮੇ ਨਾਲ ਮਾਡਲਿੰਗ ਜ਼ਰੂਰੀ ਹੈ ਜਾਂ ਅਧਿਕਾਰਾਂ ਦੀ ਰਾਖੀ, ਜੋ ਭਾਜਪਾ ਸਾਡੇ ਤੋਂ ਖੋਹ ਰਹੀ ਹੈ। ਖਹਿਰਾ ਨੇ ਚੰਡੀਗੜ੍ਹ ਦੇ ਮੁਲਾਜ਼ਮਾਂ 'ਤੇ ਕੇਂਦਰ ਸਰਕਾਰ ਦੇ ਨਿਯਮ ਥੋਪਣ ਦੀ ਮਿਸਾਲ ਦਿੱਤੀ। ਇਸ ਦੇ ਨਾਲ ਹੀ ਖਹਿਰਾ ਨੇ ਚੱਢਾ ਦੇ ਰੈਂਪ 'ਤੇ ਕੈਟਵਾਕ ਕਰਦੇ ਹੀ ਵੀਡੀਓ ਵੀ ਸ਼ੇਅਰ ਕੀਤੀ ਹੈ।
ਇਸ ਦੇ ਨਾਲ ਹੀ ਪੰਜਾਬ ਯੂਥ ਕਾਂਗਰਸ ਦੇ ਪ੍ਰਦਾਨ ਬਰਿੰਦਰ ਢਿਲੋਂ ਨੇ ਟਵੀਟ ਕੀਤਾ ਹੈ ਤੇ ਉਹਨਾਂ ਨੇ ਰਾਘਵ ਚੱਡਾ ਦੀ ਮਾਡਲਿੰਗ ਨੂੰ ਰਾਜ ਸਭਾ ਦੀ ਵਿਕਟਰੀ ਪਰੇਡ ਦੱਸਿਆ ਹੈ। ਬਰਿੰਦਰ ਢਿੱਲੋਂ ਨੇ ਲਿਖਿਆ ''Lakme Fashion Week 2022 ਵਿਚ ਰਾਘਵ ਚੱਡਾ ਦੀ ਮਾਡਲਿੰਗ ਸਾਡੇ ਭੰਗੜੇ ਵਾਲੇ ਸਿਆਸਤਦਾਨਾਂ ਦੇ ਸਿਆਸੀ ਸਟੰਟ ਨਾਲੋਂ ਵੀ ਮਾੜੀ ਹੈ। ਕੀ ਇਹ ਉਹੀ ਤਬਦੀਲੀ ਹੈ ਜੋ ਪੰਜਾਬ ਚਾਹੁੰਦਾ ਸੀ?''ਦੱਸ ਦਈਏ ਕਿ ਰਾਘਵ ਚੱਡਾ ਹਾਲ ਹੀ ਵਿਚ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬਣੇ ਹਨ।