4 Drug Smugglers Arrested : ਪਿੰਡ ਚਣਕੋਈਆਂ ਖ਼ੁਰਦ ’ਚੋਂ 4 ਹੋਰ ਨਸ਼ਾ ਤਸਕਰ ਕਾਬੂ
Published : Mar 28, 2025, 12:17 pm IST
Updated : Mar 28, 2025, 1:43 pm IST
SHARE ARTICLE
4 more drug smugglers arrested from drug racket king Gurdeep Rano's area Latest News in Punjabi
4 more drug smugglers arrested from drug racket king Gurdeep Rano's area Latest News in Punjabi

4 Drug Smugglers Arrested : ਅਕਾਲੀ ਆਗੂ ਦਾ ਨਾਂਅ ਵੀ ਆਇਆ ਸਾਮਣੇ, 3.5 ਲੱਖ ਡਰੱਗ ਮਨੀ ਤੇ ਅਮਰੀਕੀ ਡਾਲਰ ਬਰਾਮਦ

4 more drug smugglers arrested from drug racket king Gurdeep Rano's area Latest News in Punjabi : ਖੰਨਾ ਦੇ ਥਾਣਾ ਦੋਰਾਹਾ ਅਧੀਨ ਆਉਂਦੇ ਪਿੰਡ ਚਣਕੋਈਆਂ ਖ਼ੁਰਦ ਦੇ ਸਾਬਕਾ ਸਰਪੰਚ ਅਤੇ ਅਕਾਲੀ ਆਗੂ ਜਗਜੀਤ ਸਿੰਘ ਜੱਗੀ ਦੇ ਘਰ ਛਾਪਾ ਮਾਰਿਆ ਗਿਆ। ਇਸ ਛਾਪੇਮਾਰੀ ਦੌਰਾਨ 4 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕਾਬੂ ਕੀਤੇ ਨਸ਼ਾ ਤਸਕਰਾਂ ਪਾਸੋਂ 20 ਗ੍ਰਾਮ ਹੈਰੋਇਨ, 3.5 ਲੱਖ ਰੁਪਏ ਦੀ ਡਰੱਗ ਮਨੀ ਅਤੇ ਅਮਰੀਕੀ ਡਾਲਰ ਬਰਾਮਦ ਕੀਤੇ ਗਏ ਹਨ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਨੇ ਪੁਲਿਸ ਦੀ ਇਸ ਕਾਰਵਾਈ ਵਿਰੁਧ ਰੋਸ ਪ੍ਰਗਟ ਕੀਤਾ ਅਤੇ ਇਸ ਨੂੰ ਸਰਕਾਰ ਦੀ ਧੱਕੇਸ਼ਾਹੀ ਦਸਿਆ। 

ਇਸ ਦਾ ਜਵਾਬ ਦਿੰਦੇ ਹੋਏ 'ਆਪ' ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਅਕਾਲੀ ਪੰਜਾਬ ਵਿਚ ਚਿੱਟਾ (ਹੈਰੋਇਨ) ਲੈ ਕੇ ਆਏ। ਜ਼ਿਕਰਯੋਗ ਹੈ ਕਿ ਕੁੱਝ ਸਾਲ ਪਹਿਲਾਂ ਇਸ ਇਲਾਕੇ ਤੋਂ ਕਰੋੜਾਂ ਰੁਪਏ ਦਾ ਡਰੱਗ ਰੈਕੇਟ ਚਲਾਉਣ ਵਾਲੇ ਗੁਰਦੀਪ ਸਿੰਘ ਰਾਣੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਜੇਲ ਵਿਚ ਹੈ।

ਪਾਇਲ ਤੋਂ ਅਕਾਲੀ ਆਗੂ ਗੁਰਪ੍ਰੀਤ ਸਿੰਘ ਲਾਪਰਾਂ ਨੇ ਕਿਹਾ ਕਿ ਸਾਬਕਾ ਸਰਪੰਚ ਜਗਜੀਤ ਸਿੰਘ ਜੱਗੀ ਦੇ ਪਰਵਾਰ ਵਿਚ ਜ਼ਮੀਨੀ ਵਿਵਾਦ ਹੈ। ਇਸ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਰੰਗ ਦਿਤਾ ਗਿਆ। ਕਈ ਗੱਡੀਆਂ ਵਿਚ ਪੁਲਿਸ ਜ਼ਬਰਦਸਤੀ ਘਰ ਵਿਚ ਦਾਖ਼ਲ ਹੋਈ। ਘਰ ਵਿਚ ਬੈਠੇ ਚਾਰ ਨੌਜਵਾਨ ਫੜੇ ਗਏ। ਘਰ ਵਿਚੋਂ ਮਿਲੇ 3.5 ਲੱਖ ਰੁਪਏ ਅਤੇ ਅਮਰੀਕੀ ਡਾਲਰ ਬਰਾਮਦ ਦਿਖਾਏ ਗਏ। ਦੋ ਦਿਨ ਪਹਿਲਾਂ ਹੀ ਸਾਬਕਾ ਸਰਪੰਚ ਦਾ ਭਰਾ ਵਿਦੇਸ਼ ਤੋਂ ਵਾਪਸ ਆਇਆ ਸੀ। ਇਹ ਡਾਲਰ ਉਸ ਦੇ ਸਨ। 

ਲਾਪਰਾਂ ਨੇ ਕਿਹਾ ਕਿ ਸਾਬਕਾ ਸਰਪੰਚ ਜੱਗੀ ਮੌਕੇ 'ਤੇ ਮੌਜੂਦ ਨਹੀਂ ਸੀ। ਬਾਅਦ ਵਿਚ ਪਤਾ ਲੱਗਾ ਕਿ ਦੋਰਾਹਾ ਪੁਲਿਸ ਸਟੇਸ਼ਨ ਵਿਖੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਅਤੇ ਸਾਬਕਾ ਸਰਪੰਚ ਨੂੰ ਵੀ ਨਾਮਜ਼ਦ ਕੀਤਾ ਗਿਆ। ਇਹ ਸਾਰਾ ਮਾਮਲਾ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਇਸ ਦੇ ਵਿਰੋਧ ਵਿਚ ਦੋਰਾਹਾ ਥਾਣੇ ਅਤੇ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।

ਅਕਾਲੀ ਦਲ ਵਲੋਂ ਰੋਸ ਜ਼ਾਹਰ ਕਰਨ ਤੋਂ ਬਾਅਦ ਪਾਇਲ ਤੋਂ 'ਆਪ' ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿਤੀ। ਗਿਆਸਪੁਰਾ ਨੇ ਕਿਹਾ ਕਿ ਜਿੰਨਾ ਚਿਰ ਪੁਲਿਸ ਅਪਣਾ ਕੰਮ ਕਰ ਰਹੀ ਸੀ, ਉਨ੍ਹਾਂ ਨੇ ਕੁੱਝ ਨਹੀਂ ਕਿਹਾ। ਹੁਣ ਅਕਾਲੀ ਦਲ ਨੇ ਖ਼ੁਦ ਇਸ ਨਸ਼ਾ ਤਸਕਰੀ ਮਾਮਲੇ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕੀਤੀ। ਜਦੋਂ ਕਿ ਸੱਚਾਈ ਇਹ ਹੈ ਕਿ ਇਹ ਅਕਾਲੀ ਹੀ ਸਨ ਜੋ ਚਿੱਟਾ ਪੰਜਾਬ ਲੈ ਕੇ ਆਏ। ਅਕਾਲੀਆ ਦਾ ਸਾਬਕਾ ਸਰਪੰਚ ਜਗਜੀਤ ਸਿੰਘ ਜੱਗੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਲ ਪਾਇਆ ਗਿਆ। ਪਾਇਲ ਹਲਕੇ ਦੇ ਜੋ ਚਾਰ ਅਕਾਲੀ ਆਗੂ ਇਸ ਦਾ ਸੱਭ ਤੋਂ ਵੱਧ ਵਿਰੋਧ ਕਰ ਰਹੇ ਹਨ। ਉਹ ਆਗੂ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਵੀ ਸ਼ਾਮਲ ਹੋ ਸਕਦੇ ਹਨ। ਪੁਲਿਸ ਨੂੰ ਇਸ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਆਗੂਆਂ ਨੂੰ ਵੀ ਨਾਮਜ਼ਦ ਕਰਨਾ ਚਾਹੀਦਾ ਹੈ। ਇਨ੍ਹਾਂ ਦੀਆਂ ਜਾਇਦਾਦਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

ਐਸਐਚਓ ਦੋਰਾਹਾ ਜਸਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਸਾਬਕਾ ਸਰਪੰਚ ਜਗਜੀਤ ਸਿੰਘ ਜੱਗੀ ਦੀ ਕੋਠੀ ਵੱਲ ਜਾਂਦੀ ਗਲੀ ਵਿਚ ਵਰਨਾ ਕਾਰ ਰੋਕੀ। ਇਸ ਵਿਚੋਂ ਅਨੁਜ ਲੱਲਾ ਵਾਸੀ ਪਿੰਡ ਖੱਟੜਾ, ਰਵੀ ਕੁਮਾਰ ਕਾਰਤੂਸ ਵਾਸੀ ਦੋਰਾਹਾ, ਸੂਰਜ ਸਿੰਘ ਬੋਹੜਾ ਵਾਸੀ ਮਾਨਸਾ, ਸਵਰਨਦੀਪ ਸਿੰਘ ਵਾਸੀ ਚਾਵਾ ਨੂੰ ਗ੍ਰਿਫ਼ਤਾਰ ਕੀਤਾ ਅਤੇ ਕਾਰ ਵਿਚੋਂ 20 ਗ੍ਰਾਮ ਹੈਰੋਇਨ, 3.5 ਲੱਖ ਰੁਪਏ ਅਤੇ 33 ਅਮਰੀਕੀ ਡਾਲਰ ਬਰਾਮਦ ਕੀਤੇ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਕਿ ਸਾਬਕਾ ਸਰਪੰਚ ਜਗਜੀਤ ਸਿੰਘ ਜੱਗੀ ਤੋਂ ਉਹ ਨਸ਼ੀਲੇ ਪਦਾਰਥਾਂ ਦੀ ਖ਼ਰੀਦ ਕਰਦੇ ਸਨ ਅਤੇ ਅੱਗੇ ਸਪਲਾਈ ਕਰਦੇ ਸਨ। ਨਸ਼ੇ ਦੀ ਕਮਾਈ ਸਾਬਕਾ ਸਰਪੰਚ ਨਾਲ ਸਾਂਝੀ ਕਰਦੇ ਸਨ ਤੇ ਅੱਜ ਵੀ ਉਹ ਰਕਮ ਦੇ ਕੇ ਆਏ ਸੀ। ਜਿਸ ਤੋਂ ਬਾਅਦ ਜਗਜੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ। ਐਸਐਚਓ ਨੇ ਦਸਿਆ ਕਿ ਰਵੀ ਕਾਰਤੂਸ ਵਿਰੁਧ ਨਸ਼ਾ ਤਸਕਰੀ ਅਤੇ ਲੜਾਈ-ਝਗੜੇ ਦੇ ਕੁੱਲ 10 ਮਾਮਲੇ ਦਰਜ ਹਨ। ਬਾਕੀ ਦੋ ਮੁਲਜ਼ਮਾਂ ਵਿਰੁਧ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਦਰਜ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement