
Couple Murdered in Faridkot : ਪੁਲਿਸ ਦਾ ਸ਼ੱਕ ਭਰਾ ’ਤੇ, ਕਿਹਾ, ਜਾਇਦਾਦ ਦੇ ਲਾਲਚ ਕਾਰਨ ਭਰਾ ਨੇ ਕੀਤਾ ਕਤਲ
A couple living in Moga after getting a love marriage were murdered in Faridkot Latest News in Punjabi : ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਕਾਨਿਆ ਵਾਲੀ ਵਿਚ ਇਕ ਨੌਜਵਾਨ ਵਲੋਂ ਅਪਣੀ ਭੈਣ ਅਤੇ ਜੀਜੇ ਦਾ ਕਥਿਤ ਤੇਜ਼ਧਾਰ ਹਥਿਆਰ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਨੇ ਲਵ ਮੈਰਿਜ਼ ਕਰਵਾਈ ਸੀ ਅਤੇ ਕਾਫ਼ੀ ਸਮੇਂ ਬਾਅਦ ਪਤੀ ਸਮੇਤ ਅਪਣੇ ਪੇਕੇ ਪਰਵਾਰ ਮਿਲਣ ਆਈ ਸੀ। ਜਿੱਥੇ ਦੋਵਾਂ ਪਤੀ-ਪਤਨੀ ਦਾ ਕਤਲ ਕਰ ਦਿਤਾ ਗਿਆ। ਮ੍ਰਿਤਕਾਂ ਦੀ ਪਹਿਚਾਣ 28 ਸਾਲਾ ਹਰਪ੍ਰੀਤ ਕੌਰ ਅਤੇ ਕਰੀਬ 38 ਸਾਲ ਰੇਸ਼ਮ ਸਿੰਘ ਵਾਸੀ ਆਲਮ ਵਾਲਾ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਪੁਲਿਸ ਵਲੋਂ ਦੋਹਾਂ ਦੀਆ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਾਲਿਆ ਵਾਲੀ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਨੇ ਕੁੱਝ ਸਮਾਂ ਪਹਿਲਾਂ ਅਪਣੇ ਪਰਵਾਰ ਦੇ ਵਿਰੁਧ ਜਾ ਕੇ ਰਸ਼ਮ ਸਿੰਘ ਵਾਸੀ ਪਿੰਡ ਆਲਮ ਵਾਲਾ ਮੋਗਾ ਨਾਲ ਲਵ ਮੈਰਿਜ ਕੀਤੀ ਸੀ ਅਤੇ ਕਾਫ਼ੀ ਸਮੇਂ ਤੋਂ ਉਸ ਦਾ ਪੇਕਾ ਪਰਵਾਰ ਉਸ ਨਾਲ ਨਰਾਜ ਚੱਲ ਰਿਹਾ ਸੀ। ਪਰ ਸਮਾਂ ਪੈਣ ਨਾਲ ਪਰਵਾਰ ਵਿਚ ਸੁਲ੍ਹਾ ਹੋ ਗਈ ਅਤੇ ਬੀਤੀ ਰਾਤ ਹਰਪ੍ਰੀਤ ਕੌਰ ਅਪਣੇ ਪਤੀ ਰੇਸ਼ਮ ਸਿੰਘ ਸਮੇਤ ਅਪਣੇ ਪੇਕੇ ਪਰਵਾਰ ਨੂੰ ਮਿਲਣ ਦੀ ਲਈ ਪਿੰਡ ਕਾਨਿਆ ਵਾਲੀ ਆਈ ਹੋਈ ਸੀ। ਜਿਨਾਂ ਦਾ ਅੱਜ ਸਵੇਰ ਨੂੰ ਤੇਜ਼ਧਾਰ ਹਥਿਆਰ ਨਾਲ ਕਤਲ ਹੋ ਗਿਆ। ਘਟਨਾ ਪਤਾ ਚਲਦੇ ਹੀ ਥਾਣਾ ਸਾਦਿਕ ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਦੋਹਾਂ ਦੀਆ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ।
ਜਾਣਕਾਰੀ ਦਿੰਦਿਆਂ ਐਸਪੀ ਫ਼ਰੀਦਕੋਟ ਜਸਮੀਤ ਸਿੰਘ ਨੇ ਦਸਿਆ ਕਿ ਦੋ ਲੋਕਾਂ ਦੇ ਕਤਲ ਹੋਣ ਸਬੰਧੀ ਥਾਣਾ ਸਾਦਿਕ ਦਦੀ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਮੌਕੇ ’ਤੇ ਪਹੁੰਚੀ। ਉਨ੍ਹਾਂ ਦਸਿਆ ਕਿ ਮੁਢਲੀ ਜਾਂਚ ਵਿਚ ਪੁਲਿਸ ਨੂੰ ਪਤਾ ਚਲਿਆ ਕਿ ਜਿੰਨਾਂ ਦਾ ਕਤਲ ਹੋਇਆ ਹੈ ਉਹ ਪਤੀ-ਪਤਨੀ ਹਨ ਅਤੇ ਸ਼ੱਕ ਹੈ ਕਿ ਉਨ੍ਹਾਂ ਦਾ ਕਤਲ ਮ੍ਰਿਤਕ ਲੜਕੀ ਦੇ ਭਰਾ ਵਲੋਂ ਕੀਤਾ ਗਿਆ ਹੈ।
ਐਸਪੀ ਜਸਮੀਤ ਸਿੰਘ ਨੇ ਦਸਿਆ ਕਿ ਲੜਕੀ ਦਾ ਭਰਾ ਅਪਣੇ ਜੀਜੇ ਅਤੇ ਭੈਣ ਨੂੰ ਪਸੰਦ ਨਹੀਂ ਸੀ ਕਰਦਾ। ਭਰਾ ਨੂੰ ਡਰ ਸੀ ਕਿ ਕਿਤੇ ਉਸ ਦਾ ਪਿਤਾ ਜਾਇਦਾਦ ਵਿਚੋਂ ਉਸ ਨੂੰ ਹਿੱਸਾ ਨਾ ਦੇ ਦਵੇ। ਉਨ੍ਹਾਂ ਦਸਿਆ ਕਿ ਅਸੀਂ ਸ਼ੱਕੀ ਕਾਤਲ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਪੁਲਿਸ ਵਲੋਂ ਕਤਲ ਦਾ ਮਾਮਲਾ ਦਰਜ ਕਰ ਕੇ ਤੇ ਲਾਸ਼ਾ ਨੂੰ ਕਬਜ਼ੇ ਵਿਚ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।