Patiala News : ਚਲਾਨ ਕੱਟੇ ਹੋਏ ਵਾਹਨ ਚਾਲਕਾਂ ਲਈ ਬੁਰੀ ਖ਼ਬਰ, ਬਲੈਕ ਲਿਸਟ ਹੋਣਗੇ ਇਹ ਵਾਹਨ

By : BALJINDERK

Published : Mar 28, 2025, 8:28 pm IST
Updated : Mar 28, 2025, 8:28 pm IST
SHARE ARTICLE
file photo
file photo

Patiala News : ਵਾਹਨ ਦੇ ਮਾਲਕ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸੇਵਾ ਜਿਵੇਂ ਕਿ ਬੀਮਾ, ਪ੍ਰਦੂਸ਼ਣ, ਰਜਿਸਟਰੇਸ਼ਨ ਆਦਿ ਦਾ ਲਾਭ ਨਹੀਂ ਲੈ ਸਕਦੇ ਹਨ।

Patiala News in Punjabi : ਪਟਿਆਲਾ ’ਚ 200 ਅਜਿਹੇ ਵਾਹਨ ਹਨ, ਜਿਨ੍ਹਾਂ ਦੇ ਚਲਾਨ ਕੱਟੇ ਹੋਏ 90 ਦਿਨਾਂ ਤੋਂ ਉਪਰ ਦਾ ਸਮਾਂ ਹੋ ਗਿਆ ਹੈ, ਪਰੰਤੂ ਇਨ੍ਹਾਂ ਵਾਹਨਾਂ ਦੇ ਮਾਲਕਾਂ ਨੇ ਆਪਣੇ ਚਲਾਨ ਦੇ ਜੁਰਮਾਨੇ ਜਮ੍ਹਾਂ ਨਹੀਂ ਕਰਵਾਏ, ਇਸ ਲਈ ਅਜਿਹੇ ਵਾਹਨ ਮਾਲਕਾਂ ਵਿਰੁੱਧ ਵਾਹਨ ਬਲੈਕ ਲਿਸਟ ਕਰਨ ਦੀ ਕਾਰਵਾਈ ਅਰੰਭੀ ਜਾਵੇਗੀ। ਇਹ ਪ੍ਰਗਟਾਵਾ ਪਟਿਆਲਾ ਦੇ ਖੇਤਰੀ ਟਰਾਂਸਪੋਰਟ ਅਫ਼ਸਰ ਨਮਨ ਮਾਰਕੰਨ ਨੇ ਕੀਤਾ।

ਇਸ ਸਬੰਧੀ ਆਰ.ਟੀ.ਓ ਨਮਨ ਮਾਰਕੰਨ ਨੇ ਦੱਸਿਆ ਕਿ ਸੂਬੇ ਅੰਦਰ ਮੋਟਰ ਵਹੀਕਲ ਐਕਟ 1988 ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੀਤੇ ਜਾਂਦੇ ਹਨ ਅਤੇ ਜੇਕਰ ਸੈਂਟਰਲ ਮੋਟਰ ਵਹੀਕਲ ਰੂਲਜ਼ 1989 ਦੇ ਅਧੀਨ ਰੂਲ 167 ਦੇ ਤਹਿਤ 90 ਦਿਨਾਂ ਦੇ ਅੰਦਰ-ਅੰਦਰ ਚਲਾਨ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਵਿਭਾਗ ਵੱਲੋਂ ਸਬੰਧਤ ਵਹੀਕਲਾਂ ਨੂੰ ਬਲੈਕ ਲਿਸਟ ਕਰ ਦਿੱਤਾ ਜਾਂਦਾ ਹੈ। ਨਮਨ ਮਾਰਕੰਨ ਨੇ ਦੱਸਿਆ ਕਿ ਵਾਹਨ ਬਲੈਕ ਲਿਸਟ ਹੋਣ ਕਾਰਨ ਸਬੰਧਤ ਵਾਹਨ ਦੇ ਮਾਲਕ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸੇਵਾ ਜਿਵੇਂ ਕਿ ਬੀਮਾ, ਪ੍ਰਦੂਸ਼ਣ, ਰਜਿਸਟਰੇਸ਼ਨ ਆਦਿ ਦਾ ਲਾਭ ਨਹੀਂ ਲੈ ਸਕਦੇ ਹਨ।

ਨਮਨ ਮਾਰਕੰਨ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਚਲਾਨ ਦੀ ਬਣਦੀ ਰਕਮ ਸਮੇਂ ਸਿਰ ਰੀਜਨਲ ਟਰਾਂਸਪੋਰਟ ਅਫ਼ਸਰ, ਪਟਿਆਲਾ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਅਤੇ ਚਲਾਨ ਦੀ ਬਣਦੀ ਰਕਮ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿਚ ਵਾਹਨ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ। ਆਰ. ਟੀ. ਓ. ਨਮਨ ਮਾਰਕੰਨ ਨੇ ਉਨ੍ਹਾਂ ਲੋਕਾਂ, ਜ਼ਿਨ੍ਹਾਂ ਦੇ ਅਜੇ ਤੱਕ ਲਾਇਸੈਂਸ ਜਾਂ ਵਹੀਕਲਾਂ ਦੀਆਂ ਆਰ.ਸੀਜ. ਪ੍ਰਿੰਟ ਕਾਪੀਆਂ ਅਜੇ ਨਹੀਂ ਮਿਲੀਆਂ, ਉਨ੍ਹਾਂ ਨੂੰ ਆਪਣੇ ਲਾਇਸੈਂਸ ਅਤੇ ਆਰ.ਸੀਜ ਡਿਜੀਲਾਕਰ ਵਿਚ ਡਾਊਨੋਡ ਕਰਨ ਦੀ ਵੀ ਅਪੀਲ ਕੀਤੀ। 

ਉਨ੍ਹਾਂ ਦੱਸਿਆ ਕਿ ਤਕਨੀਕੀ ਕਾਰਨਾਂ ਕਰਕੇ ਆਰ.ਸੀਜ ਤੇ ਲਾਇਸੈਂਸ ਪ੍ਰਿੰਟ ਹੋਣ ਵਿਚ ਕੋਈ ਮੁਸ਼ਕਿਲ ਆ ਰਹੀ ਹੈ, ਇਸ ਲਈ ਲੋਕ ਸਬੰਧਤ ਸਾਈਟ ਤੋਂ ਆਪਣੇ ਲਾਇਸੈਂਸ ਤੇ ਆਰ.ਸੀਜ ਦੀ ਸਾਫ਼ਟ ਕਾਪੀਆਂ ਨੂੰ ਆਪਣੇ ਡਿਜੀਲਾਕਰ ਵਿਚ ਡਾਊਨਲੋਡ ਕਰ ਲੈਣ ਅਤੇ ਇਹ ਦਸਤਾਵੇਜ਼ ਵੀ ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਹੋਣਗੇ ਅਤੇ ਕੁਝ ਸਮੇਂ ਬਾਅਦ ਲੋਕਾਂ ਨੂੰ ਉਨ੍ਹਾਂ ਦੇ ਦਸਤਾਵੇਜਾਂ ਦੀਆਂ ਪ੍ਰਿੰਟ ਕਾਪੀਆਂ ਵੀ ਮੁਹੱਈਆ ਹੋ ਜਾਣਗੀਆਂ।

(For more news apart from  Bad news for challaned vehicle drivers, these vehicles will be blacklisted News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement