
Patiala News : ਪਾਦਰੀ ਨੂੰ ਮੁਹਾਲੀ ਤੋਂ ਪਟਿਆਲਾ ਲਿਆਂਦਾ ਗਿਆ, ਅੱਜ ਮੁਹਾਲੀ ਦੀ ਅਦਾਲਤ ਨੇ ਪਾਦਰੀ ਬਜਿੰਦਰ ਨੂੰ ਦੋਸ਼ੀ ਕਰਾਰ ਦਿੱਤਾ ਸੀ
Patiala News in Punjabi : ਜਬਰ-ਜ਼ਿਨਾਹ ਦੇ ਮਾਮਲੇ 'ਚ ਪਾਸਟਰ ਬਜਿੰਦਰ ਸਿੰਘ ਨੂੰ ਮੋਹਾਲੀ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਪਾਸਟਰ 'ਤੇ ਜ਼ੀਰਕਪੁਰ ਦੀ ਔਰਤ ਨੇ ਜਬਰ-ਜ਼ਿਨਾਹ ਦੇ ਇਲਜ਼ਾਮ ਲਾਏ ਸਨ। ਪਾਸਟਰ ਬਜਿੰਦਰ ਸਿੰਘ ਨੂੰ 1 ਅਪ੍ਰੈਲ ਨੂੰ ਅਦਾਲਤ ਵਲੋਂ ਸਜ਼ਾ ਸੁਣਾਈ ਜਾਵੇਗੀ। ਪੁਲਿਸ ਵਲੋਂ ਪਾਸਟਰ ਬਜਿੰਦਰ ਨੂੰ ਮੁਹਾਲੀ ਤੋਂ ਪਟਿਆਲਾ ਲਿਆਂਦਾ ਗਿਆ ਹੈ। ਅੱਜ ਪਾਦਰੀ ਨੂੰ ਕੇਂਦਰੀ ਜੇਲ 'ਚ ਰਾਤ ਕੱਟਣੀ ਪਵੇਗੀ ।
ਦੱਸਣਯੋਗ ਹੈ ਕਿ ਸਾਲ 2018 'ਚ 35 ਸਾਲਾ ਔਰਤ ਨੇ ਪਾਦਰੀ ਬਜਿੰਦਰ ਸਿੰਘ ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰਾਇਆ ਸੀ। ਦੋਸ਼ ਦੇ ਮੁਤਾਬਕ ਪਾਦਰੀ ਨੇ ਮੋਹਾਲੀ ਸਥਿਤ ਆਪਣੇ ਘਰ 'ਚ ਔਰਤ ਨਾਲ ਜਬਰ-ਜ਼ਿਨਾਹ ਕੀਤਾ ਅਤੇ ਇਸ ਹਰਕਤ ਨੂੰ ਰਿਕਰਾਡ ਕਰਕੇ ਉਸ ਨੂੰ ਬਲੈਕਮੇਲ ਕਰਨ ਦੀ ਧਮਕੀ ਦਿੱਤੀ।
(For more news apart from Pastor Bajinder will have to spend night in the central jail News in Punjabi, stay tuned to Rozana Spokesman)