
ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਬਦੌਲਤ ਕੈਪਟਨ ਸਰਕਾਰ ਬਣੀ : ਸਰਕਾਰੀਆ
ਅੰਮ੍ਰਿਤਸਰ, 27 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ): ਸੁਖਬਿੰਦਰ ਸਿੰਘ ਸਰਕਾਰੀਆ ਕੈਬਨਿਟ ਮੰਤਰੀ ਵਜੋ ਪਹਿਲੀ ਵਾਰੀ ਜਿਲਾ ਕਾਂਗਰਸ ਕਮੇਟੀ ਦਿਹਾਤੀ ਦਫਤਰ ਪੁੱਜਣ ਤੇ ਜਿਲਾ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਉਨਾ ਦਾ ਸਵਾਗਤ ਕਰਦਿਆ ਕਿਹਾ ਕਿ ਮੇਰੇ ਸਿਆਸੀ ਇਤਿਹਾਸਕ ਵਿੱਚ ਪਹਿਲੀ ਵਾਰੀ ਰਿਕਾਰਡ ਤੋੜ ਇਕੱਠ ਹੋਇਆ ਹੈ । ਇਸ ਮੌਕੇ ਸਰਕਾਰੀਆ ਨੇ ਕਾਂਗਰਸੀ ਆਗੂਆ ਦੀ ਤੇ ਵਰਕਰਾ ਦੀ ਤਾਰੀਫ ਕਰਦਿਆ ਕਿਹਾ ਕਿ ਉਨਾ ਵੱਲੋ ਦਿਨ ਰਾਤ ਇਕ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਗਰਸੀ ਪਾਰਟੀ ਸਤਾ ਵਿੱਚ ਆਈ ਹੈ । ਸਰਕਾਰੀਆ ਨੇ ਭਗਵੰਤਪਾਲ ਸੱਚਰ ਦੀ ਤਾਰੀਫ ਕਰਦਿਆ ਕਿਹਾ ਕਿ ਉਹ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਬੁਲਾਰੇ ਅਤੇ ਜਿਲੇ ਦੇ ਸੂਝਵਾਨ ਆਗੂ ਹਨ ।
Sakaria Honoured
ਉਨਾ ਕਾਗਰਸੀਆ ਨੂੰ ਅਪੀਲ ਕੀਤੀ ਕਿ ਉਹ ਆ ਰਹੀਆ ਲੋਕ ਸਭਾ ਚੋਣਾ ਅਤੇ ਸ਼ਾਹਕੋਟ ਦੀ ਜਿਮਣੀ ਚੋਣ ਲਈ ਕਮਰ ਕੱਸੇ ਹੁਣ ਤੋ ਹੀ ਕਰ ਲਣ ਤਾਂ ਜੋ ਵਿਰੋਧੀ ਧਿਰ ਨੂੰ ਕਰਾਰੀ ਹਾਰ ਦਿਤੀ ਜਾ ਸਕੇ । ਇਸ ਮੌਕੇ ਗੁਰਮੀਤ ਸਿੰਘ ਭੀਲੋਵਾਲ ਐਕਸ ਚੇਅਰਮੈਨ, ਬਲਦੇਵ ਸਿੰਘ ਬੱਗਾ ਐਕਸ ਚੇਅਰਮੈਨ ਬਲਾਕ ਸੰਮਤੀ , ਰਮੇਸ਼ ਕੁਮਾਰ ਗੁਪਾਲਪੁਰਾ ਸ਼ ਸੁਖਪਾਲ ਸਿੰਘ ਹਦਾਇਤਪੁਰਾ , ਬਲਦੇਵ ਸਿੰਘ ਸਾਬਕਾ ਸਰਪੰਚ , ਰਵਿੰਦਰਪਾਲ ਸਿੰਘ ਗਿੱਲ , ਸੋਨੀ ਕੱਥੂਨੰਗਲ, ਸੁਖ ਕੰਦੋਵਾਲੀ , ਸੁਖਵੰਤ ਸਿੰਘ ਅਮਨ ਝੰਡੇਰ , ਅਮਰਜੀਤ ਸਿੰਘ ਨੇਪਾਲ , ਬਚਨਦਾਸ ਪਾਖਰਪੁਰਾ ਜਸਬੀਰ ਸਿੰਘ ਜੈਤੀਪੁਰ , ਨਿਸ਼ਾਨ ਸਿੰੰਘ ਭੰਗਾਲੀ , ਬਲਜੀਤ ਸਿੰਘ ਭੋਏ, ਪਵਿਤਰ ਸਿੰਘ ਤਾਹਰਪੁਰ , ਕਸ਼ਮੀਰ ਸਿੰਘ ਝੰਡੇਰ , ਅਗਰੇਜ ਸਿੰਘ ਟਾਹਲੀ ਸਾਹਿਬ , , ਸਤਨਾਮ ਸਿੰਘ ਕਾਜੀਕੋਟ , ਗੁਰਬੀਰ ਸਿੰਘ , ਰਾਜਦੀਪ ਸਿੰਘ , ਅਜੀਤ ਪਾਲ ਸਿੰਘ ਸਮਰਾ , ਸਰਬਜੀਤ ਸਿੰਘ ਗਾਲੋਵਾਲੀ , ਪ੍ਰਭਮਾਂਗਾ ਸਰਾਏ , ਗੁਰਦੇਵ ਸਿੰਘ ਮਹਿਮੂਦ ਪੁਰਾ , ਗੋਪੀ ਬੋਪਾਰਾਏ , ਸ਼ਵਿੰਦਰ ਸਿੰਘ ਸ਼ਿੰਦੂ , ਵਿੱਕੀ ਬਾਸਰਕੇ , ਗੁਰਜੀਤ ਸਿੰਘ ਕਾਗਰਸੀ ਆਗੂਆ ਤੇ ਵਰਕਰਾ ਪੰਜਾਬ ਦੇ ਮਾਲ ਤੇ ਸੰਚਾਈ ਵਿਭਾਗ ਤੇ ਭਰੋਸਾ ਦਵਾਇਆ ਕਿ ਪਾਰਟੀ ਜੋ ਵੀ ਜੁਮੇਵਾਰੀ ਸੋਪੇਗੀ ਉਹ ਤੰਨ ਦੇਹੀ ਨਾਲ ਨਿਭਾਉਣ ਲਈ ਵਚਨਬੱਧ ਹੋਣਗੇ।