
ਦਰਬਾਰ ਸਾਹਿਬ ਦੇ ਬਾਹਰ ਹੈਰੀਟੇਜ ਸਟ੍ਰੀਟ ‘ਚ ਲੱਗੀਆਂ 10 ਮਸ਼ੀਨਾਂ
ਅਮ੍ਰਿੰਤਸਰ- ਸ੍ਰੀ ਹਰਿਮੰਦਰ ਸਾਹਿਬ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਮਿਊਂਸਪਲ ਕਾਰਪੋਰੇਸ਼ਨ ਨੇ ਦਰਬਾਰ ਸਾਹਿਬ ਦੇ ਬਾਹਰ ਹੈਰੀਟੇਜ ਸਟ੍ਰੀਟ ‘ਚ 10 ਪਲਾਸਟਿਕ ਦੀਆਂ ਬੇਕਾਰ ਬੋਤਲਾਂ ਭੰਨਣ ਤੇ ਮੁੜ ਨਵਿਆਉਣਯੋਗ ਬਣਾਉਣ ਵਾਲੀਆਂ ਮਸ਼ੀਨਾਂ ਲਗਾਈਆਂ ਹਨ। ਪਲਾਸਟਿਕ ਦੀਆਂ ਬੋਤਲਾਂ ਨੂੰ ਸੁੱਟਣ ਦੀ ਬਜਾਏ ਇਨ੍ਹਾਂ ਮਸ਼ੀਨਾਂ ‘ਚ ਪਾਇਆ ਜਾਏਗਾ। ਇਸ ਲਈ ਸ਼ਰਧਾਲੂਆਂ ਨੂੰ ਡਿਸਕਾਊਂਟ ਕੂਪਨ ਦਿੱਤੇ ਜਾ ਰਹੇ ਹਨ।
A laudable effort of municipal corporation outside of Darbar Sahib
ਜਿਨ੍ਹਾਂ ਨੂੰ ਭਰਾਵਾਂ ਦੇ ਢਾਬੇ ਤੇ ਪੰਜਾਬੀ ਜੁੱਤੀ ਦੇ ਸਟੋਰਾਂ ਤੋਂ ਇਲਾਵਾ ਹੋਰ ਸ਼ਾਪਿੰਗ ਸਟੋਰਾਂ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਸਥਾਨਕ ਲੋਕ ਤੇ ਸੈਲਾਨੀ ਇਨ੍ਹਾਂ ਮਸ਼ੀਨਾਂ ਦਾ ਖ਼ੂਬ ਇਸਤੇਮਾਲ ਕਰ ਰਹੇ ਹਨ। ਸਵੱਛ ਆਈਕੌਨਿਕ ਪਲੇਸਿਸ ਪ੍ਰੋਜੈਕਟ ਦੇ ਤਹਿਤ 10 ਮਸ਼ੀਨਾਂ ਲਾਉਣ 'ਤੇ ਕਾਰਪੋਰੇਸ਼ਨ ਨੇ ਪੰਜ ਲੱਖ ਰੁਪਏ ਖ਼ਰਚ ਕੀਤੇ ਹਨ। ਇਸ ਯੋਜਨਾ ਲਈ ਕਾਰਪੋਰੇਸ਼ਨ ਨੇ 'ਥ੍ਰੋ ਟਰੈਸ਼, ਸੇਵ ਕੈਸ਼' ਦਾ ਸਲੋਗਨ ਵੀ ਰੱਖਿਆ ਹੈ, ਯਾਨੀ ਕੂੜਾ ਸੁੱਟੋ ਤੇ ਪੈਸੇ ਬਚਾਓ।
ਹਰ ਮਸ਼ੀਨ ਦਿਨ ਭਰ ‘ਚ 200 ਬੋਤਲਾਂ ਨੂੰ ਕਰਸ਼ ਕਰ ਸਕਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਮਸ਼ੀਨਾਂ ਪੂਰੇ ਸ਼ਹਿਰ ਵਿਚ ਲਗਾਈਆਂ ਜਾਣੀਆਂ ਚਾਹੀਦੀਆਂ ਹਨ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਸਮੇਂ ਵਿਚ ਸ਼ਹਿਰ 'ਚ ਹੋਰ ਮਸ਼ੀਨਾਂ ਲਗਾਈਆਂ ਜਾਣਗੀਆਂ। ਦੇਖੋਵੀਡੀਓ...........