ਜਲੰਧਰ ਦੇ ਵਿਧਾਇਕ ਰਜਿੰਦਰ ਬੇਰੀ ਅਤੇ ਹੋਰ 185 ਵਿਅਕਤੀਆਂ ਦੀ ਰੀਪੋਰਟ ਆਈ ਨੈਗੇਟਿਵ
Published : Apr 28, 2020, 10:55 am IST
Updated : Apr 28, 2020, 10:55 am IST
SHARE ARTICLE
File Photo
File Photo

ਜਲੰਧਰ ਸੈਂਟਰਲ ਦੇ  ਵਿਧਾਇਕ ਰਜਿੰਦਰ ਬੇਰੀ, ਨਿਗਮ ਦੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਅਤੇ ਜਲੰਧਰ ਦੇ ਪੰਜ ਪੱਤਰਕਾਰਾਂ ਸਮੇਤ 185 ਵਿਅਕਤੀਆਂ ਦੀ

ਜਲੰਧਰ, 27 ਅਪ੍ਰੈਲ (ਵਰਿੰਦਰ ਸ਼ਰਮਾ /ਲਖਵਿੰਦਰ ਸਿੰਘ ਲੱਕੀ): ਜਲੰਧਰ ਸੈਂਟਰਲ ਦੇ  ਵਿਧਾਇਕ ਰਜਿੰਦਰ ਬੇਰੀ, ਨਿਗਮ ਦੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਅਤੇ ਜਲੰਧਰ ਦੇ ਪੰਜ ਪੱਤਰਕਾਰਾਂ ਸਮੇਤ 185 ਵਿਅਕਤੀਆਂ ਦੀ ਕਰੋਨਾ ਦੀ ਰਿਪੋਰਟ ਆ ਗਈ ਹੈ, ਜੋ ਕਿ ਨੈਗੇਟਿਵ ਆਈ ਹੈ, ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ। ਮੇਅਰ ਜਗਦੀਸ਼ ਰਾਜਾ ਦੇ ਓ.ਐਸ.ਡੀ. ਹਰਪ੍ਰੀਤ ਸਿੰਘ ਵਾਲੀਆ ਦੀ ਰਿਪੋਰਟ ਕੋਰੋਨਾ ਪੋਸੀਟਵ ਆਈ ਸੀ। ਇਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੇ ਸੈਂਪਲ  ਲਏ ਸਨ

File photoFile photo

ਜਿਨ੍ਹਾਂ ਵਿਚ ਵਿਧਾਇਕ ਰਜਿੰਦਰ ਬੇਰੀ ਨਗਰ  ਨਿਗਮ ਦੇ ਸੰਯੁਕਤ ਕਮਿਸ਼ਨਰ ਹਰਚਰਨ ਸਿੰਘ, ਨਿਗਮ ਦੇ ਸਿਹਤ ਅਧਿਕਾਰੀ ਸ੍ਰੀ ਕ੍ਰਿਸ਼ਨ, ਸੁਪਰਡੈਂਟ ਇੰਜੀਨੀਅਰ ਰਜਨੀਸ਼ ਡੋਗਰਾ, ਸਤਿੰਦਰ ਮਹਾਜਨ ਅਤੇ ਹੋਰ ਸ਼ਾਮਲ ਹਨ। ਨਗਰ ਨਿਗਮ ਦੀ ਬੀਟ ਨੂੰ ਵੇਖ ਰਹੇ ਪੱਤਰਕਾਰਾਂ ਨੇ ਵੀ ਅਪਣਾ ਸੈਂਪਲ  ਦਿਤਾ ਸੀ।  ਸੀਨੀਅਰ ਪੱਤਰਕਾਰ ਅਸ਼ਵਨੀ ਖੁਰਾਣਾ, ਪੰਕਜ ਰਾਏ, ਰੋਹਿਤ ਸਿੱਧੂ, ਜਗਜੀਤ ਸਿੰਘ ਅਤੇ ਸ਼ਿਵ ਸ਼ਰਮਾ ਦੀ ਰਿਪੋਰਟ ਵੀ ਇਸ ਵਿਚ ਨੈਗੇਟਿਵ  ਆਈ ਹੈ। ਇਸ ਦੇ ਨਾਲ ਹੀ ਮੇਅਰ ਦੇ ਓ.ਐਸ.ਡੀ. ਹਰਪ੍ਰੀਤ ਸਿੰਘ ਵਾਲੀਆ ਦੇ ਪਰਵਾਰ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ ਜਿਸ ਦੇ ਚਲਦੇ ਜਲੰਧਰ ਵਾਸੀਆਂ ਤੇ ਖ਼ਾਸ ਕਰ ਕੇ ਸੈਂਟਰਲ ਹਲਕੇ ਦੇ ਲੋਕਾਂ ਨੇ ਕੁੱਝ ਸੁੱਖ ਦਾ ਸਾਹ ਲਿਆ ਹੈ।
 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement