
ਭਾਵੇਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਕਰੋਪੀ ਦੇ ਸੰਕਟ ਕਾਰਨ ਲੋਕਾਂ ਨੂੰ ਅਪਣੇ ਰੁਜ਼ਗਾਰ ਦਾ ਫਿਕਰ ਪੈਦਾ ਹੋਣਾ ਸੁਭਾਵਕ ਹੈ ਪਰ ਕੈਂਸਰ ਪੀੜਤ ਮਰੀਜ਼ਾਂ ਅਤੇ
ਕੋਟਕਪੂਰਾ, 27 ਅਪ੍ਰੈਲ (ਗੁਰਮੀਤ ਸਿੰਘ ਮੀਤਾ): ਭਾਵੇਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਕਰੋਪੀ ਦੇ ਸੰਕਟ ਕਾਰਨ ਲੋਕਾਂ ਨੂੰ ਅਪਣੇ ਰੁਜ਼ਗਾਰ ਦਾ ਫਿਕਰ ਪੈਦਾ ਹੋਣਾ ਸੁਭਾਵਕ ਹੈ ਪਰ ਕੈਂਸਰ ਪੀੜਤ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਦੋਹਰੀ ਮਾਰ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਥਾਨਕ ਜਲਾਲੇਆਣਾ ਰੋਡ 'ਤੇ ਸਥਿਤ ਬਸਤੀ ਦੀ ਵਸਨੀਕ 64 ਸਾਲਾ ਪਾਰੋ ਦੇਵੀ ਪਤਨੀ ਮੂਲ ਚੰਦ ਦੀ ਕੈਂਸਰ ਦੀ ਨਾਮੁਰਾਦ ਬੀਮਾਰੀ ਨਾਲ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ।
File photo
ਉਕਤ ਮਾਮਲੇ ਦਾ ਦੁਖਦ ਪਹਿਲੂ ਇਹ ਵੀ ਹੈ ਕਿ ਮਹਿਜ 4 ਕੁ ਸਾਲ ਪਹਿਲਾਂ ਇਸ ਔਰਤ ਦੇ ਨੌਜਵਾਨ ਪੁੱਤਰ ਦੀ ਵੀ ਕੈਂਸਰ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਔਰਤ ਪਾਰੋ ਦੇਵੀ ਦੇ ਭਾਣਜੇ ਰਾਮ ਕ੍ਰਿਸ਼ਨ ਕਟਾਰੀਆ ਨੇ ਦਸਿਆ ਕਿ ਕਰੀਬ ਇਕ ਸਾਲ ਪਹਿਲਾਂ ਇਸ ਬੀਮਾਰੀ ਦਾ ਪਤਾ ਲੱਗਣ 'ਤੇ ਬਠਿੰਡਾ ਦੇ ਇਕ ਨਿਜੀ ਹਸਪਤਾਲ ਤੋਂ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਸੀ ਪਰ ਬੀਤੀ ਰਾਤ ਉਨ੍ਹਾਂ ਦੀ ਮੌਤ ਹੋ ਗਈ। ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਕੁਝ ਚੋਣਵੇਂ ਪਰਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ 'ਚ ਪਾਰੋ ਦੇਵੀ ਦਾ ਅੰਤਮ ਸਸਕਾਰ ਕਰ ਦਿਤਾ ਗਿਆ।