ਪੰਥਕ ਦਲਾਂ ਤੇ ਸਿਆਸੀ ਆਗੂਆਂ ਦੀ ਮੀਟਿੰਗ ’ਚ ਹਾਈ ਕੋਰਟ ਦੇ ਫ਼ੈਸਲੇ ਵਿਰੁਧ ਖੁਲ੍ਹੀ ਬਗ਼ਾਵਤ
Published : Apr 28, 2021, 7:34 am IST
Updated : Apr 28, 2021, 7:53 am IST
SHARE ARTICLE
Meeting of Panthic parties and political leaders
Meeting of Panthic parties and political leaders

30 ਅਪ੍ਰੈਲ ਨੂੰ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਫ਼ੈਸਲੇ ਦੀਆਂ ਕਾਪੀਆਂ ਸਾੜਨ ਦਾ ਸੱਦਾ

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਥਕ ਦਲਾਂ ਤੇ ਸਿਆਸੀ ਪਾਰਟੀਆਂ ਦੇ ਕੁੱਝ ਆਗੂਆਂ ਦੀ ਅੰਬ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਕੀਤੇ ਫ਼ੈਸਲੇ ਨੂੰ ਪੂਰੀ ਤਰ੍ਹਾਂ ਨਾਮੰਜ਼ੂਰ ਕਰਦਿਆਂ ਇਸ ਫ਼ੈਸਲੇ ਦਾ ਖੁਲ੍ਹ ਕੇ ਵਿਰੋਧ ਕੀਤਾ ਗਿਆ ਹੈ।

Akal Takht SahibAkal Takht Sahib

30 ਅਪ੍ਰੈਲ ਨੂੰ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਇਸ ਫ਼ੈਸਲੇ ਦੀਆਂ ਕਾਪੀਆਂ ਸਾੜਨ ਦਾ ਸੱਦਾ ਦਿਤਾ ਗਿਆ ਹੈ। ਮੀਟਿੰਗ ਤੋਂ ਬਾਅਦ ਭਾਈ ਰਣਜੀਤ ਸਿੰਘ ਨੇ ਐਲਾਨ ਕੀਤਾ ਕਿ ਉਹ ਇਸ ਦਿਨ ਕੋਟਕਪੂਰਾ ਜਾ ਕੇ ਖ਼ੁਦ ਫ਼ੈਸਲੇ ਦੀਆਂ ਕਾਪੀਆਂ ਸਾੜਨਗੇ। ਉਨ੍ਹਾਂ ਕਿਹਾ ਕਿ ਉਹ ਗ੍ਰਿਫ਼ਤਾਰੀ ਤੋਂ ਵੀ ਨਹੀਂ ਡਰਦੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਫਾਂਸੀ ਤੇ ਲਟਕਣ ਲਈ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਹੁਣ ਅਦਾਲਤ ਤੋਂ ਬਹੁਤੀ ਨਿਆਂ ਦੀ ਉਮੀਦ ਨਹੀਂ ਤੇ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਲੋਕਾਂ ਦੀ ਕਚਹਿਰੀ ਵਿਚ ਨੰਗਾ ਕੀਤਾ ਜਾਵੇਗਾ। ਲੋਕ ਖ਼ੁਦ ਹੀ ਦੋਸ਼ੀਆਂ ਦਾ ਫ਼ੈਸਲਾ ਕਰਨਗੇ। ਉਨ੍ਹਾਂ ਫ਼ੈਸਲੇ ’ਤੇ ਤਿੱਖੀ ਪ੍ਰਤੀਕਿਰਿਆ ਵਿਅਕਤ ਕਰਦਿਆਂ ਕਿਹਾ ਕਿ ਸਬੰਧਤ ਜੱਜ ਦੇ ਬਾਦਲਾਂ ਨਾਲ ਸਬੰਧ ਹਨ ਅਤੇ ਉਹ ਚੌਟਾਲਿਆਂ ਦਾ ਨਜ਼ਦੀਕੀ ਹੈ।

Meeting of Panthic parties and political leadersMeeting of Panthic parties and political leaders

ਚੌਟਾਲਾ ਦੀ ਸਰਕਾਰ ਸਮੇਂ ਇਹੀ ਜੱਜ ਸਰਕਾਰ ਵਿਚ ਡਿਪਟੀ ਐਡਵੋਕੇਟ ਜਨਰਲ ਸੀ। ਉਸ ਨੇ ਅਪਣੇ ਆਕਾਵਾਂ ਨੂੰ ਖ਼ੁਸ਼ ਕਰਨ ਲਈ ਸਾਜ਼ਸ਼ ਤਹਿਤ ਫ਼ੈਸਲਾ ਸੁਣਾਇਆ ਹੈ ਜਿਸ ਨੂੰ ਸਿੱਖ ਕਦੇ ਪ੍ਰਵਾਨ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਸ ਜੱਜ ਨੇ ਪੱਖਪਾਤੀ ਫ਼ੈਸਲਾ ਕੀਤਾ ਹੈ ਅਤੇ ਅਜਿਹਾ  ਫ਼ੈਸਲਾ ਹਾਈ ਕੋਰਟ ਦੇ ਇਤਿਹਾਸ ਵਿਚ ਸੱਭ ਤੋਂ ਵੱਡੀ ਗਿਣਤੀ ਹੈ। ਪਟੀਸ਼ਨਰ ਨੂੰ ਨਿਆਂ ਦੀ ਗੱਲ ਹੋ ਸਕਦੀ ਸੀ ਪਰ ਜੱਜ ਨੇ ਬਾਦਲਾਂ ਨੂੰ ਖ਼ੁਦ ਹੀ ਕਲੀਨ ਚਿੱਟ ਦੇ ਦਿਤੀ। ਉਨ੍ਹਾਂ ਪੰਜਾਬ ਸਰਕਾਰ ਵਲੋਂ ਮੁੜ ਸਿੱਟ ਬਣਾਉਣ ਬਾਰੇ ਵੀ ਕਿਹਾ ਕਿ ਇਹ ਅਦਾਲਤ ਦੇ ਮੁਕਾਬਲੇ ਕੁੱਝ ਨਹੀਂ ਕਰ ਸਕਦੀ। 

Akali DalAkali Dal

ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਫ਼ੈਸਲੇ ਦੀਆਂ ਕਾਪੀਆਂ ਸਾੜਾਂਗੇ ਵੀ ਤੇ ਪਾੜਾਂਗੇ ਵੀ। ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉਪਰ ਕੋਈ ਵੀ ਨਹੀਂ ਹੈ। ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਸੋਚੀ ਸਮਝੀ ਸਾਜ਼ਸ਼ ਤਹਿਤ ਫ਼ੈਸਲਾ ਦਿਤਾ ਗਿਆ ਹੈ ਤੇ ਸੁਖਬੀਰ ਬਾਦਲ ਤੇ ਸੁਮੇਧ ਸੈਣੀ ਵਰਗੇ ਸ਼ਕਤੀਸ਼ਾਲੀ ਲੋਕਾਂ ਅੱਗੇ ਅਦਾਲਤ ਬੇਵਸ ਹੋ ਚੁੱਕੀ ਹੈ। ਪਤਾ ਨਹੀਂ ਅਦਾਲਤ ਅਜਿਹੇ ਫ਼ੈਸਲੇ ਦੇ ਕੇ ਸਿੱਖ ਨੌਜਵਾਨਾਂ ਨੂੰ ਕਿਹੜੇ ਪਾਸੇ ਤੋਰਨਾ ਚਾਹੁੰਦੀ ਹੈ?

sukhpal singhSukhpal singh

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਹਾਈ ਕੋਰਟ ਦਾ ਫ਼ੈਸਲਾ ਕੁਦਰਤ ਦੇ ਨਿਆਂ ਦੇ ਬਿਲਕੁਲ ਉਲਟ ਹੈ। ਪਟੀਸ਼ਨਰ ਨੇ ਜੋ ਰਾਹਤ ਮੰਗੀ ਸੀ, ਉਸ ਦੀ ਥਾਂ ਮੁੱਖ ਦੋਸ਼ੀਆਂ ਨੂੰ ਹੀ ਬਿਨਾਂ ਮੰਗੇ ਕਲੀਨ ਚਿੱਟ ਦਿਤੀ ਗਈ। ਰਾਜਨੀਤਕ ਦਬਾ ਵਿਚ ਕੀਤਾ ਫ਼ੈਸਲਾ ਹੈ। ਟਰਾਇਲ ਕੋਰਟ ਦਾ ਕੰਮ ਖ਼ੁਦ ਹੀ ਹਾਈ ਕੋਰਟ ਨੇ ਕਰ ਦਿਤਾ ਜਦ ਕਿ ਚਲਾਨ ਪੇਸ਼ ਹੋਣ ਬਾਅਦ ਅਜਿਹਾ ਦਖ਼ਲ ਹੀ ਗ਼ਲਤ ਹੈ। 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਦੀ ਚੁੱਪੀ ਉਤੇ ਉਠੇ ਸਵਾਲ

ਇਸੇ ਦੌਰਾਨ ਹੀ ਗੋਲੀ ਕਾਂਡ ਦੇ ਪੀੜਤ ਪਰਵਾਰਾਂ ਤੇ ਪੰਥਕ ਆਗੂਆਂ ਨੇ ਹਾਈ ਕੋਰਟ ਦੇ ਫ਼ੈਸਲੇ ਉਪਰ ਮੌਜੂਦਾ ਗਿਆਨੀ ਹਰਪ੍ਰੀਤ ਸਿੰਘ ਦੀ ਭੂਮਿਕਾ ਉਪਰ ਵੀ ਸਵਾਲ ਚੁਕੇ ਹਨ। ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨੇ ਕਿਹਾ ਕਿ ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਮਿਲੇ ਵੀ ਸਨ ਪਰ ਉਹ ਅੱਜ ਤਕ ਚੁੱਪ ਹਨ। ਭਾਈ ਰਣਜੀਤ ਸਿੰਘ ਨੇ ਤਾਂ ਮੌਜੂਦਾ ਜਥੇਦਾਰ ਨੂੰ ਬਾਦਲਾਂ ਦਾ ਪਿਆਦਾ ਤਕ ਕਹਿ ਦਿਤਾ। ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਕਿ ਇਸ ‘ਜਥੇਦਾਰ’ ਖ਼ੁਦ ਹੀ ਅਹੁਦਾ ਛੱਡ ਕੇ ਪਾਸੇ ਹੋ ਜਾਣਾ ਚਾਹੀਦਾ ਹੈ ਨਹੀਂ ਤਾਂ ਸਿੱਖਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement