
ਦੀਪ ਸਿੱਧੂ, ਬਾਬਾ ਇਕਬਾਲ ਸਿੰਘ ਤੇ ਜਸਪ੍ਰੀਤ ਸਿੰਘ ਸੰਨੀ ਤਿਹਾੜ ਜੇਲ ਵਿਚੋਂ ਰਿਹਾਅ
ਨਵੀਂ ਦਿੱਲੀ, 27 ਅਪ੍ਰੈਲ (ਸੁਖਰਾਜ ਸਿੰਘ): ਦਿੱਲੀ ਵਿੱਚ 26 ਜਨਵਰੀ ਗਣਤੰਤਰ ਦਿਵਸ ਮੌਕੇ ਕਿਸਾਨ ਪਰੇਡ ਦੌਰਾਨ ਲਾਲ ਕਿਲ੍ਹਾ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਅਦਾਕਾਰ ਦੀਪ ਸਿੱਧੂ, ਬਾਬਾ ਇਕਬਾਲ ਸਿੰਘ ਤੇ ਨੌਜਵਾਨ ਜਸਪ੍ਰੀਤ ਸਿੰਘ ਸੰਨੀ ਨੁੂੰ ਬੀਤੀ ਦੇਰ ਰਾਤ ਤਿਹਾੜ ਜੇਲ ਵਿਚੋਂ ਰਿਹਾਅ ਕਰ ਦਿਤਾ ਗਿਆ। ਪੁਲਿਸ ਨੇ 26 ਜਨਵਰੀ ਤੇ ਇਸ ਮਗਰੋਂ ਨਾਜਾਇਜ਼ ਕੇਸ ਪਾ ਕੇ ਨੌਜਵਾਨ ਤੇ ਕਿਸਾਨ ਗ੍ਰਿਫ਼ਤਾਰ ਕੀਤੇ ਜਿਨ੍ਹਾਂ ’ਤੇ 307 ਵਰਗੀਆਂ ਸੰਗੀਨ ਧਾਰਾਵਾਂ ਲਾਈਆਂ ਗਈਆਂ ਜਦਕਿ ਅਦਾਲਤਾਂ ਨੇ ਮੰਨ ਲਿਆ ਇਹ ਸਾਰੇ ਨਿਰਦੋਸ਼ ਸਨ। ਅਦਾਲਤਾਂ ਨੇ ਹੁਣ ਤਕ ਤਕਰੀਬਨ 160 ਨੌਜਵਾਨਾਂ ਤੇ ਕਿਸਾਨਾਂ ਨੂੰ ਜ਼ਮਾਨਤਾਂ ਦਿਤੀਆਂ ਹਨ ਜਦਕਿ 100 ਤੋਂ ਵਧੇਰੇ ਨੂੰ ਪੇਸ਼ਗੀ ਜ਼ਮਾਨਤਾਂ ਮਿਲ ਗਈਆਂ ਹਨ।