ਗੁਰਲਾਲ ਬਰਾੜ ਕਤਲ ਕੇਸ, ਮੁੱਖ ਸ਼ੂਟਰ ਸਾਥੀ ਸਮੇਤ ਮੋਗਾ ਪੁਲਿਸ ਦੇ ਹੱਥੇ ਚੜ੍ਹਿਆ
Published : Apr 28, 2021, 12:37 pm IST
Updated : Apr 28, 2021, 12:37 pm IST
SHARE ARTICLE
Gurlal Brar
Gurlal Brar

ਮੁਲਜ਼ਮਾਂ ਕੋੋਲੋਂ ਵੱਡੀ ਮਾਤਰਾ ਵਿਚ ਅਸਲਾ ਅਤੇ ਨਸ਼ੀਲਾ ਪਾਊਡਰ ਕੀਤਾ ਬਰਾਮਦ

ਮੋਗਾ (ਗੁਰਜੰਟ ਸਿੰਘ): ਮੋਗਾ ਪੁਲਿਸ ਨੇ ਮੰਗਲਵਾਰ ਨੂੰ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਵਿਚ ਬੰਬੀਹਾ ਗਰੁੱਪ ਦੇ ਮੁੱਖ ਨਿਸ਼ਾਨਚੀ (ਸ਼ੂਟਰ) ਨੂੰ ਉਸ ਦੇ ਇਕ ਸਾਥੀ ਸਮੇਤ ਗ੍ਰਿਫਤਾਰ ਕੀਤਾ ਹੈ ਜਿਸ ਨੇ ਪਿਛਲੇ ਸਾਲ ਚੰਡੀਗੜ੍ਹ ਵਿਚ ਨਾਈਟ ਕਲੱਬ ਦੇ ਬਾਹਰ ਲਾਰੈਂਸ ਬਿਸ਼ਨੋਈ ਦੇ ਸਹਿਯੋਗੀ ਅਤੇ ਸੋਪੂ ਦੇ ਸੂਬਾ ਪ੍ਰਧਾਨ ਗੁਰਲਾਲ ਬਰਾੜ ਦੇ ਗੋਲੀਆਂ ਮਾਰੀਆਂ ਸਨ। ਗਿੱਲ ਨੇ ਦਸਿਆ ਕਿ ਫੜੇ ਗਏ ਦੋਸ਼ੀ ਦੀ ਪਹਿਚਾਣ ਬੇਅੰਤ ਸਿੰਘ ਵਜੋਂ ਹੋਈ ਹੈ, ਜੋ ਕਿ ਬਾਘਾਪੁਰਾਣਾ ਸਬ-ਡਵੀਜ਼ਨ ਦੇ ਪਿੰਡ ਮਾੜੀ ਮੁਸਤਫ਼ਾ ਦਾ ਵਸਨੀਕ ਹੈ ਅਤੇ ਫਿਰੌਤੀ, ਡਕੈਤੀ ਸਮੇਤ ਗੁੰਡਾਗਰਦੀ ਦੇ ਕਈ ਹੋਰ ਮਾਮਲਿਆਂ ਵਿਚ ਪੰਜਾਬ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੂੰ ਲੋੜੀਂਦਾ ਹੈ। 

Gurlal BrarGurlal Brar

ਬੇਅੰਤ ਦੇ ਸਾਥੀ ਦੀ ਪਛਾਣ ਸੁਨੀਲ ਕੁਮਾਰ ਉਰਫ਼ ਬਾਬਾ ਮੋਗਾ ਵਜੋਂ ਕੀਤੀ ਗਈ ਜਿਸ ’ਤੇ ਵੀ 12 ਤੋਂ ਵੱਧ ਗੁੰਡਾਗਰਦੀ ਦੇ ਕੇਸ ਵੀ ਚੱਲ ਰਹੇ ਹਨ। ਉਨ੍ਹਾਂ ਦਸਿਆ ਕਿ ਸੀਆਈਏ ਬ੍ਰਾਂਚ ਨੇ ਇਕ ਵਿਸ਼ੇਸ਼ ਅਪ੍ਰੇਸ਼ਨ ਵਿਚ ਦੋਵਾਂ ਮੁਲਜ਼ਮਾਂ ਨੂੰ ਦੋ 30 ਬੋਰ ਅਤੇ ਤਿੰਨ 32 ਬੋਰ ਸਮੇਤ ਪੰਜ ਪਿਸਤੌਲ ਬਰਾਮਦ ਕਰ ਕੇ, ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਵੱਡੀ ਮਾਤਰਾ ਵਿਚ ਅਸਲਾ ਅਤੇ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰਲਾਲ ਬਰਾੜ ਕਤਲ ਦੇ ਬਦਲੇ ਵਿਚ, ਬਿਸ਼ਨੋਈ ਗਰੁੱਪ ਨੇ ਮੁਕਤਸਰ ਨੇੜੇ ਰਾਣਾ ਨਾਮੀ ਵਿਅਕਤੀ ਅਤੇ ਫਿਰ ਗੁਰਲਾਲ ਭਲਵਾਨ ਨੂੰ ਫ਼ਰੀਦਕੋਟ ਵਿਖੇ ਮਾਰਿਆ ਸੀ। 

Gurlal BrarGurlal Brar

ਪੁਛਗਿਛ ਦੌਰਾਨ ਦੋਸ਼ੀ ਬੇਅੰਤ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਜੈਤੋ ਦੇ ਵਸਨੀਕ ਅਪਣੇ ਸਾਥੀਆਂ ਨੀਰਜ ਚੱਸਕਾ ਅਤੇ ਮਨਦੀਪ ਮੈਂਡੀ ਨਾਲ ਮਿਲ ਕੇ ਬਿਸ਼ਨੋਈ ਗੈਂਗ ਦੇ ਮੈਂਬਰਾਂ ਦੁਆਰਾ 2017 ਵਿਚ ਕੋਟਕਪੂਰਾ ਵਿਚ ਇਕ ਮੇਲੇ ਵਿਚ ਮਾਰੇ ਗਏ ਲਵੀ ਦਿਓੜਾ (ਬੰਬੀਹਾ ਸਮੂਹ ਦਾ ਸਾਥੀ) ਦੇ ਕਤਲ ਦਾ ਬਦਲਾ ਲੈਣ ਲਈ ਫ਼ਰੀਦਕੋਟ ਦੇ ਗੁਰਲਾਲ ਬਰਾੜ ਦੀ ਹਤਿਆ ਕੀਤੀ ਸੀ।

Gurlal Brar 's murder CaseGurlal Brar's murder cas

ਗਿੱਲ ਨੇ ਕਿਹਾ ਕਿ ਬੇਅੰਤ ਨੇ ਇਹ ਖੁਲਾਸਾ ਕੀਤਾ ਕਿ ਇਕ ਵਿਅਕਤੀ ਪੈਂਟਾ, ਜੋ ਉਸ ਦੇ ਜੱਦੀ ਪਿੰਡ ਦਾ ਮੌਜੂਦਾ ਸਰਪੰਚ ਹੈ, ਜਿਸ ਨਾਲ ਉਸ ਦੀ ਪੁਰਾਣੀ ਰੰਜਿਸ਼ ਸੀ, ਉਸ ਦਾ ਅਗਲਾ ਨਿਸ਼ਾਨਾ ਸੀ।  ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਇਸ ਮਾਮਲੇ ਸਬੰਧੀ ਸਿਟੀ ਸਾਊਥ ਥਾਣਾ ਮੋਗਾ ਵਿਖੇ ਆਰਮਜ਼ ਐਕਟ ਦੀ ਧਾਰਾ 25 ਅਤੇ ਐਨਡੀਪੀਐਸ ਐਕਟ ਦੀ 22 ਅਧੀਨ ਕੇਸ ਦਰਜ ਕੀਤਾ ਗਿਆ ਹੈ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement