ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ  ਪਾਈ ਝਾੜ 
Published : Apr 28, 2021, 12:52 am IST
Updated : Apr 28, 2021, 12:52 am IST
SHARE ARTICLE
image
image

ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ  ਪਾਈ ਝਾੜ 


ਤੁਹਾਡੇ ਕੋਲ ਆਕਸੀਜਨ ਨਹੀਂ ਅਤੇ ਸਾਡੇ ਲਈ ਫਾਈਵ ਸਟਾਰ ਹੋਟਲ 'ਚ ਬੈੱਡਾਂ ਦਾ ਇੰਤਜ਼ਾਮ ਕਰ ਰਹੇ ਹੋ?

ਲੁਧਿਆਣਾ, 27 ਅਪ੍ਰੈਲ (ਪ੍ਰਮੋਦ ਕੌਸ਼ਲ) : ਦਿੱਲੀ ਸਰਕਾਰ ਵਲੋਂ ਰਾਜਧਾਨੀ ਦੇ ਵੱਡੇ ਹੋਟਲਾਂ ਵਿਚ ਦਿੱਲੀ ਹਾਈ ਕੋਰਟ ਦੇ ਜੱਜਾਂ ਅਤੇ ਹੋਰ ਅਮਲੇ ਤੇ ਉਨ੍ਹਾਂ ਦੇ ਪ੍ਰਵਾਰਾਂ ਲਈ ਸੌ ਕਮਰਿਆਂ ਦਾ ਕੋਵਿਡ ਕੇਅਰ ਸੈਂਟਰ ਬਣਾਉਣ ਦੇ ਮਾਮਲੇ 'ਚ ਹੁਣ ਕੋਰਟ ਨੇ ਸਖ਼ਤੀ ਦਿਖਾਈ ਹੈ | ਕੋਰਟ ਨੇ ਮਾਮਲੇ ਦਾ ਅਪਣੇ ਆਪ ਨੋਟਿਸ ਲੈਂਦਿਆਂ ਸੁਣਵਾਈ ਸ਼ੁਰੂ ਕੀਤੀ ਤੇ ਦਿੱਲੀ ਸਰਕਾਰ ਦੇ ਵਕੀਲ ਨੂੰ  ਕਿਹਾ ਕਿ ਇਸ ਤਰ੍ਹਾਂ ਦੀ ਖ਼ਬਰ ਹੈ ਕਿ ਹਾਈ ਕੋਰਟ ਦੀ ਬੇਨਤੀ ਤੇ ਅਜਿਹਾ ਕੁੱਝ ਕੀਤਾ ਗਿਆ ਹੈ | ਕੋਰਟ ਨੇ ਇਸ ਤੇ ਸਖ਼ਤ ਹੁੰਦਿਆਂ ਕਿਹਾ ਕਿ ਉਨ੍ਹਾਂ ਨੇ ਅਜਿਹਾ ਨਾ ਕੋਈ ਹੁਕਮ ਦਿਤਾ ਅਤੇ ਨਾ ਹੀ ਕੋਈ ਬੇਨਤੀ ਕੀਤੀ | ਕੋਰਟ ਨੇ ਕਿਹਾ ਕਿ ਹੇਠਲੀ ਅਦਾਲਤਾਂ ਦੇ ਜੱਜਾਂ ਦੀ ਮੌਤ ਹੋਣ ਤੋਂ ਬਾਅਦ ਇਕ ਮੀਟਿੰਗ ਕੀਤੀ ਗਈ ਸੀ ਅਤੇ ਉਹ ਸਿਰਫ ਇਹ ਚਾਹੁੰਦੇ ਸੀ ਕਿ ਜੇ ਲੋੜ ਪਵੇ ਤਾਂ ਉਨ੍ਹਾਂ ਨੂੰ  ਦਾਖ਼ਲਾ ਮਿਲ ਜਾਵੇ ਪਰ ਇਸ ਤਰ੍ਹਾਂ ਦੀ ਗੱਲ ਨੂੰ  ਹੁਕਮ 'ਚ ਬਦਲ ਦਿਤਾ ਗਿਆ ਇਹ ਮੰਦਭਾਗਾ ਹੈ |
ਕੋਰਟ ਨੇ ਦਿੱਲੀ ਸਰਕਾਰ ਨੂੰ  ਝਾੜ ਪਾਉਂਦਿਆਂ ਕਿਹਾ ਕਿ ਤੁਹਾਡੇ ਲੋਕ ਆਮ ਲੋਕਾਂ ਲਈ ਆਕਸੀਜਨ ਨਹੀਂ ਤੇ ਉਨ੍ਹਾਂ 
ਲਈ ਸੌ ਬੈੱਡ ਦੀ ਸਹੂਲਤ ਦਾ ਇੰਤਜ਼ਾਮ ਕਰ ਰਹੇ ਹੋ, ਇਹ ਮੰਦਭਾਗਾ ਹੈ | ਇਹੋ ਸਮਸਿਆ ਹੈ ਕਿ ਸਰਕਾਰ ਲੈਫ਼ਟ-ਰਾਈਟ ਅਤੇ ਸੈਂਟਰ ਹੁਕਮ ਪਾਸ ਕਰ ਰਹੇ ਹਨ | ਕੋਰਟ ਨੇ ਕਿਹਾ ਕਿ ਕੀ ਉਹ ਇਕ ਸੰਸਥਾਨ ਦੇ ਤੌਰ 'ਤੇ ਅਜਿਹਾ ਕਹਿ ਸਕਦੇ ਹਨ ਕਿ ਉਨ੍ਹਾਂ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣ? ਕੀ ਇਹ ਭੇਦਭਾਵ ਨਹੀਂ ਹੋਵੇਗਾ ਕਿ ਉਨ੍ਹਾਂ ਲਈ ਤਾਂ ਫ਼ਾਈਵ ਸਟਾਰ ਹੋਟਲ 'ਚ ਇੰਤਜ਼ਾਮ ਹੋਣ ਜਦਕਿ ਲੋਕਾਂ ਨੂੰ  ਇਲਾਜ ਵੀ ਨਹੀਂ ਮਿਲ ਰਿਹਾ | 
ਉਧਰ, ਹੀ ਕੋਰੋਨਾ ਮਰੀਜ਼ਾਂ ਦੇ ਇਲਾਜ ਦੇ ਮੁੱਦੇ 'ਤੇ ਦਿੱਲੀ ਹਾਈਕੋਰਟ ਨੇ ਦਿੱਲੀ ਸਰਕਾਰ ਨੂੰ  ਝਾੜ ਪਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਪੂਰੀ ਵਿਵਸਥਾ ਨਾਕਾਮ ਰਹੀ ਹੈ ਅਤੇ ਆਕਸੀਜਨ ਸਲੰਡਰਾਂ ਤੇ ਕੋਵਿਡ-19 ਮਰੀਜ਼ਾਂ ਦੇ ਇਲਾਜ ਦੇ ਲਈ ਪ੍ਰਮੁਖ ਦਵਾਈਆਂ ਦੀ ਕਾਲਾਬਾਜ਼ਾਰੀ ਹੋ ਰਹੀ ਹੈ | ਜਸਟਿਸ ਵਿਪਿਨ ਸੰਘੀ ਅਤੇ ਜਸਟਿਸ ਰੇਖਾ ਪੱਲੀ ਦੀ ਬੈਂਚ ਨੇ ਕਿਹਾ ਕਿ ਇਸ ਸਮਾਂ ਗਿਰਝ (ਗਿੱਧ) ਬਣਨ ਦਾ ਨਹੀਂ | ਬੈਂਚ ਨੇ ਆਕਸੀਜਨ ਰਿਫ਼ਿਲ ਕਰਨ ਵਾਲਿਆਂ ਨੂੰ  ਕਿਹਾ,''ਕੀ ਤੁਸੀਂ ਕਾਲਾਬਾਜ਼ਾਰੀ ਤੋਂ ਜਾਣੂ ਹੋ, ਕੀ ਇਹ ਕੋਈ ਵਧੀਆ ਮਨੁੱਖੀ ਕਾਰਾ ਹੈ?' ਬੈਂਣ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਇਸ ਗੜਬੜੀ ਨੂੰ  ਦੂਰ ਕਰਨ ਵਿੱਚ ਨਾਕਾਮ ਰਹੀ ਹੈ | ਹਾਈਕੋਰਟ ਨੇ ਕਿਹਾ ਕਿ ਤੁਹਾਡੇ ਕੋਲ ਅਧਿਕਾਰ ਹੈ, ਆਕਸੀਜਨ ਸਲੰਡਰ ਅਤੇ ਦਵਾਈਆਂ ਦੀ ਕਾਲਾਬਾਜ਼ਾਰੀ ਵਿਚ ਸ਼ਾਮਲ ਲੋਕਾਂ ਵਿਰੁਧ ਕਾਰਵਾਈ ਕਰੋ | ਲੋਕਾਂ ਨੂੰ  ਕਾਲਾਬਾਜ਼ਾਰੀ ਵਿਚ ਆਕਸੀਜਨ ਸਲੰਡਰ ਲੱਖਾਂ ਵਿਚ ਖ਼ਰੀਦਣੇ ਪੈ ਰਹੇ ਨੇ ਜਦਕਿ ਉਨ੍ਹਾਂ ਦੀ ਕੀਮਤ ਮਹਿਜ਼ ਕੁੱਝ ਹਜ਼ਾਰ ਹੈ |
 

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement