ਨਵਜੋਤ ਸਿੰਘ ਸਿੱਧੂ ਨੇ ਜਿਥੇ ਜਾਣਾ ਹੈ ਛੇਤੀ ਜਾਣ : ਕੈਪਟਨ ਅਮਰਿੰਦਰ ਸਿੰਘ
Published : Apr 28, 2021, 12:55 am IST
Updated : Apr 28, 2021, 12:55 am IST
SHARE ARTICLE
image
image

ਨਵਜੋਤ ਸਿੰਘ ਸਿੱਧੂ ਨੇ ਜਿਥੇ ਜਾਣਾ ਹੈ ਛੇਤੀ ਜਾਣ : ਕੈਪਟਨ ਅਮਰਿੰਦਰ ਸਿੰਘ


ਪਟਿਆਲਾ ਤੋਂ ਮੁਕਾਬਲੇ 'ਚ ਚੋਣ ਲੜਨ ਦੀ ਵੀ ਦਿਤੀ ਚੁਨੌਤੀ

ਚੰਡੀਗੜ੍ਹ, 27 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖ਼ਰ ਨਵਜੋਤ ਸਿੰਘ ਸਿੱਧੂ ਵਲੋਂ ਲਗਾਤਾਰ ਟਵੀਟ ਕਰ ਕੇ ਉਨ੍ਹਾਂ ਨੂੰ  ਨਿਸ਼ਾਨਾ ਬਣਾਏ ਜਾਣ ਬਾਰੇ ਅਪਣੀ ਚੁੱਪ ਤੋੜਦਿਆਂ ਤਿੱਖੇ ਸ਼ਬਦਾਂ ਵਿਚ ਪਲਟਵਾਰ ਕੀਤਾ ਹੈ | ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ  ਇਥੋਂ ਤਕ ਕਹਿ ਦਿਤਾ ਕਿ ਜਿਥੇ ਜਾਣਾ ਹੈ, ਛੇਤੀ ਜਾਉ | ਸਿੱਧੂ ਵਲੋਂ ਬੇਅਦਬੀ, ਗੋਲੀ ਕਾਂਡ ਤੇ ਨਸ਼ੇ ਆਦਿ ਦੇ ਮੁੱਦਿਆਂ ਨੂੰ  ਲੈ ਕੇ ਕੀਤੀਆਂ ਜਾ ਰਹੀਆਂ ਟਿਪਣੀਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ  ਨਿਸ਼ਾਨਾ ਬਣਾਉਣ ਦਾ ਮਤਲਬ ਹੈ ਕਿ ਉਹ ਕਿਸੇ ਹੋਰ ਪਾਰਟੀ ਵਿਚ ਜਾਣ ਦੀ ਤਿਆਰੀ ਕਰ ਰਹੇ ਹਨ | 

ਕੈਪਟਨ ਨੇ ਕਿਹਾ ਕਿ ਜੇ ਸਿੱਧੂ ਨੂੰ  ਮੇਰੇ ਨਾਲ ਲੜਨ ਦਾ ਹੀ ਸ਼ੌਂਕ ਹੈ ਤਾਂ ਪਟਿਆਲਾ ਤੋਂ ਮੇਰੇ ਵਿਰੁਧ ਚੋਣ ਲੜ ਕੇ ਦੇਖਣ | ਉਨ੍ਹਾਂ ਕਿਹਾ ਕਿ ਜੇ.ਜੇ.ਸਿੰਘ ਵਾਂਗ ਜ਼ਮਾਨਤ ਜ਼ਬਤ ਹੋ ਜਾਵੇਗੀ | ਕੈਪਟਨ ਨੇ ਕਿਹਾ ਕਿ ਸਿੱਧੂ ਨੂੰ  ਇਸ ਵੇਲੇ ਕੋਈ ਵੀ ਪਾਰਟੀ ਲੈਣ ਨੂੰ  ਤਿਆਰ ਨਹੀਂ ਕਿਉਂਕਿ ਭਾਜਪਾ ਨੂੰ  ਉਹ ਬਹੁਤ ਗਾਲਾਂ ਦੇ ਕੇ ਨਿਕਲਿਆ ਸੀ ਅਤੇ ਅਕਾਲੀ ਦਲ ਵੀ ਸਿੱਧੂ ਨੂੰ  ਲੈਣ ਲਈ ਤਿਆਰ ਨਹੀਂ | ਉਨ੍ਹਾਂ ਕਿਹਾ ਕਿ ਪਹਿਲਾਂ ਸਿੱਧੂ ਇਹ ਹੀ ਸਪੱਸ਼ਟ ਕਰੇ ਕਿ ਉਹ ਕਿਸ ਪਾਰਟੀ ਵਿਚ ਹੈ | ਜੇ ਕਾਂਗਰਸ ਵਿਚ ਹੈ ਤਾਂ ਬਹੁਤ ਅਨੁਸ਼ਾਸਨਹੀਣਤਾ ਹੈ | ਕੈਪਟਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਿੱਧੂ ਨੂੰ  ਪਾਰਟੀ ਪ੍ਰਧਾਨ ਜਾਂ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਨਹੀਂ ਦਿਤਾ ਜਾ ਸਕਦਾ | ਜਾਖੜ ਵਿਚ ਕੀ ਕਮੀ ਹੈ? ਸਿੱਧੂ ਨਾਲੋਂ ਕਈ ਮੰਤਰੀ ਕੈਬਨਿਟ ਵਿਚ ਸੀਨੀਅਰ ਹਨ | ਉਨ੍ਹਾਂ ਕਿਹਾ ਕਿ ਹਾਈਕਮਾਨ ਕੋਲ ਵੀ ਮੈਂ ਇਹੀ ਸਵਾਲ ਦੇਵਾਂਗਾ | 
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement