
ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ ਪਾਈ ਝਾੜ
ਲੁਧਿਆਣਾ(ਪ੍ਰਮੋਦ ਕੌਸ਼ਲ) : ਦਿੱਲੀ ਸਰਕਾਰ ਵਲੋਂ ਰਾਜਧਾਨੀ ਦੇ ਵੱਡੇ ਹੋਟਲਾਂ ਵਿਚ ਦਿੱਲੀ ਹਾਈ ਕੋਰਟ ਦੇ ਜੱਜਾਂ ਅਤੇ ਹੋਰ ਅਮਲੇ ਤੇ ਉਨ੍ਹਾਂ ਦੇ ਪ੍ਰਵਾਰਾਂ ਲਈ ਸੌ ਕਮਰਿਆਂ ਦਾ ਕੋਵਿਡ ਕੇਅਰ ਸੈਂਟਰ ਬਣਾਉਣ ਦੇ ਮਾਮਲੇ ’ਚ ਹੁਣ ਕੋਰਟ ਨੇ ਸਖ਼ਤੀ ਦਿਖਾਈ ਹੈ। ਕੋਰਟ ਨੇ ਮਾਮਲੇ ਦਾ ਅਪਣੇ ਆਪ ਨੋਟਿਸ ਲੈਂਦਿਆਂ ਸੁਣਵਾਈ ਸ਼ੁਰੂ ਕੀਤੀ ਤੇ ਦਿੱਲੀ ਸਰਕਾਰ ਦੇ ਵਕੀਲ ਨੂੰ ਕਿਹਾ ਕਿ ਇਸ ਤਰ੍ਹਾਂ ਦੀ ਖ਼ਬਰ ਹੈ ਕਿ ਹਾਈ ਕੋਰਟ ਦੀ ਬੇਨਤੀ ਤੇ ਅਜਿਹਾ ਕੁੱਝ ਕੀਤਾ ਗਿਆ ਹੈ।
Delhi high court
ਕੋਰਟ ਨੇ ਇਸ ਤੇ ਸਖ਼ਤ ਹੁੰਦਿਆਂ ਕਿਹਾ ਕਿ ਉਨ੍ਹਾਂ ਨੇ ਅਜਿਹਾ ਨਾ ਕੋਈ ਹੁਕਮ ਦਿਤਾ ਅਤੇ ਨਾ ਹੀ ਕੋਈ ਬੇਨਤੀ ਕੀਤੀ। ਕੋਰਟ ਨੇ ਕਿਹਾ ਕਿ ਹੇਠਲੀ ਅਦਾਲਤਾਂ ਦੇ ਜੱਜਾਂ ਦੀ ਮੌਤ ਹੋਣ ਤੋਂ ਬਾਅਦ ਇਕ ਮੀਟਿੰਗ ਕੀਤੀ ਗਈ ਸੀ ਅਤੇ ਉਹ ਸਿਰਫ ਇਹ ਚਾਹੁੰਦੇ ਸੀ ਕਿ ਜੇ ਲੋੜ ਪਵੇ ਤਾਂ ਉਨ੍ਹਾਂ ਨੂੰ ਦਾਖ਼ਲਾ ਮਿਲ ਜਾਵੇ ਪਰ ਇਸ ਤਰ੍ਹਾਂ ਦੀ ਗੱਲ ਨੂੰ ਹੁਕਮ ’ਚ ਬਦਲ ਦਿਤਾ ਗਿਆ ਇਹ ਮੰਦਭਾਗਾ ਹੈ।
Corona Virus
ਕੋਰਟ ਨੇ ਦਿੱਲੀ ਸਰਕਾਰ ਨੂੰ ਝਾੜ ਪਾਉਂਦਿਆਂ ਕਿਹਾ ਕਿ ਤੁਹਾਡੇ ਲੋਕ ਆਮ ਲੋਕਾਂ ਲਈ ਆਕਸੀਜਨ ਨਹੀਂ ਤੇ ਉਨ੍ਹਾਂ ਲਈ ਸੌ ਬੈੱਡ ਦੀ ਸਹੂਲਤ ਦਾ ਇੰਤਜ਼ਾਮ ਕਰ ਰਹੇ ਹੋ, ਇਹ ਮੰਦਭਾਗਾ ਹੈ। ਇਹੋ ਸਮਸਿਆ ਹੈ ਕਿ ਸਰਕਾਰ ਲੈਫ਼ਟ-ਰਾਈਟ ਅਤੇ ਸੈਂਟਰ ਹੁਕਮ ਪਾਸ ਕਰ ਰਹੇ ਹਨ। ਕੋਰਟ ਨੇ ਕਿਹਾ ਕਿ ਕੀ ਉਹ ਇਕ ਸੰਸਥਾਨ ਦੇ ਤੌਰ ’ਤੇ ਅਜਿਹਾ ਕਹਿ ਸਕਦੇ ਹਨ ਕਿ ਉਨ੍ਹਾਂ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣ? ਕੀ ਇਹ ਭੇਦਭਾਵ ਨਹੀਂ ਹੋਵੇਗਾ ਕਿ ਉਨ੍ਹਾਂ ਲਈ ਤਾਂ ਫ਼ਾਈਵ ਸਟਾਰ ਹੋਟਲ ’ਚ ਇੰਤਜ਼ਾਮ ਹੋਣ ਜਦਕਿ ਲੋਕਾਂ ਨੂੰ ਇਲਾਜ ਵੀ ਨਹੀਂ ਮਿਲ ਰਿਹਾ।
Arvind Kejriwal
ਉਧਰ, ਹੀ ਕੋਰੋਨਾ ਮਰੀਜ਼ਾਂ ਦੇ ਇਲਾਜ ਦੇ ਮੁੱਦੇ ’ਤੇ ਦਿੱਲੀ ਹਾਈਕੋਰਟ ਨੇ ਦਿੱਲੀ ਸਰਕਾਰ ਨੂੰ ਝਾੜ ਪਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਪੂਰੀ ਵਿਵਸਥਾ ਨਾਕਾਮ ਰਹੀ ਹੈ ਅਤੇ ਆਕਸੀਜਨ ਸਲੰਡਰਾਂ ਤੇ ਕੋਵਿਡ-19 ਮਰੀਜ਼ਾਂ ਦੇ ਇਲਾਜ ਦੇ ਲਈ ਪ੍ਰਮੁਖ ਦਵਾਈਆਂ ਦੀ ਕਾਲਾਬਾਜ਼ਾਰੀ ਹੋ ਰਹੀ ਹੈ।
oxygen cylinder
ਜਸਟਿਸ ਵਿਪਿਨ ਸੰਘੀ ਅਤੇ ਜਸਟਿਸ ਰੇਖਾ ਪੱਲੀ ਦੀ ਬੈਂਚ ਨੇ ਕਿਹਾ ਕਿ ਇਸ ਸਮਾਂ ਗਿਰਝ (ਗਿੱਧ) ਬਣਨ ਦਾ ਨਹੀਂ। ਬੈਂਚ ਨੇ ਆਕਸੀਜਨ ਰਿਫ਼ਿਲ ਕਰਨ ਵਾਲਿਆਂ ਨੂੰ ਕਿਹਾ,‘‘ਕੀ ਤੁਸੀਂ ਕਾਲਾਬਾਜ਼ਾਰੀ ਤੋਂ ਜਾਣੂ ਹੋ, ਕੀ ਇਹ ਕੋਈ ਵਧੀਆ ਮਨੁੱਖੀ ਕਾਰਾ ਹੈ?’ ਬੈਂਣ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਇਸ ਗੜਬੜੀ ਨੂੰ ਦੂਰ ਕਰਨ ਵਿੱਚ ਨਾਕਾਮ ਰਹੀ ਹੈ। ਹਾਈਕੋਰਟ ਨੇ ਕਿਹਾ ਕਿ ਤੁਹਾਡੇ ਕੋਲ ਅਧਿਕਾਰ ਹੈ, ਆਕਸੀਜਨ ਸਲੰਡਰ ਅਤੇ ਦਵਾਈਆਂ ਦੀ ਕਾਲਾਬਾਜ਼ਾਰੀ ਵਿਚ ਸ਼ਾਮਲ ਲੋਕਾਂ ਵਿਰੁਧ ਕਾਰਵਾਈ ਕਰੋ। ਲੋਕਾਂ ਨੂੰ ਕਾਲਾਬਾਜ਼ਾਰੀ ਵਿਚ ਆਕਸੀਜਨ ਸਲੰਡਰ ਲੱਖਾਂ ਵਿਚ ਖ਼ਰੀਦਣੇ ਪੈ ਰਹੇ ਨੇ ਜਦਕਿ ਉਨ੍ਹਾਂ ਦੀ ਕੀਮਤ ਮਹਿਜ਼ ਕੁੱਝ ਹਜ਼ਾਰ ਹੈ।