ਭਾਰਤ ਤੋਂ ਬਿਨਾਂ ਕਿਸੇ ਵੀ ਸੰਸਾਰਕ ਸਮੱਸਿਆ ਦਾ ਹੱਲ ਮੁਸ਼ਕਲ : ਜਰਮਨ ਮੰਤਰੀ
Published : Apr 28, 2022, 9:59 pm IST
Updated : Apr 28, 2022, 9:59 pm IST
SHARE ARTICLE
image
image

ਭਾਰਤ ਤੋਂ ਬਿਨਾਂ ਕਿਸੇ ਵੀ ਸੰਸਾਰਕ ਸਮੱਸਿਆ ਦਾ ਹੱਲ ਮੁਸ਼ਕਲ : ਜਰਮਨ ਮੰਤਰੀ

ਨਵੀਂ ਦਿੱਲੀ, 28 ਅਪ੍ਰੈਲ : ਜਰਮਨੀ ਦੇ ਸੂਬਾ ਮੰਤਰੀ ਡਾ. ਟੋਬੀਆਸ ਲਿੰਡਨਰ ਨੇ ਸੰਘੀ ਵਿਦੇਸ਼ ਦਫਤਰ ’ਚ ਇਕ ਕਾਨਫ਼ਰੰਸ ਦੌਰਾਨ ਭਾਰਤ ਦੀ ਖੁੱਲ੍ਹ ਕੇ ਤਾਰੀਫ਼ ਅਤੇ ਉਸ ਦੇ ਪ੍ਰਭਾਵ ’ਤੇ ਬੇਬਾਕੀ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਲਿੰਡਨਰ ਨੇ ਕਿਹਾ ਕਿ ਕੋਈ ਵੀ ਵੱਡੀ ਸੰਸਾਰਕ ਸਮੱਸਿਆ ਭਾਰਤ ਦੇ ਬਿਨਾਂ ਨਹੀਂ ਸੁਲਝਾਈ ਜਾ ਸਕਦੀ। ਉਨ੍ਹਾਂ ਨੇ ਕਿਹਾ ਕਿ ਭਾਰਤ ਜਰਮਨੀ ਦਾ ਇਕ ਮਹੱਤਵਪੂਰਨ ਹਿੱਸੇਦਾਰ ਹੈ। ਡਾ. ਲਿੰਡਨਰ ਇਕ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਨਵੀਂ ਦਿੱਲੀ ਆਏ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਜਨਮਨੀ ਤਕਨਾਲੋਜੀ, ਸਿੱਖਿਆ, ਸੁਰੱਖਿਆ ਅਤੇ ਜਲਵਾਯੂ ਪਰਿਵਰਤਨ ਦੇ ਖੇਤਰ ’ਚ ਆਪਸੀ ਸਹਿਯੋਗ ਨੂੰ ਹੋਰ ਵਧਾਉਣਗੇ।
ਲਿੰਡਨਰ ਨੇ ਕਿਹਾ ਕਿ ਅਸੀਂ ਤਕਨਾਲੋਜੀ, ਸਿੱਖਿਆ ਅਤੇ ਜਲਵਾਯੂ ਪਰਿਵਰਤਨ ’ਚ ਭਾਰਤ ਦੇ ਨਾਲ ਸਹਿਯੋਗ ਚਾਹੁੰਦੇ ਹਨ। ਕਿਸੇ ਵੀ ਵੱਡੀ ਚੁਣੌਤੀ ਦਾ ਹੱਲ ਭਾਰਤ ਦੇ ਬਿਨਾਂ ਨਹੀਂ ਲੱਭਿਆ ਜਾ ਸਕਦਾ ਹੈ। ਭਾਰਤ ਇਕ ਬਹੁਤ ਮਹੱਤਵਪੂਰਨ ਸਾਂਝੇਦਾਰ ਹੈ। ਅਸੀਂ ਜਰਮਨੀ ਅਤੇ ਭਾਰਤ ਦੇ ਵਿਚਾਲੇ ਹੋਰ ਡੂੰਘੇ ਸਬੰਧ ਬਣਾਉਣ ਲਈ ਕੋਸ਼ਿਸ਼ ਕਰ ਰਹੇ ਹਾਂ। ਲਿੰਡਨਰ ਨੇ ਇਹ ਗੱਲ ਅਜਿਹੇ ਸਮੇਂ ਆਖੀ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਜਰਮਨੀ ਦੀ ਦੌਰਾ ਕਰਨ ਵਾਲੇ ਹਨ। ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ਦੀ ਸ਼ੁਰੂਆਤ ਦੋ ਮਈ ਤੋਂ ਹੋਵੇਗੀ। ਉਹ ਜਰਮਨੀ, ਡੇਨਮਾਰਕ ਅਤੇ ਫਰਾਂਸ ਲਈ ਤਿੰਨ ਦਿਨੀਂ ਯਾਤਰਾ ’ਤੇ ਦੋ ਮਈ ਨੂੰ ਰਵਾਨਾ ਹੋਣਗੇ।
ਵਿਦੇਸ਼ ਮੰਤਰਾਲੇ ਦੇ ਅਨੁਸਾਰ ਪ੍ਰਧਾਨ ਮੰਤਰੀ ਪਹਿਲੇ ਜਰਮਨੀ ਦੀ ਯਾਤਰਾ ਕਰਨਗੇ, ਫਿਰ ਡੇਨਮਾਰਗ ਜਾਣਗੇ ਅਤੇ ਚਾਰ ਮਈ ਨੂੰ ਵਾਪਸੀ ਦੇ ਦੌਰਾਨ ਕੁਝ ਸਮੇਂ ਲਈ ਪੈਰਿਸ ’ਚ ਰੁੱਕਣਗੇ। ਇਥੇ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨਾਲ ਗੱਲਬਾਤ ਕਰਨਗੇ ਜਿਨ੍ਹਾਂ ਨੇ ਹਾਲ ਹੀ ’ਚ ਫਿਰ ਤੋਂ ਚੋਣਾਂ ਜਿੱਤੀਆਂ ਹਨ। ਵਿਦੇਸ਼ ਮੰਤਰਾਲੇ ਵਲੋਂ ਸਾਂਝੇ ਕੀਤੇ ਗਏ ਪ੍ਰਧਾਨ ਮੰਤਰੀ ਦੇ ਯਾਤਰਾ ਪ੍ਰੋਗਰਾਮ ਦੇ ਅਨੁਸਾਰ ਉਹ ਜਨਮਨੀ ਦੇ ਚਾਂਸਲਰ ਓਲਾਫ਼ ਓਸੋਲਜ ਦੇ ਨਾਲ ਦੋ-ਪੱਖੀ ਗੱਲਬਾਤ ਕਰਨਗੇ। ਇਸ ਦੇ ਨਾਲ ਹੀ ਦੋਵੇਂ ਨੇਤਾ-ਭਾਰਤ ਜਨਮਨੀ ਅੰਤਰ-ਸਰਕਾਰੀ ਵਿਚਾਰ-ਵਟਾਂਦਰੇ (ਆਈ.ਜੀ.ਸੀ.) ਦੇ ਛੇਵੇਂ  ਐਡੀਸ਼ਨ ਦੀ ਸਹਿ ਪ੍ਰਧਾਨਤਾ ਵੀ ਕਰਨਗੇ।
    (ਏਜੰਸੀ)
 

SHARE ARTICLE

ਏਜੰਸੀ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement