ਜ਼ਹਿਰੀਲੀਆਂ ਖਾਦਾਂ ਅਤੇ ਕੀਟਨਾਸ਼ਕਾਂ ਦੀਆਂ ਜਨਮਦਾਤਾ ਸਰਕਾਰ ਹੀ ਹੈ : ਡਾ. ਦਰਸ਼ਨ ਪਾਲ
Published : Apr 28, 2022, 7:03 am IST
Updated : Apr 28, 2022, 7:03 am IST
SHARE ARTICLE
image
image

ਜ਼ਹਿਰੀਲੀਆਂ ਖਾਦਾਂ ਅਤੇ ਕੀਟਨਾਸ਼ਕਾਂ ਦੀਆਂ ਜਨਮਦਾਤਾ ਸਰਕਾਰ ਹੀ ਹੈ : ਡਾ. ਦਰਸ਼ਨ ਪਾਲ

ਕਿਹਾ, ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ  ਹੀ ਮੰਤਰੀ ਨੇ ਦੋਸ਼ੀ ਦਸ ਦਿਤਾ


ਚੰਡੀਗੜ੍ਹ 27 ਅਪ੍ਰੈਲ (ਭੁੱਲਰ): ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਵਲੋਂ ਪੰਜਾਬ ਦੇ ਕਿਸਾਨਾਂ ਨੂੰ  ਜ਼ਹਿਰੀਲੀਆਂ ਫ਼ਸਲਾਂ ਉਗਾ ਕੇ ਵੇਚਣ ਅਤੇ ਲੋਕ ਵਿਰੋਧੀ ਦਰਸਾਉਣ ਵਾਲੇ ਬਿਆਨ ਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਵਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਹਾਲ ਹੀ ਵਿਚ ਖੇਤੀ ਵਿਰੋਧੀ ਕਾਨੂੰਨਾਂ ਵਿਚ ਹੋਈ ਅਪਣੀ ਹਾਰ ਨੂੰ  ਬਰਦਾਸ਼ਤ ਨਾ ਕਰਦਿਆਂ ਹੋਇਆ ਕੇੇਂਦਰ ਸਰਕਾਰ ਲਗਾਤਾਰ ਪੰਜਾਬ ਦੇ ਕਿਸਾਨਾਂ ਉੱਪਰ ਹਮਲੇ ਕਰ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ਕੇਂਦਰੀ ਮੰਤਰੀ ਦਾ ਤਾਜ਼ਾ ਬਿਆਨ ਹੈ |
ਜਥੇਬੰਦੀ ਦੇ ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ ਅਤੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਸਰਕਾਰ ਵਲੋਂ ਹੀ ਲਿਆਂਦੇ ਹਰੇ ਇਨਕਲਾਬ ਦੇ ਖੇਤੀ ਮਾਡਲ ਨੂੰ  ਲਾਗੂ ਕਰ ਕੇ ਦੇਸ਼ ਦਾ ਢਿੱਡ ਭਰਿਆ ਹੈ | ਇਸ ਮਾਡਲ ਨੂੰ  ਲਾਗੂ ਕਰਦਿਆਂ ਹੀ ਪੰਜਾਬ ਅਤੇ ਪੰਜਾਬੀਆਂ ਨੇ ਅਪਣਾ ਮਿੱਟੀ ਪਾਣੀ ਅਤੇ ਸਿਹਤ ਵੀ ਗਵਾ ਲਈ ਹੈ | ਪਰ ਅੱਜ ਕੇਂਦਰੀ ਮੰਤਰੀ ਦੇ ਬਿਆਨ ਨੇ ਅੰਨਦਾਤੇ ਨੂੰ  ਹੀ ਦੋਸ਼ੀ ਬਣਾ ਦਿਤਾ ਹੈ | ਜਦਕਿ ਸਰਕਾਰ ਖ਼ੁਦ ਹੀ ਇਨ੍ਹਾਂ ਹਾਈਬਿ੍ਡ ਬੀਜਾਂ ਅਤੇ ਖ਼ਤਰਨਾਕ ਜ਼ਹਿਰੀਲੀਆਂ ਦਵਾਈਆਂ ਦੀ ਜਨਮਦਾਤਾ ਹੈ | ਇਸੇ ਮਾਡਲ ਨਾਲ ਪੰਜਾਬ ਦੇ ਕਿਸਾਨ ਮਜ਼ਦੂਰ ਕੈਂਸਰ ਵਰਗੀਆਂ ਬਿਮਾਰੀਆਂ ਦੀ ਜਕੜ ਵਿਚ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਤੌਹੀਨ ਕਰਨ ਵਾਲੇ ਖੇਤੀ ਮੰਤਰੀ ਨਰਿੰਦਰ ਤੋਮਰ ਨੂੰ  ਭਾਰਤ ਦੇ ਕਿਸਾਨਾਂ ਤੋਂ ਤੁਰਤ ਜਨਤਕ ਮੁਆਫ਼ੀ ਮੰਗਣੀ ਚਾਹੀਦੀ ਹੈ |
ਉਨ੍ਹਾਂ ਅੱਗੇ ਬਿਆਨ ਜਾਰੀ ਰਖਦਿਆਂ ਕਿਹਾ ਕਿ ਇਕ ਪਾਸੇ ਕਣਕ ਦਾ ਝਾੜ ਘੱਟਣ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ  ਕੋਈ ਰਾਹਤ ਦੇਣ ਦੀ ਬਜਾਏ, ਡੀਏਪੀ ਖਾਦ ਉਪਰ ਵੱਡਾ 150 ਰੁਪਏ ਪ੍ਰਤੀ ਥੈਲਾ ਵਾਧਾ ਕਰਨਾ ਕਿਸਾਨ ਵਿਰੋਧੀ ਫ਼ੈਸਲਾ ਕੇਂਦਰ ਸਰਕਾਰ ਵਾਪਸ ਲਵੇ ਜਿਸ ਨਾਲ ਕਿਸਾਨ ਹੋਰ ਮੰਦਵਾੜੇ ਵਿਚ ਜਾਣਗੇ | ਇਸ ਨਾਲ ਕਿਸਾਨਾਂ ਦੀ ਹੋਰ ਲੁੱਟ ਹੋਵੇਗੀ, ਕਾਰਪੋਰੇਟ ਕੰਪਨੀਆਂ ਮੁਨਾਫ਼ੇ ਕਮਾਉਣਗੀਆਂ | ਕੇਂਦਰ ਸਰਕਾਰ ਨੂੰ  ਕਾਰਪੋਰੇਟ ਕੰਪਨੀਆਂ ਦੀ ਫ਼ਿਕਰ ਛੱਡ ਕੇ ਕਿਸਾਨਾਂ ਨੂੰ  ਰਾਹਤ ਦੇਣੀ ਚਾਹੀਦੀ ਹੈ | ਖਾਦ ਦੇ ਰੇਟਾਂ ਵਿਚ ਕੀਤਾ ਵਾਧਾ ਤੁਰਤ ਵਾਪਸ ਲਵੇ | ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿਚ ਮੱਕੀ, ਬਾਸਮਤੀ ਅਤੇ ਮੁੰਗੀ ਦੀ ਘੱਟੋ ਘੱਟ ਸਮਰਥਨ ਮੁੱਲ ਤੇ ਖ਼ਰੀਦ ਦੀ ਗਾਰੰਟੀ ਕਰੇ |

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement